ਰੂਸੀ ਫ਼ੌਜ ਦੇ 40 ਜਹਾਜ਼ ਡੇਗਣ ਵਾਲਾ ਯੂਕਰੇਨ ਦਾ ਪਾਇਲਟ ਹਮਲੇ ਵਿਚ ਮਾਰਿਆ ਗਿਆ
Published : May 1, 2022, 10:05 pm IST
Updated : May 1, 2022, 10:05 pm IST
SHARE ARTICLE
image
image

ਰੂਸੀ ਫ਼ੌਜ ਦੇ 40 ਜਹਾਜ਼ ਡੇਗਣ ਵਾਲਾ ਯੂਕਰੇਨ ਦਾ ਪਾਇਲਟ ਹਮਲੇ ਵਿਚ ਮਾਰਿਆ ਗਿਆ

ਕੀਵ, 1 ਮਈ : ਯੂਕਰੇਨ ’ਤੇ ਹਮਲਾ ਕਰਨ ਵਾਲੇ ਰੂਸ ਦੇ ਦੰਦ ਖੱਟੇ ਕਰਨ ਵਾਲੇ ‘ਗੋਸਟ ਆਫ਼ ਕੀਵ’ ਦੇ ਨਾਂ ਨਾਲ ਮਸ਼ਹੂਰ ਯੂਕਰੇਨੀ ਪਾਇਲਟ ਦੀ ਮੌਤ ਹੋ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਦੇ ਇਸ ਪਾਇਲਟ ਨੇ ਹੁਣ ਤਕ ਜੰਗ ਵਿਚ 40 ਤੋਂ ਵੱਧ ਰੂਸੀ ਜਹਾਜ਼ਾਂ ਨੂੰ ਸੁਟਿਆ ਹੈ।
ਬ੍ਰਿਟੇਨ ਦੇ ਮੀਡੀਆ ਪੋਰਟਲ ‘ਦਿ ਟਾਈਮਜ਼ ਆਫ਼ ਲੰਡਨ’ ਨੇ ਉਸ ਦੀ ਪਛਾਣ ਦਾ ਪ੍ਰਗਟਾਵਾ ਕਰਨ ਦਾ ਦਾਅਵਾ ਕੀਤਾ ਹੈ। ਪੋਰਟਲ ਮੁਤਾਬਕ ਪਾਇਲਟ ਦਾ ਨਾਂ ਮੇਜਰ ਸਟੀਫ਼ਨ ਤਾਰਾਬੱਲਕਾ ਸੀ। ਉਸ ਨੇ 29 ਸਾਲ ਦੀ ਉਮਰ ਵਿਚ ਕੀਤੇ ਕਾਰਨਾਮੇ ਲਈ ਉਸ ਨੂੰ ਯੂਕਰੇਨ ਦੇ ਸਰਵਉੱਚ ਬਹਾਦਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।
‘ਗੋਸਟ ਆਫ਼ ਕੀਵ’ ਵਜੋਂ ਜਾਣੇ ਜਾਂਦੇ ਇਸ ਪਾਇਲਟ ਨੇ ਯੁੱਧ ਦੇ ਪਹਿਲੇ ਹੀ ਦਿਨ 10 ਰੂਸੀ ਲੜਾਕੂ ਜਹਾਜ਼ਾਂ ਨੂੰ ਡੇਗ ਦਿਤਾ ਸੀ। ਇਸ ਤੋਂ ਬਾਅਦ ਪੂਰੀ ਦੁਨੀਆਂ ’ਚ ਉਸ ਦੀ ਚਰਚਾ ਹੋ ਰਹੀ ਸੀ। ਦਿ ਟਾਈਮਜ਼ ਦੇ ਅਨੁਸਾਰ ਮੇਜਰ ਸਟੀਫ਼ਨ ਦਾ ਜਨਮ ਪੱਛਮੀ ਯੂਕਰੇਨ ਦੇ ਇਕ ਛੋਟੇ ਜਿਹੇ ਪਿੰਡ ਕੋਰੋਲੀਵਕਾ ਵਿਚ ਹੋਇਆ ਸੀ।
ਉਸ ਦਾ ਪਰਵਾਰ ਮਜ਼ਦੂਰ ਪਰਵਾਰ ਸੀ। ਸਟੀਫ਼ਨ ’ਤੇ ਬਚਪਨ ਤੋਂ ਹੀ ਪਾਇਲਟ ਬਣਨ ਦਾ ਭੂਤ ਸਵਾਰ ਸੀ। ਵੱਡਾ ਹੋ ਕੇ ਉਸ ਨੇ ਇਹ ਮੁਕਾਮ ਵੀ ਹਾਸਲ ਕੀਤਾ।
ਰੂਸ-ਯੂਕਰੇਨ ਯੁੱਧ ਵਿਚ ਮੇਜਰ ਸਟੀਫ਼ਨ ਨੇ ਮਿਗ-29 ਲੜਾਕੂ ਜਹਾਜ਼ ਉਡਾ ਕੇ ਦੁਸ਼ਮਣ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ। ਜੰਗ ਸ਼ੁਰੂ ਹੁੰਦੇ ਹੀ ਉਸ ਨੇ ਰੂਸੀ ਹਵਾਈ ਸੈਨਾ ਦੇ 10 ਲੜਾਕੂ ਜਹਾਜ਼ਾਂ ਨੂੰ ਤਬਾਹ ਕਰ ਦਿਤਾ। ਇਕ ਪਾਇਲਟ ਦੇ ਹੱਥੋਂ ਰੂਸ ਵਰਗੀ ਵੱਡੀ ਫ਼ੌਜ ਨੂੰ ਇੰਨਾ ਵੱਡਾ ਝਟਕਾ ਦੇਣ ਕਾਰਨ ਯੂਕਰੇਨ ਦੇ ਫ਼ੌਜੀਆਂ ਨੇ ਹੌਂਸਲੇ ਦੀਆਂ ਬੁਲੰਦੀਆਂ ’ਤੇ ਪਹੁੰਚ ਕੇ ਰੂਸੀ ਫ਼ੌਜੀਆਂ ਨੂੰ ਸਖ਼ਤ ਟੱਕਰ ਦਿਤੀ। (ਏਜੰਸੀ)
 

SHARE ARTICLE

ਏਜੰਸੀ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement