ਸਿਹਤ ਦੇ ਆਧਾਰ 'ਤੇ 1984 ਸਿੱਖ ਕਤਲੇਆਮ ਦੇ ਦੋਸ਼ੀ ਦੀ ਸਜ਼ਾ ਮੁਲਤਵੀ
Published : Jun 1, 2020, 10:40 pm IST
Updated : Jun 1, 2020, 10:40 pm IST
SHARE ARTICLE
1
1

ਸਿਹਤ ਦੇ ਆਧਾਰ 'ਤੇ 1984 ਸਿੱਖ ਕਤਲੇਆਮ ਦੇ ਦੋਸ਼ੀ ਦੀ ਸਜ਼ਾ ਮੁਲਤਵੀ

ਨਵੀਂ ਦਿੱਲੀ, 1 ਜੂਨ : ਦਿੱਲੀ ਹਾਈ ਕੋਰਟ ਨੇ 1984 ਸਿੱਖ ਕਤਲੇਆਮ ਦੇ ਇਕ ਦੋਸ਼ੀ ਦੀ ਉਮਰ ਕੈਦ ਦੀ ਸਜ਼ਾ ਸੋਮਵਾਰ ਨੂੰ 12 ਹਫ਼ਤੇ ਲਈ ਮੁਲਤਵੀ ਕਰ ਦਿਤੀ। ਦੋਸ਼ੀ ਕਿਡਨੀ ਦੀ ਗੰਭੀਰ ਬੀਮਾਰੀ ਨਾਲ ਪੀੜਤ ਹੈ ਅਤੇ ਉਸ ਨੂੰ ਕੋਵਿਡ-19 ਤੋਂ ਪ੍ਰਭਾਵਤ ਹੋਣ ਦੇ ਡਰ ਤੋਂ ਅਦਾਲਤ ਨੇ ਇਹ ਹੁਕਮ ਦਿਤਾ।
ਜਸਟਿਸ ਮਨਮੋਹਨ ਅਤੇ ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਵੀਡੀਉ ਕਾਨਫ਼ਰੰਸ ਰਾਹੀਂ ਕੀਤੀ ਗਈ ਸੁਣਵਾਈ ਵਿਚ ਇਸ ਗੱਲ ਦਾ ਧਿਆਨ ਵਿਚ ਲਿਆਂਦਾ ਗਿਆ ਕਿ ਨਰੇਸ਼ ਸਹਿਰਾਵਤ ਤਿਹਾੜ ਸਥਿਤ ਕੇਂਦਰੀ ਜੇਲ ਦੇ ਹਸਪਤਾਲ ਵਿਚ ਮੈਡੀਕਲ ਵਾਰਡ ਵਿਚ ਭਰਤੀ ਹੈ।

1
ਬੈਂਚ ਨੇ ਕਿਹਾ, ''ਪਟੀਸ਼ਨਕਰਤਾ ਸਹਿਰਾਵਤ ਕਿਡਨੀ ਦੀ ਬਿਮਾਰੀ ਦੇ ਚੌਥੇ ਪੜਾਅ 'ਚ ਹੈ ਅਤੇ ਉਹ ਕੇਂਦਰੀ ਜੇਲ ਦੇ ਮੈਡੀਕਲ ਵਾਰਡ ਵਿਚ ਭਰਤੀ ਹੈ ਤੇ ਉਸ ਨੂੰ ਕੋਵਿਡ-19 ਵਰਗੇ ਰੋਗ ਤੋਂ ਪ੍ਰਭਾਵਤ ਹੋਣ ਦਾ ਡਰ ਹੈ ਇਸ ਲਈ ਦੋਸ਼ੀ ਦੀ ਸਜ਼ਾ ਨੂੰ 12 ਹਫ਼ਤੇ ਲਈ ਮੁਲਤਵੀ ਕੀਤਾ ਜਾਂਦਾ ਹੈ। ਉਸ ਨੂੰ ਅਦਾਲਤ ਵਿਚ ਨਿਜੀ ਮੁਚਲਕਾ ਭਰਨਾ ਹੋਵੇਗਾ ਅਤੇ 20 ਹਜ਼ਾਰ ਰੁਪਏ ਦੇ ਜ਼ਮਾਨਤ ਪੱਤਰ 'ਤੇ ਦਸਤਖ਼ਤ ਕਰਨੇ ਹੋਣਗੇ।''


ਅਦਾਲਤ ਨੇ ਸਹਿਰਾਵਤ ਦੀ ਪਟੀਸ਼ਨ 'ਤੇ ਇਹ ਹੁਕਮ ਦਿਤਾ ਜਿਸ ਨੂੰ ਕਤਲੇਆਮ ਦੇ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਮਿਲੀ ਹੈ। ਸਹਿਰਾਵਤ ਨੇ ਅਪਣੀ ਪਟੀਸ਼ਨ ਵਿਚ ਕਿਡਨੀ ਅਤੇ ਲਿਵਰ ਟਰਾਂਸਪਲਾਂਟ ਕਰਵਾਉਣ ਲਈ ਸਜ਼ਾ ਤਿੰਨ ਮਹੀਨੇ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ।  (ਏਜੰਸੀ)

SHARE ARTICLE

ਏਜੰਸੀ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement