
ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਅਗਲੇ ਦਿਨ ਦਰਦਨਾਕ ਹਾਦਸਾ
ਮੋਗਾ : ਜ਼ਿਲ੍ਹਾ ਮੋਗਾ 'ਚ ਅੱਜ ਸਵੇਰੇ 11.30 ਵਜੇ ਜ਼ੀਰਾ ਰੋਡ 'ਤੇ ਦਰਦਨਾਕ ਹਾਦਸਾ ਵਾਪਰ ਗਿਆ। ਜ਼ੀਰਾ ਤੋਂ ਮੋਗਾ ਵੱਲ ਮੋਟਰਸਾਈਕਲ 'ਤੇ ਆ ਰਹੇ ਪਤੀ-ਪਤਨੀ ਨੂੰ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਅਵਤਾਰ ਸਿੰਘ (30) ਤੇ ਉਸਦੀ ਪਤਨੀ ਸਰਬਜੀਤ ਕੌਰ (28 ਵਜੋਂ ਹੋਈ ਹੈ।
PHOTO
ਉਹ ਮੋਗਾ ਦੇ ਪਿੰਡ ਭਿੰਡਰਕਲਾਂ ਦੇ ਰਹਿਣ ਵਾਲਾ ਸਨ। ਟਰੱਕ ਦੀ ਟੱਕਰ ਤੋਂ ਬਾਅਦ ਹਾਦਸੇ 'ਚ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਸ਼ਨਿੱਚਰਵਾਰ 30 ਅਪ੍ਰੈਲ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ। ਔਰਤ 9 ਮਹੀਨੇ ਦੀ ਗਰਭਵਤੀ ਸੀ।
Death
ਮ੍ਰਿਤਕ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਕਿਸਾਨ ਨੇ ਜ਼ੀਰਾ ਰੋਡ ’ਤੇ ਖੇਤ 'ਚ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਈ ਸੀ, ਧੂੰਏਂ ਕਾਰਨ ਮੋਟਰਸਾਈਕਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।
Death