
ਕਰਫ਼ਿਊ ਸਬੰਧੀ ਜ਼ਿਆਦਾ ਜਾਣਕਾਰੀ ਲਈ ਲੋਕ ਕੰਟਰੋਲ ਰੂਮ ਨੰਬਰ 0181-2224417, 9530646100, 9446781800 ’ਤੇ ਫੋਨ ਕਰ ਸਕਦੇ ਹਨ।
ਜਲੰਧਰ - ਪੰਜਾਬ ’ਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੀਕੈਂਡ ਲਾਕਡਾਊਨ ਲਗਾਇਆ ਗਿਆ ਹੈ। ਜਲੰਧਰ ਜ਼ਿਲ੍ਹੇ ’ਚ ਵੀ ਲਾਕਡਾਊਨ ਲਗਾਇਆ ਗਿਆ ਹੈ। ਇਸੇ ਨੂੰ ਵੇਖਦੇ ਹੋਏ ਜਲੰਧਰ ਪ੍ਰਸ਼ਾਸਨ ਨੇ ਕਈ ਪਾਬੰਦੀਆਂ ਲਗਾਈਆਂ ਹਨ। ਇਸ ਦੇ ਤਹਿਤ ਜਲੰਧਰ ਪ੍ਰਸ਼ਾਸਨ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਹੋਣ ਵਾਲੇ ਵਿਆਹਾਂ ਅਤੇ ਹੋਰ ਪ੍ਰੋਗਰਾਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
Marriage
ਵਿਆਹ ਘਰ ਅਤੇ ਧਾਰਮਿਕ ਸਥਾਨਾਂ ’ਚ ਵੀ ਨਹੀਂ ਹੋ ਸਕਦੇ ਹਨ। ਆਦੇਸ਼ ਦੇ ਚਲਦਿਆਂ ਸਿਟੀ ਦੇ 220 ਤੋਂ ਜ਼ਿਆਦਾ ਹੋਟਲ, ਮੈਰਿਜ ਪੈਲੇਸ ਆਦਿ ’ਚ ਹੋਣ ਵਾਲੇ 440 ਵਿਆਹ ਹੁਣ ਨਹੀਂ ਹੋ ਸਕਣਗੇ। ਉਥੇ ਹੀ ਅੰਤਿਮ ਸਸਕਾਰ ’ਚ 20 ਲੋਕ ਹੀ ਸ਼ਾਮਲ ਸਕਣਗੇ। ਕਰਫ਼ਿਊ ਸਬੰਧੀ ਜ਼ਿਆਦਾ ਜਾਣਕਾਰੀ ਲਈ ਲੋਕ ਕੰਟਰੋਲ ਰੂਮ ਨੰਬਰ 0181-2224417, 9530646100, 9446781800 ’ਤੇ ਫੋਨ ਕਰ ਸਕਦੇ ਹਨ।
Lockdown
ਇਸ ਦੇ ਨਾਲ ਹੀ ਡੀ. ਸੀ. ਦਫ਼ਤਰ ਕੋਵਿਡ-19 ਕੰਟਰੋਲ ਰੂਮ ਆਮ ਲੋਕਾਂ ਲਈ 24 ਘੰਟਿਆਂ ਲਈ ਖੋਲ੍ਹ ਦਿੱਤਾ ਜਾਵੇਗਾ। ਤਾਲਾਬੰਦੀ ਦੌਰਾਨ ਜ਼ਿਲ੍ਹੇ ਦੇ ਲਗਭਗ 80 ਹਜ਼ਾਰ ਦੁਕਾਨਦਾਰ ਅਤੇ ਕਰਮਚਾਰੀ 17000 ਰੇਬੜੀ, ਮੰਡੀ ’ਚ ਕੰਮ ਕਰਨ ਵਾਲੇ ਵਰਕਰਾਂ ਸਮੇਤ 6.28 ਲੱਖ ਵਰਕਰ ਘਰ ’ਚ ਹੀ ਰਹਿਣਗੇ। ਡੀ. ਸੀ. ਘਨਸ਼ਾਮ ਥੋਰੀ ਨੇ ਦੱਸਿਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪਹਿਲਾਂ ਵਾਂਗ ਹੀ ਪਾਬੰਦੀਆਂ ਲਾਗੂ ਰਹਿਣਗੀਆਂ।