
Moga News : ਮੁਲਜ਼ਮਾਂ ਕੋਲੋਂ ਇੱਕ ਮੋਬਾਇਲ ਤੇ ਮੋਟਰਸਾਈਕਲ ਹੋਇਆ ਬਰਾਮਦ, ਲੁੱਟ ਦੀ ਵਾਰਦਾਤ ਸੀਸੀਟੀਵੀ ’ਚ ਹੋਈ ਕੈਦ
Moga News in Punjabi : ਮੋਗਾ ਪੁਲਿਸ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮਹਿਮ ਤਹਿਤ ਲਗਾਤਾਰ ਕੀਤੀ ਜਾ ਰਹੀ ਹੈ ਕਾਰਵਾਈ 29 ਤਰੀਕ ਨੂੰ ਇੱਕ ਲੜਕੀ ਤੋਂ ਮੋਬਾਇਲ ਖੋਹ ਕੇ ਭੱਜਣ ਵਾਲੇ ਦੋ ਮੋਟਰਸਾਈਕਲ ਸਵਾਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਿਟੀ ਸਾਊਥ ਦੇ ਇੰਚਾਰਜ ਵਰੁਣ ਕੁਮਾਰ ਨੇ ਕਿਹਾ ਕਿ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਰਹੀ ਹੈ 29 ਤਰੀਕ ਨੂੰ ਬੰਦ ਫਾਟਕ ਕੋਲੇ ਇੱਕ ਟਿਊਸ਼ਨ ਤੋ ਵਾਪਸ ਜਾਂਦੀ ਲੜਕੀ ਦਾ ਮੋਬਾਇਲ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਖੋਇਆ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ। ਪੁਲਿਸ ਵੱਲੋਂ ਸੀਸੀਟੀਵੀ ਖੰਗਾਲ ਦੇ ਹੋਏ 2 ਵਿਅਕਤੀਆਂ ਨੂੰ ਇੱਕ ਮੋਬਾਇਲ ਅਤੇ ਮੋਟਰ ਸਾਈਕਲ ਨਾਲ ਕੀਤਾ।
ਗ੍ਰਿਫਤਾਰ ਵਿਅਕਤੀ ਸਾਧਾ ਵਾਲੀ ਬਸਤੀ ਦੇ ਰਹਿਣ ਵਾਲੇ ਇਹਨਾਂ ਦੀ ਪਛਾਣ ਰਛਪਾਲ ਸਿੰਘ ਅਤੇ ਨਵਜੋਤ ਸਿੰਘ ਦੇ ਰੂਪ ’ਚ ਹੋਈ ਹੈ। ਇਹਨਾਂ ਨੂੰ ਅੱਗੇ ਰਿਮਾਂਡ ’ਤੇ ਲੈ ਕੇ ਪੁੱਛਗਿਛ ਕੀਤੀ ਜਾਵੇਗੀ।
(For more news apart from Moga Police arrests 2 robbery suspects News in Punjabi, stay tuned to Rozana Spokesman)