ਪੁਲਿਸ ਕਰਮੀ ਅਤੇ ਛੁੱਟੀ ਕੱਟਣ ਆ ਰਹੇ ਫ਼ੌਜੀ ਆਪਸ 'ਚ ਭਿੜੇ
Published : Jun 1, 2020, 6:38 am IST
Updated : Jun 1, 2020, 6:38 am IST
SHARE ARTICLE
File Photo
File Photo

ਘਸੁੰਨ ਮੁੱਕੀ, ਵਰਦੀਆਂ ਪਾੜੀਆਂ, ਅਸਲੇ ਖੋਹੇ, ਫ਼ੌਜੀਆਂ ਵਿਰੁਧ ਮਾਮਲਾ ਦਰਜ, ਗ੍ਰਿਫ਼ਤਾਰ

ਬਠਿੰਡਾ/ਦਿਹਾਤੀ, 31 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਜ਼ਿਲ੍ਹੇ ਦੇ ਫੂਲ ਟਾਊਨ ਵਿਖੇ ਅੱਧੀ ਰਾਤ ਨਾਕਾਬੰਦੀ ਦੌਰਾਨ ਥਾਣਾ ਫੂਲ ਪੁਲਿਸ ਦੇ ਤਿੰਨ ਪੁਲਿਸ ਵਾਲੇ ਅਤੇ ਬੀਕਾਨੇਰ ਤੋਂ ਪਰਵਾਰ ਸਣੇ ਛੁੱਟੀ ਲੈ ਕੇ ਪਿੰਡ ਨੂੰ ਪਰਤ ਰਹੇ ਦੋ ਫ਼ੌਜੀ ਨਾਕਾਬੰਦੀ ਉਪਰ ਮਾਸਕ ਨਾ ਪਾਏ ਜਾਣ ਨੂੰ ਲੈ ਕੇ ਆਪਸ ਵਿਚ ਐਨੇ ਉਲਝ ਗਏ ਕਿ ਦੋਵੇ ਧਿਰਾਂ ਨੇ ਇਕ ਦੂਜੇ ਨਾਲ ਮਾਰ ਕਟਾਈ ਕਰਨ ਦੇ ਨਾਲੋ-ਨਾਲ ਹਥਿਆਰਾਂ ਨੂੰ ਖੋਹਣ ਅਤੇ ਪੁਲਿਸ ਦੀ ਵਰਦੀ ਪਾੜਣ ਸਣੇ ਸਹਾਇਕ ਥਾਣੇਦਾਰ ਦੇ ਨੱਕ ਉਪਰ ਮੁੱਕਾ ਮਾਰ ਕੇ ਉਸ ਨੂੰ ਹਸਪਤਾਲ ਅੰਦਰ ਇਲਾਜ ਲਈ ਭਰਤੀ ਕਰਵਾÀਣਾ ਪਿਆ।

ਉਧਰ ਫੂਲ ਪੁਲਿਸ ਨੇ ਫ਼ੌਜੀਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਵਿਰੁਧ  ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿਤਾ ਹੈ ਪਰ ਫ਼ੌਜੀਆਂ ਦੀਆਂ ਪਤਨੀਆਂ ਵੀ ਸਰਕਾਰੀ ਹਸਪਤਾਲ ਤਪਾ ਵਿਖੇ ਇਲਾਜ ਲਈ ਭਰਤੀ ਹੋ ਗਈਆ ਹਨ। ਜਿਨ੍ਹਾਂ ਨੇ ਰਾਤ ਵੇਲੇ ਅਪਣੇ ਪਰਵਾਰ ਨਾਲ ਪੁਲਿਸ ਵਲੋਂ ਕੀਤੀ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਫ਼ੌਜ ਅਧਿਕਾਰੀਆਂ ਅਤੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਥਾਣਾ ਮੁੱਖੀ ਮਨਿੰਦਰ ਸਿੰਘ ਫੂਲ ਨੇ ਦਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਫੂਲ ਬੱਸ ਅੱਡੇ ਕੋਲ ਪੁਲਿਸ ਵਲੋ ਨਾਕਾਬੰਦੀ ਕੀਤੀ ਹੋਈ ਸੀ ਤਦ ਰਾਤ ਕੋਈ 11 ਕੁ ਵਜੇ ਦੋ ਕਾਰਾਂ ਵਿਚ ਸਵਾਰ ਲੋਕਾਂ ਨੂੰ ਜਦ ਰੁਕਣ ਦਾ ਇਸ਼ਾਰਾ ਕੀਤਾ ਤਦ ਕੋਰੋਨਾ ਵਾਇਰਸ ਦੇ ਚਲਦਿਆਂ ਉਨ੍ਹਾਂ ਕਾਰ ਸਵਾਰਾਂ ਦੇ ਮਾਸਕ ਨਹੀਂ ਪਹਿਣੇ ਹੋਏ ਸਨ। ਜਿਨ੍ਹਾਂ ਨੂੰ ਮਾਸਕ ਨਾ ਪਹਿਣਨ ਨੂੰ ਲੈ ਕੇ ਸਰਕਾਰੀ ਜੁਰਮਾਨੇ ਵਾਲੀ ਪਰਚੀ ਕਟਵਾਉਣ ਲਈ ਕਿਹਾ ਗਿਆ ਪਰੰਤੂ ਉਨ੍ਹਾਂ ਵਿਚੋਂ ਇਕ ਕਾਰ ਸਵਾਰ ਨੇ ਅਜਿਹਾ ਹੁਕਮ ਮੰਨਣ ਤੋ ਨਾਂਹ ਹੀ ਨਹੀਂ ਕੀਤੀ ਬਲਕਿ ਪੁਲਿਸ ਮੁਲਾਜ਼ਮਾਂ ਨਾਲ ਕਥਿਤ ਤੌਰ 'ਤੇ ਬਦਤਮੀਜੀ ਕਰਨ ਦੀ ਕੋਸ਼ਿਸ਼ ਵੀ ਕੀਤੀ।

ਕਾਰ ਸਵਾਰ ਫ਼ੌਜੀ ਮਨਦੀਪ ਸਿੰਘ ਨੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਦੇ ਨੱਕ ਉਪਰ ਮੁੱਕਾ ਮਾਰਦਿਆਂ ਉਸ ਨੂੰ ਲਹੂ ਲੁਹਾਣ ਕਰ ਦਿਤਾ ਜਦਕਿ ਹੋਮਗਾਰਡ ਦੇ ਜਵਾਨ ਤੋਂ ਕਾਰਬਾਇਨ ਖੋਹ ਲਈ ਪਰ ਹੋਮ ਗਾਰਡ ਦੇ ਜਵਾਨ ਨੇ ਕੁਝ ਸਮੇਂ ਵਿਚ ਹੀ ਅਪਣੀ ਕਾਰਬਾਇਨ ਵਾਪਸ ਅਪਣੇ ਕਬਜ਼ੇ ਵਿਚ ਲੈ ਲਈ ਜਿਸ ਕਾਰਨ ਇਸ ਖਿੱਚੋਤਾਣ ਵਿਚ ਅਸਲੇ ਨੂੰ ਵੀ ਨੁਕਸਾਨ ਪੁੱਜਿਆ ਹੈ।

File photoFile photo

ਪੁਲਿਸ ਨੇ ਦੋਵੇਂ ਫ਼ੌਜੀਆਂ ਸੋਮਾ ਸਿੰਘ ਅਤੇ ਮਨਦੀਪ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਦਾ ਡਾਕਟਰੀ ਮੁਆਇਨਾ ਕਰ ਕੇ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿਤਾ ਹੈ। ਉਧਰ ਤਪਾ ਦੇ ਸਰਕਾਰੀ ਹਸਪਤਾਲ ਅੰਦਰ ਇਲਾਜ ਅਧੀਨ ਫ਼ੌਜੀਆਂ ਦੀਆਂ ਪਤਨੀਆਂ ਚਰਨਜੀਤ ਕੌਰ ਅਤੇ ਸੁਖਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਬੀਕਾਨੇਰ ਤੋਂ ਫ਼ੌਜੀ ਅਧਿਕਾਰੀਆਂ ਨੇ ਪਾਸ ਬਣਾ ਕੇ ਹੀ ਅਪਣੇ ਜਵਾਨਾਂ ਨੂੰ ਛੁੱਟੀ ਉਪਰ ਭੇਜਿਆ ਹੈ, ਪਰ ਜਦ ਉਨ੍ਹਾਂ ਨੂੰ ਪੁਲਿਸ ਨੇ ਰੋਕਿਆ ਤਦ ਕਾਰ ਵਿਚ ਬੱਚਿਆਂ ਸਮੇਤ ਲੰਬਾਂ ਸਫ਼ਰ ਤੈਅ ਕਰਨ ਕਾਰਨ ਘਰ ਦੇ ਨੇੜੇ ਆ ਕੇ ਹੀ ਉਨ੍ਹਾਂ ਨੇ ਮਾਸਕ ਉਤਾਰੇ ਸਨ। ਜਿਸ ਲਈ ਪੁਲਿਸ ਨੂੰ ਉਨ੍ਹਾਂ ਨੇ ਅਰਜ ਵੀ ਕੀਤੀ ਪਰ ਪੁਲਿਸ ਨੇ ਕਥਿਤ ਤੌਰ 'ਤੇ ਧੱਕੇਸ਼ਾਹੀ ਨਾਲ ਹੀ ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ।

ਦੋਵਾਂ ਔਰਤਾਂ ਵਿਚੋਂ ਇਕ ਨੇ ਦਸਿਆਂ ਕਿ ਉਸ ਦੀ ਬੱਚੇਦਾਨੀ ਵਿਚ ਰਸੋਲੀ ਹੋਣ ਕਾਰਨ ਉਸ ਨਾਲ ਹੋਈ ਕਥਿਤ ਤੌਰ 'ਤੇ ਧੱਕੇਸ਼ਾਹੀ ਵਿਚ ਉਸ ਦੇ ਖੂਨ ਵੱਗਣ ਲੱਗ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਫ਼ੌਜੀਆਂ ਨਾਲ ਅਜਿਹਾ ਸਲੂਕ ਹੁੰਦਾ ਹੈ ਤਦ ਆਮ ਲੋਕਾਂ ਨਾਲ ਕੀ ਵਾਪਰਦਾ ਹੋਵੇਗਾ। ਉਨ੍ਹਾਂ ਅਪਣੇ ਪਤੀਆਂ ਉਪਰ ਦਰਜ ਮਾਮਲੇ ਨੂੰ ਮਨਘੜਤ ਕਰਾਰ ਦਿਤਾ। ਉਧਰ ਫੂਲ ਪੁਲਿਸ ਨੇ ਦਸਿਆ ਕਿ ਜਦ ਹਸਪਤਾਲ ਅੰਦਰ ਇਲਾਜ ਲਈ ਭਰਤੀ ਹੋਣ ਵਾਲੀਆਂ ਦੋਵੇ ਔਰਤਾਂ ਦੇ ਬਿਆਨ ਪੁਲਿਸ ਕਲਮਬੰਦ ਕਰਨ ਗਈ ਤਦ ਦੋਵੇਂ ਔਰਤਾਂ ਹਸਪਤਾਲ ਵਿਚੋਂ ਇਹ ਕਹਿ ਕੇ ਛੁੱਟੀ ਲੈ ਗਈਆ ਸਨ ਕਿ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕਰਵਾਉਣੀ। ਮਾਮਲੇ ਸਬੰਧੀ ਪਤਾ ਲੱਗਿਆ ਹੈ ਕਿ ਫ਼ੌਜ ਦੇ ਉਚ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਮਾਮਲੇ ਨੂੰ ਸੁਲਝਾਉਣ ਲਈ ਲਗਾਤਾਰ ਯਤਨ ਜਾਰੀ ਹਨ।      

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement