
ਇਹ ਸੇਵਾ ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ ਦਸ ਵਜੇ ਤੋਂ ਦੁਪਹਿਰ ਦੋ ਵਜੇ ਤਕ ਮੁਹੱਈਆ ਕਰਵਾਈ ਜਾਵੇਗੀ।
ਪਟਿਆਲਾ : ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਜਨਮ ਦਿਨ ਨੂੰ ਸਮਰਪਿਤ ਪਟਿਆਲਾ ਪੁਲਿਸ ਸੀਨੀਅਰ ਸਿਟੀਜ਼ਨ ਦੇ ਟੀਕਾਕਰਨ ਦੇ ਉਦੇਸ਼ ਨਾਲ ਮੁਫ਼ਤ ਕੈਬ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਸੀਨੀਅਰ ਸਿਟੀਜ਼ਨ ਵਿਚ ਕੋਈ ਵੀ ਆਮ ਨਾਗਰਿਕ, ਸੇਵਾਮੁਕਤ ਪੁਲਿਸ ਅਧਿਕਾਰੀ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ, ਅਪਾਹਜ ਅਤੇ ਹੋਰਾਂ ਤੇ ਨਿਰਭਰ ਲੋਕ ਸ਼ਾਮਲ ਹਨ, ਜੋ ਟੀਕਾਕਰਨ ਕਰਵਾਉਣ ਵਿਚ ਅਸਮਰੱਥ ਹਨ। ਟੀਕਾਕਰਨ ਦੀ ਮਿਤੀ ਤੋਂ ਦੋ ਮਹੀਨਿਆਂ ਦੀ ਮਿਆਦ ਦੇ ਅੰਦਰ ਕੋਈ ਵੀ ਸੀਨੀਅਰ ਸਿਟੀਜ਼ਨ ਕੋਵਿਡ ਨਾਲ ਪੀੜਤ ਨਹੀਂ ਹੋਣਾ ਚਾਹੀਦਾ।
Covid-19 vaccine
ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਇਸ ਸੇਵਾ ਵਿਚ ਪਟਿਆਲਾ ਪੁਲਿਸ ਓਲਾ ਕੈਬ ਕੰਪਨੀ ਦੇ ਸਹਿਯੋਗ ਨਾਲ ਬਜ਼ੁਰਗਾਂ ਨੂੰ ਉਹਨਾਂ ਦੀ ਰਿਹਾਇਸ਼ ਤੋਂ ਪੁਲਿਸ ਹਸਪਤਾਲ, ਪੁਲਿਸ ਲਾਇਨਜ਼ ਪਟਿਆਲਾ ਤੱਕ ਮੁਫ਼ਤ ਲੈ ਕੇ ਆਉਣ ਤੇ ਛੱਡਣ ਦੀ ਸੇਵਾ ਪ੍ਰਦਾਨ ਕਰੇਗੀ ਅਤੇ ਵਾਪਸ ਉਨ੍ਹਾਂ ਨੂੰ ਰਿਹਾਇਸ਼ ਤਕ ਛੱਡਣ ਜਾਵੇਗੀ।
Senior Citizens
ਸ਼ੁਰੂ ਵਿਚ ਸੀਨੀਅਰ ਸਿਟੀਜ਼ਨ ਜੋ ਕਿ ਪਟਿਆਲਾ ਸ਼ਹਿਰ ਖੇਤਰ ਵਿਚ ਰਹਿੰਦੇ ਹਨ ਨੂੰ ਕਵਰ ਕੀਤਾ ਜਾਵੇਗਾ ਅਤੇ ਬਾਅਦ ਵਿਚ ਇਸ ਸੇਵਾ ਨੂੰ ਜ਼ਿਲ੍ਹਾ ਪਟਿਆਲਾ ਦੀਆਂ ਹੋਰ ਸਬ-ਡਵੀਜ਼ਨਾਂ ਵਿਚ ਵੀ ਵਧਾਇਆ ਜਾਵੇਗਾ। ਕੈਬ ਵਿਚ ਸੀਨੀਅਰ ਸਿਟੀਜ਼ਨ ਜੋੜਾ ਖ਼ੁਦ ਇਕੱਠੇ ਸਵਾਰੀ ਕਰ ਸਕਦਾ ਹੈ ਅਤੇ ਜੇਕਰ ਸੀਨੀਅਰ ਸਿਟੀਜ਼ਨ ਇਕੱਲਾ ਹੈ, ਤਾਂ ਉਸ ਦਾ ਇਕ ਸੇਵਾਦਾਰ ਜਾਂ ਦੇਖਭਾਲ ਕਰਨ ਵਾਲਾ ਵੀ ਕੈਬ ਵਿਚ ਸਫ਼ਰ ਕਰ ਸਕਦਾ ਹੈ। ਇਹ ਸੇਵਾ ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ ਦਸ ਵਜੇ ਤੋਂ ਦੁਪਹਿਰ ਦੋ ਵਜੇ ਤਕ ਮੁਹੱਈਆ ਕਰਵਾਈ ਜਾਵੇਗੀ।
Cab
ਸੀਨੀਅਰ ਸਿਟੀਜ਼ਨ ਇਨ੍ਹਾਂ ਮੋਬਾਈਲ ਨੰਬਰਾਂ- 9592912500, 9876432100 'ਤੇ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਪਟਿਆਲਾ ਪੁਲਿਸ ਕੰਟਰੋਲ ਰੂਮ ਵਿਖੇ ਕਾਲ ਕਰ ਸਕਦੇ ਹਨ। ਪਟਿਆਲਾ ਪੁਲਿਸ ਕੰਟਰੋਲ ਰੂਮ ਟੀਕਾਕਰਨ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰੇਗਾ। ਸੀਨੀਅਰ ਸਿਟੀਜ਼ਨ ਨੂੰ ਟੀਕਾਕਰਨ ਲਈ ਸਿਹਤ ਵਿਭਾਗ ਨਾਲ ਰਜਿਸਟਰ ਕਰੇਗਾ ਅਤੇ ਨਿਵਾਸ ਸਥਾਨ ਤੋਂ ਟੀਕਾਕਰਨ ਕੇਂਦਰ ਤਕ ਪਹੁੰਚਾਉਣ ਅਤੇ ਆਉਣ-ਜਾਣ ਲਈ ਓਲਾ ਕੈਬ ਨਾਲ ਤਾਲਮੇਲ ਕਰੇਗਾ।
Corona Vaccine
ਇਸ ਸੇਵਾ ਦਾ ਲਾਭ ਲੈਣ ਲਈ ਮਾਸਕ ਪਹਿਨਣਾ, ਆਪਣਾ ਆਧਾਰ ਕਾਰਡ ਨਾਲ ਰੱਖਣਾ ਅਤੇ ਸੈਨੀਟਾਈਜ਼ਰ ਰੱਖਣਾ ਲਾਜ਼ਮੀ ਹੋਵੇਗਾ। ਓਲਾ ਕੈਬ ਡਰਾਈਵਰ ਸਹੀ ਢੰਗ ਨਾਲ ਸੈਨੀਟਾਈਜ਼ ਕੀਤਾ ਹੋਇਆ ਵਾਹਨ ਮੁਹੱਈਆ ਕਰਵਾਏਗਾ ਅਤੇ ਕੋਵਿਡ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰੇਗਾ। ਕੈਬ ਇਹ ਨਿਸ਼ਚਿਤ ਕਰੇਗਾ ਕਿ ਸਫ਼ਰ ਦੇ ਦੌਰਾਨ ਕੋਵਿਡ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਸਹੀ ਢੰਗ ਨਾਲ ਕੀਤੀ ਜਾਵੇ।