ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੰਮ੍ਰਿਤਸਰ ਪੁੱਜੇ, ਡਾਕਟਰਾਂ ਨੂੰ ਦਿਤਾ ਥਾਪੜਾ
Published : Jun 1, 2020, 12:46 am IST
Updated : Jun 1, 2020, 12:46 am IST
SHARE ARTICLE
Balbir Singh Sidhu
Balbir Singh Sidhu

ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਅੰਮ੍ਰਿਤਸਰ : ਕੋਰੋਨਾ ਵਾਇਰਸ ਵਿਰੁਧ ਜੰਗ ਵਿਚ ਡਟੇ ਸਿਹਤ ਵਿਭਾਗ ਦੇ ਅਮਲੇ ਨੂੰ ਥਾਪੜਾ ਦੇਣ ਲਈ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅੱਜ ਵਿਸ਼ੇਸ਼ ਤੌਰ ਉਤੇ ਅੰਮ੍ਰਿਤਸਰ ਪੁੱਜੇ। ਇੱਥੇ ਉਨ੍ਹਾਂ ਡਾਕਟਰਾਂ ਅਤੇ ਹੋਰ ਸਟਾਫ਼ ਦੀਆਂ ਮੁਸ਼ਕਲਾਂ ਸੁਣੀਆਂ। ਸਿਹਤ ਵਿਭਾਗ ਵਲੋਂ ਸੰਕਟ ਮੌਕੇ ਦਿਤੀਆਂ ਜਾ ਰਹੀਆਂ ਸੇਵਾਵਾਂ ਤੋਂ ਖ਼ੁਸ਼ ਹੁੰਦੇ ਸ. ਸਿੱਧੂ ਨੇ ਕਿਹਾ ਕਿ ਮੈਂ ਬਤੌਰ ਮੰਤਰੀ ਵਿਭਾਗ ਦੀਆਂ ਸੇਵਾਵਾਂ ਦਾ ਰਿਣੀ ਹਾਂ ਅਤੇ ਅੱਜ ਵਿਸ਼ੇਸ਼ ਤੌਰ ਉਤੇ ਅਪਣੇ ਵਿਭਾਗ ਦੇ ਇਨ੍ਹਾਂ ਯੋਧਿਆਂ ਦਾ ਧੰਨਵਾਦ ਕਰਨ ਲਈ ਹੀ ਆਇਆ ਹਾਂ।

File photoFile photo

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡੇ ਡਾਕਟਰ ਤੇ ਸਮੁੱਚਾ ਅਮਲਾ ਦਿਨ-ਰਾਤ ਇਕ ਕਰ ਕੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਤਲਾਸ਼ ਕਰ ਰਿਹਾ ਹੈ, ਉਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਅਸੀਂ ਛੇਤੀ ਹੀ ਇਹ ਮਿਸ਼ਨ ਫ਼ਤਿਹ ਕਰ ਲਵਾਂਗੇ। ਹੁਣ ਤਕ ਪੰਜਾਬ ਵਿਚ ਜਿੰਨੇ ਵੀ ਮਰੀਜ਼ ਸਾਹਮਣੇ ਆਏ ਹਨ, ਉਹ ਜ਼ਿਆਦਾਤਰ ਕਿਧਰੇ ਨਾ ਕਿਧਰੇ ਦੀ ਸਫ਼ਰ ਕਰਨ ਵਾਲੇ ਹਨ। ਸਾਡੇ ਵਿਭਾਗ ਨੇ ਉਨ੍ਹਾਂ ਦੇ ਸੰਪਰਕ ਖੋਜ ਕੇ ਕੋਰੋਨਾ ਵਾਇਰਸ ਦੀਆਂ ਜੜ੍ਹਾਂ ਨੂੰ ਹੱਥ ਪਾ ਲਿਆ ਹੈ, ਜਿਸ ਨਾਲ ਬਿਮਾਰੀ ਨੂੰ ਅੱਗੇ ਫੈਲਣ ਦਾ ਮੌਕਾ ਨਹੀਂ ਮਿਲਿਆ।

