
ਨਦੀ ਵਿਚ ਤੈਰਦੀਆਂ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਭਾਰਤ ਲਈ ਸ਼ਰਮ ਦੀ ਗੱਲ : ਮਹਾਂਰਾਸ਼ਟਰ ਦੇ ਮੰਤਰੀ
ਪਾਲਘਰ, 31 ਮਈ : ਮਹਾਂਰਾਸ਼ਟਰ ਦੇ ਮਾਲ ਮੰਤਰੀ ਅਤੇ ਕਾਂਗਰਸ ਆਗੂ ਬਾਲਾ ਸਾਹਿਬ ਥੋਰਾਟ ਨੇ ਐਤਵਾਰ ਨੂੰ ਕਿਹਾ ਕਿ ਕੁੱਝ ਸੂਬਿਆਂ ਵਿਚ ਨਦੀ ਵਿਚ ਤੈਰਦੀਆਂ ਅਤੇ ਮਿੱਟੀ ਵਿਚ ਦੱਬੀਆਂ ਕੋਰੋਨਾ ਪੀੜਤਾਂ ਦੀਆਂ ਲਾਸ਼ਾਂ ਦੀਆਂ ਸਾਹਮਣੇ ਆਈਆਂ ਤਸਵੀਰਾਂ ਨੇ ਦੁਨੀਆਂ ਵਿਚ ਭਾਰਤ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾਇਆ ਹੈ | ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਦੂਜੀ ਵਰ੍ਹੇਗੰਢ 'ਤੇ ਨਿਸ਼ਾਨਾ ਸਾਧਦਿਆਂ ਥੋਰਾਟ ਨੇ ਭਾਜਪਾ 'ਤੇ ਪਟਰੌਲ ਡੀਜ਼ਲ ਦੀਆਂ ਕੀਮਤਾਂ Photoਵਿਚ ਵਾਧਾ ਕਰ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ | (ਪੀਟੀਆਈ)