ਅਕਾਲੀ ਦਲ ਨੇ ਗੁਰੂਹਰਸਹਾਏ ਦੇ ਸਰਕਲ ਪ੍ਰਧਾਨ ਕੀਤੇ ਨਿਯੁਕਤ
Published : Jun 1, 2020, 10:20 pm IST
Updated : Jun 1, 2020, 10:20 pm IST
SHARE ARTICLE
1
1

ਅਕਾਲੀ ਦਲ ਨੇ ਗੁਰੂਹਰਸਹਾਏ ਦੇ ਸਰਕਲ ਪ੍ਰਧਾਨ ਕੀਤੇ ਨਿਯੁਕਤ

ਗੁਰੂਹਰਸਹਾਏ; 1 ਜੂਨ (ਮਨਜੀਤ ਸਾਉਣਾ): ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁੰਹਿਮ ਪੂਰੀ ਹੋਣ ਤੋਂ ਬਾਅਦ ਬੀਤੇ ਦਿਨ ਹਲਕਾ ਗੁਰੂਹਰਸਹਾਏ ਹਲਕੇ ਦੇ ਵੱਖ ਵੱਖ ਸੱਤ ਸਰਕਲਾਂ ਦੇ ਪ੍ਰਧਾਨ ਨਿਯੁਕਤ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕੀਤਾ।

11

ਉਨ੍ਹਾਂ ਦਸਿਆ ਕਿ  ਕੋਰੋਨਾ ਵਾਇਰਸ ਕਾਰਨ ਅਸੀ ਡੈਲੀਗੇਟ ਮੀਟਿੰਗ ਨਹੀਂ ਬੁਲਾ ਸਕੇ ਜਿਸ ਤੋਂ ਬਾਅਦ ਵੱਖ ਵੱਖ ਸਰਕਲਾਂ ਦੇ ਡੈਲੀਗੇਟਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਸਰਕਲ ਚੱਕ ਸੈਦੋ ਕੇ ਤੋਂ ਗੁਰਬਾਜ ਸਿੰਘ ਰੱਤੇਵਾਲਾ, ਸਰਕਲ ਅਮੀਰ ਖਾਸ ਤੋਂ ਗੁਰਸ਼ਰਨ ਸਿੰਘ ਚਾਵਲਾ, ਗੁਰੂਹਰਸਹਾਏ ਸ਼ਹਿਰੀ ਤੋਂ ਪ੍ਰੇਮ ਸੱਚਦੇਵਾ, ਸਰਕਲ ਗੋਲੂ ਕਾ ਤੋਂ ਸ਼ੇਰ ਚੰਦ ਬੁੰਗੀ, ਸਰਕਲ ਝੋਕ ਮੋਹੜੇ ਤੋਂ ਗੁਰਦਿੱਤ ਸਿੰਘ ਸੰਧੂ, ਸਰਕਲ ਲੱਖੋ ਕੇ ਬਹਿਰਾਮ ਤੋਂ ਮੇਜਰ ਸਿੰਘ ਸੋਢੀਵਾਲਾ ਅਤੇ ਸਰਕਲ ਮੇਘਾ ਰਾਏ ਉਤਾੜ  ਤੋਂ ਸੁਰਜੀਤ ਸਿੰਘ ਮਾਦੀ ਕੇ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।  ਇਸ ਸਮੇ ਨੋਨੀ ਮਾਨ ਨੇ ਸਾਰੇ ਨਵ ਨਿਯੁਕਤ ਪ੍ਰਧਾਨਾਂ ਨੂੰ ਸਿਰੋਪਾਓ ਦੇ ਕੇ ਵਧਾਈ ਦਿਤੀ ਤੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋਵੇਗਾ, ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹੇ ਅਤੇ ਸਰਕਲਾਂ ਦੇ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ ਸਾਰੇ ਸਰਕਲ ਪ੍ਰਧਾਨਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਰਦੇਵ ਸਿੰਘ ਮਾਨ ਦਾ ਧਨਵਾਦ ਕੀਤਾ ਜਿੰਨ੍ਹਾਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਇਸ ਸਮੇਂ ਨਰਦੇਵ ਸਿੰਘ ਬੌਬੀ ਮਾਨ, ਸੁਖਦੇਵ ਸਿੰਘ ਕੜਮਾ, ਜਸਪ੍ਰੀਤ ਸਿੰਘ ਮਾਨ ਇੰਚਾਰਜ ਆਈ.ਟੀ ਵਿੰਗ ਲੋਕ ਸਭਾ ਫ਼ਿਰੋਜ਼ਪੁਰ, ਗੁਰਵਿੰਦਰ ਸਿੰਘ ਗਿੱਲ, ਬਿੰਦਰ ਮਾਨ ਅਤੇ ਗੁਰਮੀਤ ਸਿੰਘ ਮਾਨ, ਜਗਦੀਸ਼ ਬੁੰਗੀ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement