
ਸ਼ਰਾਰਤੀਆਂ ਤੋਂ ਬਚੋ, ਆਪਣਾ ਭਾਈਚਾਰਾ ਕਾਇਮ ਰੱਖੋ
ਪਟਿਆਲਾ: ਪਟਿਆਲਾ ਘਟਨਾਕ੍ਰਮ ਦੀ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ। ਹਿੰਦੂਆਂ ਨੂੰ ਭੜਕਾਉਣ ਲਈ ਵੀ ਬੰਦੇ ਬੈਠੇ ਸਨ ਤੇ ਇੱਧਰ ਸਿੱਖਾਂ ਨੂੰ ਵੀ ਭੜਕਾਉਣ ਵਾਲੇ ਬੈਠੇ ਸਨ।
Bhai Ranjit Singh Dhadrianwale
ਜਿੰਨੇ ਬੰਦੇ ਭੜਕਾਉਣ ਵਾਲੇ ਹੁੰਦੇ ਹਨ ਉਹ ਆਪ ਕਦੇ ਵੀ ਅੱਗੇ ਨਹੀਂ ਆਉਂਦੇ। ਉਹਨਾਂ ਦਾ ਕੰਮ ਭੜਕਾਉਣਾ ਹੁੰਦਾ ਤੇ ਉਹ ਲੋਕਾਂ ਨੂੰ ਭੜਕਾ ਕੇ ਆਪ ਨਿਕਲ ਜਾਂਦੇ ਹਨ। ਸਿੰਗਲਾ ਤੇ ਪਰਵਾਨੇ ਦੀ ਗ੍ਰਿਫਤਾਰੀ ਬਾਰੇ ਬੋਲਦਿਆਂ ਢੱਡਰੀਆਂਵਾਲੇ ਨੇ ਕਿਹਾ ਕਿ ਇਸ ਤਰ੍ਹਾਂ ਹੀ ਕੰਮ ਲੋਟ ਆਉਣਾ ਹੈ।
Bhai Ranjit Singh Dhadrianwale
ਢੱਡਰੀਆਂਵਾਲੇ ਨੇ ਕਿਹਾ ਕਿ ਅਜਿਹੇ ਭਾਸ਼ਣ ਨਹੀਂ ਦੇਣੇ ਚਾਹੀਦੇ ਜਿਸ ਨਾਲ ਦੂਜਿਆਂ ਦਾ ਨੁਕਸਾਨ ਹੋਵੇ। ਹਿੰਦੂਆਂ ਨੇ ਭੜਕਾਊ ਭਾਸ਼ਣ ਦੇਣ ਵਾਲੇ ਸਿੰਗਲਾ ਦਾ ਚੰਗਾ ਕੁਟਾਪਾ ਚਾੜਿਆ। ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਭੜਕਾਉਣ ਵਾਲੇ ਬੰਦਿਆਂ ਪਿੱਛੇ ਨਾ ਲੱਗੋ।
ਪੰਜਾਬ ਦੀ ਧਰਤੀ 'ਤੇ ਸਾਰਿਆਂ ਨੂੰ ਜਿਉਣ ਦਾ ਹੱਕ ਹੈ। ਕਦੇ ਕਿਸੇ ਕਰਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ। ਕਿਸੇ ਪਿੱਛੇ ਲੱਗਣ ਨਾਲ ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਜਾਂਦੇ ਹਨ। ਕਿਸੇ ਦਾ ਕੁਝ ਨਹੀਂ ਜਾਂਦਾ। ਇਸ ਲਈ ਕਦੇ ਕਿਸੇ ਦੇ ਪਿੱਛੇ ਨਾ ਲੱਗੋ।