
ਜ਼ਿਲਾ ਗੁਰਦਾਸਪੁਰ ਦੇ ਪਿੰਡ ਤੁਗਲਵਾਲ ਦੇ ਇਕ ਨੌਜਵਾਨ ਵਲੋਂ ਬੀਤੀ ਦੇਰ ਸ਼ਾਮ ਟਾਂਡਾ ਦੇ ਪਿੰਡ ਰੜਾ ਮੰਡ ਨਜ਼ਦੀਕ ਬਿਆਸ ਦਰਿਆ ’ਚ ਛਾਲ ਮਾਰ ਦਿਤੀ ਗਈ।
ਟਾਂਡਾ ਉੜਮੁੜ, 30 ਅਪ੍ਰੈਲ (ਬਾਜਵਾ): ਜ਼ਿਲਾ ਗੁਰਦਾਸਪੁਰ ਦੇ ਪਿੰਡ ਤੁਗਲਵਾਲ ਦੇ ਇਕ ਨੌਜਵਾਨ ਵਲੋਂ ਬੀਤੀ ਦੇਰ ਸ਼ਾਮ ਟਾਂਡਾ ਦੇ ਪਿੰਡ ਰੜਾ ਮੰਡ ਨਜ਼ਦੀਕ ਬਿਆਸ ਦਰਿਆ ’ਚ ਛਾਲ ਮਾਰ ਦਿਤੀ ਗਈ। ਬੀਤੀ ਸ਼ਾਮ ਘਰੋਂ ਨਿਕਲੇ ਨੌਜਵਾਨ ਜੋਬਨਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਦਾ ਮੋਟਰਸਾਈਕਲ ਬਿਆਸ ਦੇ ਦਰਿਆ ਪੁਲ ਦੇ ਵਿਚਕਾਰ ਪੁਲ ’ਤੇ ਤਾਇਨਾਤ ਪੁਲਸ ਟੀਮ ਨੂੰ ਮਿਲਿਆ।
ਹਾਲਾਂਕਿ ਇਸ ਗੱਲ ਦੀ ਅਜੇ ਤਕ ਪੁਸ਼ਟੀ ਨਹੀਂ ਹੋਈ ਹੈ ਕਿ ਨੌਜਵਾਨ ਨੇ ਦਰਿਆ ’ਚ ਹੀ ਛਾਲ ਮਾਰੀ ਹੈ। ਨੌਜਵਾਨ ਨੇ ਅਜਿਹਾ ਕਿਸ ਹਾਲਤ ਵਿਚ ਕੀਤਾ, ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਹਾਲਾਤ ਦੇ ਮੱਦੇਨਜ਼ਰ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਕਿਸੇ ਪ੍ਰੇਸ਼ਾਨੀ ਕਾਰਨ ਦਰਿਆ ’ਚ ਛਾਲ ਮਾਰੀ ਹੈ। ਜੋਬਨਪ੍ਰੀਤ ਅਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਨੌਜਵਾਨ ਦਾ ਅਜੇ ਤਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।