ਪੰਜਾਬ ਦੇ ਮੁੱਖ ਮੰਤਰੀ ਨੇ ਸਾਧਾਰਣ ਬੱਸਾਂ ਨੂੰ ਰਾਹਤ ਦਿੰਦਿਆਂ ਟੈਕਸ ਦਰਾਂ 'ਚ ਕਟੌਤੀ ਦੇ ਹੁਕਮ ਕੀਤੇ
Published : Jun 1, 2020, 7:33 pm IST
Updated : Jun 1, 2020, 7:33 pm IST
SHARE ARTICLE
File Photo
File Photo

ਸੂਬਾ ਸਰਕਾਰ ਨੇ ਟਰਾਂਸਪੋਰਟ ਵਾਹਨਾਂ ਦੇ ਮਾਲਕਾਂ ਨੂੰ ਵੀ 30 ਜੂਨ ਤੱਕ ਬਿਨਾਂ ਜ਼ੁਰਮਾਨੇ/ਵਿਆਜ ਦੇ ਟੈਕਸ ਬਕਾਏ ਜਮ੍ਹਾਂ ਕਰਵਾਉਣ ਦੀ ਆਗਿਆ ਦਿੱਤੀ

 ਚੰਡੀਗੜ੍ਹ, 1 ਜੂਨ - ਲੌਕਡਾਊਨ ਦੇ ਚੱਲਦਿਆਂ ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰ ਰਹੀਆਂ ਪੰਜਾਬ ਦੀਆਂ ਸਾਧਾਰਣ ਬੱਸਾਂ ਨੂੰ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਟੈਕਸ ਰੇਟਾਂ ਵਿੱਚ ਕਟੌਤੀ ਦੇ ਹੁਕਮ ਦਿੱਤੇ ਹਨ। ਪ੍ਰਤੀ ਦਿਨ ਪ੍ਰਤੀ ਵਾਹਨ ਪ੍ਰਤੀ ਕਿਲੋਮੀਟਰ ਟੈਕਸ 2.80 ਰੁਪਏ ਤੋਂ ਘਟਾ ਕੇ 2.69 ਰੁਪਏ ਕਰ ਦਿੱਤਾ ਗਿਆ।

Captain Amarinder SinghCaptain Amarinder Singh

ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਟਰਾਂਸਪੋਰਟ ਵਾਹਨ ਮਾਲਕਾਂ ਨੂੰ 30 ਜੂਨ ਤੱਕ ਬਿਨਾਂ ਜ਼ੁਰਮਾਨੇ ਤੇ ਵਿਆਜ ਦੇ ਟੈਕਸ ਬਕਾਏ ਅਦਾ ਕਰਨ ਦੀ ਆਗਿਆ ਦਿੱਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਸੈਕਟਰ ਤੋਂ ਹਜ਼ਾਰਾਂ ਲੋਕ ਸਿੱਧੇ ਤੇ ਅਸਿੱਧੇ ਤੌਰ 'ਤੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ।

LockdownLockdown

ਲੌਕਡਾਊਨ ਕਾਰਨ ਮੁਕੰਮਲ ਬੱਸ ਸੇਵਾ ਬੰਦ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ ਵਿੱਚ ਇਹ ਫੈਸਲਾ ਮੱਦਦਗਾਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਗੈਰ-ਏ.ਸੀ. ਬੱਸ ਆਪਰੇਟਰ ਵੱਡੇ ਵਿੱਤੀ ਘਾਟੇ ਵਿੱਚੋਂ ਨਿਕਲ ਰਹੇ ਹਨ ਜਦੋਂ ਕਿ ਸੂਬੇ ਦੇ ਆਮ ਲੋਕਾਂ ਲਈ ਇਹ ਬੱਸਾਂ ਆਵਾਜਾਈ ਦਾ ਆਮ ਸਾਧਨ ਹੈ।

TaxTax

ਇਸੇ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ ਨੇ ਦੱਸਿਆ ਕਿ ਟੈਕਸ ਦਰਾਂ ਨੂੰ ਘਟਾਉਣ ਦਾ ਮੰਤਵ ਸੂਬੇ ਅੰਦਰ ਚੱਲਦੀਆਂ ਸਾਧਾਰਨ ਬੱਸਾਂ ਨੂੰ ਰਾਹਤ ਦੇਣਾ ਹੈ ਤਾਂ ਜੋ ਉਹ ਮੌਜੂਦਾ ਸਮੇਂ ਦੇ ਆਪਣੇ ਵਿੱਤੀ ਸੰਕਟ ਵਿਚੋਂ ਬਾਹਰ ਨਿਕਲ ਸਕਣ। ਉਨ੍ਹਾਂ ਕਿਹਾ ਕਿ ਇਹ ਕਦਮ ਇਸ ਖੇਤਰ ਵਿੱਚ ਲੱਗੇ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰੇਗਾ।

Punjab GovernmentPunjab Government

ਇਸੇ ਦੌਰਾਨ ਹੀ ਪੰਜਾਬ ਸਰਕਾਰ ਵੱਲੋਂ ਆਵਾਜਾਈ ਵਾਹਨਾਂ ਦੇ ਮਾਲਕ ਵਿਅਕਤੀਆਂ ਨੂੰ ਪੰਜਾਬ ਮੋਟਰ ਵਾਹਨ ਟੈਕਸੇਸ਼ਨ ਐਕਟ 1924 (ਪੰਜਾਬ ਐਕਟ ਨੰ. 4, 1924 (2007 ਦੀ ਤਰਮੀਮ) ਦੇ ਪ੍ਰਵਾਧਾਨਾਂ ਤੋਂ ਇਸ ਸਥਿਤੀ ਤਹਿਤ ਛੋਟ ਦਿੱਤੀ ਗਈ ਹੈ ਕਿ ਜਿਨ੍ਹਾਂ ਆਵਾਜਾਈ ਵਾਹਨ ਮਾਲਕਾਂ ਦੇ ਪੰਜਾਬ ਮੋਟਰ ਵਾਹਨ ਟੈਕਸੇਸ਼ਨ ਐਕਟ, 1924 ਤਹਿਤ ਟੈਕਸ ਬਕਾਇਆ ਹਨ, ਉਹ ਇਹ ਟੈਕਸ 1 ਜੂਨ 2020 ਤੋਂ 30 ਜੂਨ 2020 ਤੱਕ ਇਕ ਮਹੀਨੇ ਦੇ ਅੰਦਰ-ਅੰਦਰ ਅਦਾ ਕਰ ਸਕਦੇ ਹਨ।

TaxTax

ਇਸ ਸਮੇਂ ਦੌਰਨ ਕੋਈ ਜ਼ੁਰਮਾਨਾ ਜਾਂ ਵਿਆਜ਼ ਜਾਂ ਟੈਕਸ ਦੀ ਦੇਰੀ ਨਾਲ ਅਦਾਇਗੀ ਨਹੀਂ ਲਗਾਈ/ਵਸੂਲੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਬਕਾਇਆ ਟੈਕਸ ਦੀ ਅਦਾਇਗੀ ਤੈਅ ਸਮੇਂ ਦੌਰਾਨ ਨਹੀਂ ਕੀਤੀ ਜਾਵੇਗੀ ਤਾਂ ਇਹ ਬਕਾਇਆ ਟੈਕਸ ਸਮੇਤ ਜ਼ੁਰਮਾਨਾ ਅਤੇ ਵਿਆਜ਼ ਤੈਅ ਸਮਾਂ ਮਿਆਦ ਬੀਤਣ ਬਾਅਦ ਵਸੂਲਣ ਯੋਗ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM
Advertisement