CoronavirusFile Photo

ਜਿਸ ਤਰ੍ਹਾਂ ਅਸੀਂ ਦੂਜੇ ਰਾਜਾਂ ਨੂੰ ਜਾਣ ਵਾਲੇ ਸਾਰੇ ਲੋਕਾਂ ਦੀ ਡਾਕਟਰੀ ਜਾਂਚ ਕਰ ਕੇ ਭੇਜ ਰਹੇ ਹਾਂ, ਜੇਕਰ ਬਾਹਰਲੇ ਰਾਜ ਵੀ ਇਸ ਤਰ੍ਹਾਂ ਸਕਰੀਨਿੰਗ ਕਰ ਕੇ ਭੇਜਣ ਤਾਂ ਵਾਇਰਸ ਨੂੰ ਹੋਰ ਵੀ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਸਾਵਧਾਨੀ ਅਪਣਾਉਂਦੇ ਹੋਏ ਇਸ ਜੰਗ ਵਿਚ ਡਟੇ ਰਹਿਣ ਅਤੇ ਧਾਰਮਕ ਅਸਥਾਨਾਂ ਉਤੇ ਵੀ ਭੀੜ ਇਕੱਠੀ ਨਾ ਹੋਣ ਦੇਣ ਤਾਂ ਛੇਤੀ ਹੀ ਅਸੀਂ ਇਸ ਸੰਕਟ ਵਿਚੋਂ ਬਾਹਰ ਆ ਜਾਵਾਂਗੇ। ਅੰਮ੍ਰਿਤਸਰ ਵਿਚ ਲਗਾਤਾਰ ਆ ਰਹੇ ਮਰੀਜ਼ਾਂ ਦੀ ਗੱਲ ਕਰਦੇ ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਵੱਡਾ ਆਵਾਜਾਈ ਵਾਲਾ ਸ਼ਹਿਰ ਹੈ,

Balbir Singh SidhuBalbir Singh Sidhu

ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਅੰਤਰਰਾਸ਼ਟਰੀ ਸਰਹੱਦ ਹੋਣ ਕਾਰਨ ਬਾਹਰੋਂ ਆਉਣ ਵਾਲਿਆਂ ਦੇ ਮੌਕੇ ਹੋਰ ਵੱਧ ਜਾਂਦੇ ਹਨ, ਇਸ ਤਰ੍ਹਾਂ ਲਗਾਤਾਰ ਇੱਥੇ ਗਿਣਤੀ ਵਧੀ ਹੈ, ਪਰ ਘਬਰਾਉਣ ਦੀ ਲੋੜ ਨਹੀਂ। ਸਾਡੇ ਵਲੋਂ ਹਰ ਮਰੀਜ਼ ਦੇ ਸੰਪਰਕ ਤਲਾਸ਼ ਕੇ ਉਨ੍ਹਾਂ ਨੂੰ ਏਕਾਂਤਵਾਸ ਵਿਚ ਰਖਿਆ ਜਾ ਰਿਹਾ ਹੈ। ਇਸ ਲਈ ਘਬਰਾਹਟ ਵਾਲੀ ਗੱਲ ਰੱਤੀ ਭਰ ਨਹੀਂ, ਸਿਰਫ਼ ਸਾਵਧਾਨੀ ਦੀ ਲੋੜ ਹੈ।

File photoFile photo

ਇਸ ਮੌਕੇ ਦਿਹਾਤੀ ਕਾਂਗਰਸ ਦੇ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ, ਸਿਵਲ ਸਰਜਨ ਡਾ. ਜੁਗਲ ਕਿਸ਼ੋਰ, ਡਾ. ਕਿਰਨਦੀਪ ਕੌਰ, ਡਾ. ਰਮਿੰਦਰ ਸਿੰਘ ਸੇਠੀ, ਡਾ. ਮਦਨ ਮੋਹਨ, ਡਾ. ਰਮੇਸ਼ਪਾਲ, ਡਾ. ਸ਼ਰਨਜੀਤ ਕੌਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਸਿਹਤ ਮੰਤਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਇਸ ਮੌਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਲੰਗਰ ਹਾਲ ਵਿਚ ਬੈਠ ਕੇ ਲੰਗਰ ਵੀ ਛਕਿਆ। ਸ਼੍ਰੋਮਣੀ ਕਮੇਟੀ ਵਲੋਂ ਸ. ਸਿੱਧੂ ਦਾ ਸਨਮਾਨ ਵੀ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement