Fazilka News : ਏਸ਼ੀਅਨ ਚੈਂਪੀਅਨਸ਼ਿਪ 'ਚ ਫਾਜ਼ਿਲਕਾ ਦੀ ਅਮਾਨਤ ਨੇ ਡਿਸਕਸ ਥਰੋਅ 'ਚ ਜਿੱਤਿਆ ਚਾਂਦੀ ਦਾ ਤਗਮਾ
Published : May 1, 2024, 10:21 pm IST
Updated : May 1, 2024, 10:21 pm IST
SHARE ARTICLE
Amanat
Amanat

ਅਮਰੀਕਾ ਵਿੱਚ ਹੋਣ ਵਾਲੀ ਡਿਸਕਸ ਥਰੋਅ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਬਣਾਈ ਜਗ੍ਹਾ

Fazilka News : ਫਾਜ਼ਿਲਕਾ ਦੇ ਪਿੰਡ ਆਲਮਸ਼ਾਹ ਦੀ ਰਹਿਣ ਵਾਲੀ 16 ਸਾਲਾ ਅਮਾਨਤ ਕੰਬੋਜ ਨੇ ਅਜਿਹਾ ਕਰ ਦਿਖਾਇਆ ਹੈ ਕਿ ਉਸ ਦਾ ਪਰਿਵਾਰ ਹੀ ਨਹੀਂ ਸਗੋਂ ਫਾਜ਼ਿਲਕਾ ਸਮੇਤ ਪੂਰੇ ਪੰਜਾਬ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ।

ਫਾਜ਼ਿਲਕਾ ਦੀ ਅਮਾਨਤ ਕੰਬੋਜ ਨੇ ਦੁਬਈ ਵਿੱਚ ਹੋਈ ਏਸ਼ੀਅਨ ਅਥਲੈਟਿਕ ਅੰਡਰ 20 ਚੈਂਪੀਅਨਸ਼ਿਪ ਵਿੱਚ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ ਹੈ, ਇਸ ਤਗ਼ਮੇ ਨੂੰ ਜਿੱਤਣ ਤੋਂ ਬਾਅਦ ਉਸਨੇ ਹੁਣ ਅਮਰੀਕਾ ਵਿੱਚ ਹੋਣ ਵਾਲੀ ਡਿਸਕਸ ਥਰੋਅ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਜਗ੍ਹਾ ਬਣਾ ਲਈ ਹੈ। 

ਅਮਾਨਤ ਕੰਬੋਜ ਜਿੱਤ ਤੋਂ ਬਾਅਦ ਫਾਜ਼ਿਲਕਾ ਦੇ ਪਿੰਡ ਆਲਮਸ਼ਾਹ ਪਹੁੰਚੀ। ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉੱਥੇ ਹੀ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਦੁਬਈ ਵਿਖੇ ਹੋਈ ਏਸ਼ੀਅਨ ਅੰਡਰ-20 ਐਥਲੈਟਿਕ ਚੈਂਪੀਅਨਸ਼ਿਪ ਵਿੱਚ ਡਿਸਕਸ ਥਰੋਅ ਮੁਕਾਬਲੇ ਵਿੱਚ ਭਾਰਤ ਲਈ ਖੇਡਣ ਵਾਲੀ ਉਹ ਪੰਜਾਬ ਦੀ ਇਕਲੌਤੀ ਲੜਕੀ ਸੀ।

ਜਿਸ ਨੇ ਮੁਕਾਬਲਾ ਕਰਦੇ ਹੋਏ ਭਾਰਤ ਲਈ ਸਿਲਵਰ ਮੈਡਲ ਹਾਸਿਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। 

ਦੂਜੇ ਪਾਸੇ ਅਮਾਨਤ ਕੰਬੋਜ ਦੇ ਪਿਤਾ ਹਾਕਮ ਚੰਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਣ ਹੈ। ਇਸ ਧੀ ਨੇ ਨਾ ਸਿਰਫ਼ ਫ਼ਾਜ਼ਿਲਕਾ ਜਾਂ ਪੰਜਾਬ ਵਿੱਚ ਸਗੋਂ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦਾ ਇੱਕ ਪੁੱਤਰ ਵੀ ਹੈ ,ਜਿਸ ਦੀ ਉਮਰ ਇਸ ਵੇਲੇ ਸਾਢੇ 12 ਸਾਲ ਹੈ ,ਜੋ ਜੈਵਲਿਨ ਥਰੋਅ ਖੇਡਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement