ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਹਾਈ ਕੋਰਟ ਦਾ ਸਿਟਿੰਗ ਜੱਜ ਕਰੇਗਾ
Published : Jun 1, 2022, 6:22 am IST
Updated : Jun 1, 2022, 6:22 am IST
SHARE ARTICLE
image
image

ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਹਾਈ ਕੋਰਟ ਦਾ ਸਿਟਿੰਗ ਜੱਜ ਕਰੇਗਾ


ਮੁੱਖ ਮੰਤਰੀ ਨੇ ਸਿੱਧੂ ਦੇ ਪਿਤਾ ਦੀ ਚਿੱਠੀ ਤੋਂ ਬਾਅਦ ਦਿਤੇ ਹੁਕਮ


ਚੰਡੀਗੜ੍ਹ, 30 ਮਈ (ਭੁੱਲਰ) : ਸਿੱਧੂ ਮੂਸੇਵਾਲਾ ਦੇ ਪਿਤਾ ਦੀ ਚਿੱਠੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਸਾਹਮਣੇ ਆਇਆ ਹੈ | ਮੁੱਖ ਮੰਤਰੀ ਨੇ ਕਿਹਾ ਹੈ ਕਿ ਸਿਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ  ਬਖ਼ਸ਼ਿਆ ਨਹੀਂ ਜਾਵੇਗਾ | ਇਸ ਦੇ ਨਾਲ ਹੀ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦਾ ਪਿਤਾ ਦੀ ਮੰਗ ਮੰਨਦੇ ਹੋਏ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਗੱਲ ਆਖੀ ਹੈ | ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜਾਂਚ ਵਿਚ ਪੂਰਾ ਸਹਿਯੋਗ ਕਰੇਗੀ |
ਸਿੱਧੂ ਮੂਸੇਵਾਲਾ ਦੇ ਘਿਨਾਉਣੇ ਕਤਲ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਸਰਕਾਰ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ  ਸਲਾਖਾਂ ਪਿੱਛੇ ਡੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ | ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਪੁਲਿਸ ਨੂੰ  ਇਸ ਮਾਮਲੇ ਦੀ ਫ਼ੌਰੀ ਅਤੇ ਨਤੀਜਾਮੁਖੀ ਜਾਂਚ ਕਰਨ ਲਈ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿਤੇ ਹਨ | ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਮਰਹੂਮ ਗਾਇਕ ਦੀ ਸੁਰੱਖਿਆ ਵਿਚ ਕਟੌਤੀ ਦੇ ਸਾਰੇ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਕੁਤਾਹੀ ਹੋਈ ਤਾਂ ਉਸ ਦੀ ਜ਼ਿੰਮੇਵਾਰੀ ਯਕੀਨੀ ਤੌਰ 'ਤੇ ਤੈਅ ਕੀਤੀ ਜਾਵੇਗੀ | ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਦੁਖਦਾਈ ਅਤੇ ਬੇਵਕਤੀ ਅਕਾਲ ਚਲਾਣੇ 'ਤੇ ਡੂੰਘੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਛੜ ਗਿਆ ਗਾਇਕ ਪੰਜਾਬ ਦਾ ਇਕ ਪ੍ਰਸਿੱਧ ਚਿਹਰਾ ਅਤੇ ਸਭਿਆਚਾਰ ਦਾ ਪ੍ਰਤੀਕ ਸੀ |  
ਉਧਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿੰਡ ਤੇ ਮਾਨਸਾ ਵਿਚ ਮਾਹੌਲ
 ਤਣਾਅਪੂਰਨ ਬਣਿਆ ਰਿਹਾ | ਸਿੱਧੂ ਮੂਸੇਵਾਲਾ ਦੇ ਪਰਵਾਰ ਨੇ ਇਸ ਮਾਮਲੇ ਦੀ ਕੌਮੀ ਜਾਂਚ ਏਜੰਸੀ ਤੋਂ ਜਾਂਚ ਮੰਗਦਿਆਂ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿਤਾ ਹੈ | ਇਸ ਮੌਕੇ ਮੂਸੇਵਾਲਾ ਦੇ ਸਮਰਥਕਾਂ ਤੇ ਪ੍ਰਸੰਸਕਾਂ ਨੇ ਮਾਨਸਾ ਦੇ ਸਿਵਲ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ | ਇਸ ਮੌਕੇ ਸਿਵਲ ਹਸਪਤਾਲ ਮਾਨਸਾ ਦੇ ਅੰਦਰ-ਬਾਹਰ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ |
ਇਸ ਦੌਰਾਨ ਮੂਸੇਵਾਲਾ ਕਤਲ ਮਾਮਲੇ 'ਚ ਮਾਨਸਾ ਦੇ ਢਾਬੇ ਤੋਂ 7 ਸ਼ੱਕੀ ਨੌਜਵਾਨਾਂ ਦੀ ਸੀ.ਸੀ.ਟੀ.ਵੀ ਫ਼ੁਟੇਜ ਸਾਹਮਣੇ ਆਈ ਹੈ, ਜਿਸ ਵਿਚ ਇਹ ਸ਼ੱਕੀ ਢਾਬੇ ਉਤੇ ਖਾਣਾ ਖਾ ਰਹੇ ਹਨ | ਪੁਲਿਸ ਇਸ ਮਾਮਲੇ ਵਿਚ ਜਾਂਚ ਨੂੰ  ਅੱਗੇ ਵਧਾ ਰਹੀ ਹੈ |
ਉਧਰ ਮੂਸੇਵਾਲਾ ਕਤਲਕਾਂਡ 'ਚ ਪਿਤਾ ਬਲਕੌਰ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਹੋਇਆ ਹੈ | ਪਿਤਾ ਸਾਹਮਣੇ ਮੂਸੇਵਾਲਾ ਦਾ ਕਤਲ ਹੋਇਆ ਹੈ | ਘਾਤ ਲਗਾਈ ਬੈਠੇ ਹਮਲਾਵਰਾਂ ਨੇ ਫ਼ਾਇਰਿੰਗ ਕੀਤੀ | ਉਸ ਦੇ ਪਿਤਾ ਨੇ ਦਸਿਆ ਕਿ ਜਦੋਂ ਸਿੱਧੂ ਘਰੋਂ ਨਿਕਲਿਆ ਤਾਂ ਉਹ ਬੁਲਟ ਪਰੂਫ਼ ਗੱਡੀ ਤੇ ਗੰਨਮੈਨ ਨਾਲ ਨਹੀਂ ਲੈ ਕੇ ਗਿਆ ਸੀ | ਇਸ ਤੋਂ ਬਾਅਦ ਉਸ ਦੇ ਪਿਤਾ ਜੀ ਬੁਲਟ ਪਰੂਫ਼ ਗੱਡੀ ਤੇ ਗੰਨਮੈਨ ਲੈ ਕੇ ਸਿੱਧੂ ਦੇ ਪਿਛੇ ਗਏ ਪਰ ਉਸ ਤੋਂ ਪਹਿਲਾਂ ਕਿ ਉਹ ਪਹੁੰਚਦੇ, ਸਿੱਧੂ 'ਤੇ ਹਮਲਾ ਹੋ ਚੁਕਾ ਸੀ | ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ 'ਤੇ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਐਫ਼ਆਈਆਰ ਵਿਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਕਈ ਗੈਂਗਸਟਰ ਉਨ੍ਹਾਂ ਦੇ ਪੁੱਤਰ ਨੂੰ  ਫ਼ਿਰੌਤੀ ਲਈ ਫ਼ੋਨ 'ਤੇ ਧਮਕੀਆਂ ਦਿੰਦੇ ਸਨ | ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਉਸ ਨੂੰ  ਕਈ ਵਾਰ ਧਮਕੀਆਂ ਭੇਜੀਆਂ |
ਇਸੇ ਦੌਰਾਨ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸਾਹਮਣੇ ਆਈ ਇਕ ਸ਼ੱਕੀ ਕੋਰੋਲਾ ਗੱਡੀ ਦੇ ਤਾਰ ਹਲਕਾ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਨਾਲ ਜੁੜੇ ਹਨ | ਮਿਲੀ ਜਾਣਕਾਰੀ ਅਨੁਸਾਰ ਮਾਨਸਾ ਪੁਲਿਸ ਨੇ ਕੋਰੋਲਾ ਗੱਡੀ ਮਾਮਲੇ 'ਚ ਪਿੰਡ ਭਾਗੀਵਾਂਦਰ ਦੇ ਇਕ ਨੌਜਵਾਨ ਨੂੰ  ਪੁੱਛਗਿਛ ਲਈ ਹਿਰਾਸਤ 'ਚ ਲਿਆ ਹੈ | ਪੁਲਿਸ ਅਧਿਕਾਰੀ ਅਜੇ ਇਸ ਮਾਮਲੇ 'ਚ ਕੱੁਝ ਵੀ ਬੋਲਣ ਨੂੰ  ਤਿਆਰ ਨਹੀਂ | ਇਸ ਤੋਂ ਇਲਾਵਾ ਇਹ ਵੀ ਦਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕੁੱਲ 12 ਸ਼ੱਕੀਆਂ ਨੂੰ  ਹਿਰਾਸਤ ਵਿਚ ਲਿਆ ਹੈ ਤੇ ਉਨ੍ਹਾਂ ਕੋਲੋਂ ਪੁਛਗਿੱਛ ਜਾਰੀ ਹੈ |
ਇਹ ਵੀ ਪਤਾ ਚਲਿਆ ਹੈ ਕਿ ਸਿੱਧੂ ਨੂੰ  ਮਾਰਨ ਦੀ ਯੋਜਨਾ ਦਿੱਲੀ ਤੋਂ ਤਿਆਰ ਕੀਤੀ ਗਈ | ਸੱਭ ਤੋਂ ਪਹਿਲਾਂ ਸ਼ਾਹਰੁਖ਼ ਨਾਂ ਦੇ ਇਕ ਵਿਅਕਤੀ ਨੇ ਸਿੱਧੂ ਦੀ ਰੇਕੀ ਕੀਤੀ ਤੇ ਉਸ ਤੋਂ ਬਾਅਦ ਅਗਲਾ ਤਾਣਾ-ਬਾਣਾ ਬੁਣਿਆ ਗਿਆ | ਇਸ ਵਾਰਦਾਤ ਵਿਚ ਮੁੱਖ ਤੌਰ 'ਤੇ ਨਾਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਹੀ ਆ ਰਿਹਾ ਹੈ | ਸੂਤਰ ਦਸਦੇ ਹਨ ਕਿ ਇਸ ਵਾਰਦਾਤ ਨੂੰ  ਅੰਜ਼ਾਮ ਦੇਣ ਵਾਲਾ ਲਾਰੈਂਸ ਬਿਸ਼ਨੋਈ ਦਾ ਰਿਸ਼ਤੇਦਾਰ ਹੈ ਜਿਹੜਾ ਕਿ ਅਬੋਹਰ ਦਾ ਰਹਿਣ ਵਾਲਾ ਹੈ | ਦਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ  ਅੰਜ਼ਾਮ ਦੇਣ ਮਗਰੋਂ ਸਾਰੇ ਹਮਲਾਵਰ ਰਾਜਸਥਾਨ ਵਲ ਭੱਜ ਗਏ | ਇਸੇ ਕਰ ਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਮਾਮਲੇ ਵਿਚ ਗੈਂਗਸਟਰਾਂ ਕਾਲਾ ਜਠੇੜੀ ਅਤੇ ਕਾਲਾ ਰਾਣਾ ਤੋਂ ਪੁਛਗਿੱਛ ਕੀਤੀ | ਅਧਿਕਾਰੀਆਂ ਨੇ ਦਸਿਆ ਕਿ ਇਹ ਦੋਵੇਂ ਜੇਲ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਹੋਏ ਹਨ ਜੋ ਇਥੇ ਤਿਹਾੜ ਜੇਲ ਵਿਚ ਬੰਦ ਹੈ | ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਦਸਿਆ ਹੈ ਕਿ ਹਮਲਾਵਰਾਂ ਨੇ ਅਪਣੀ ਬੋਲੈਰੋ ਜੀਪ 'ਤੇ ਸਕਾਰਪੀਉ ਦੀ ਨੰਬਰ ਪਲੇਟ ਲਾਈ ਹੋਈ ਸੀ | ਸਕਾਰਪੀਉ ਦਾ ਮਾਲਕ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ |
ਇਸ ਤਰ੍ਹਾਂ ਪੂਰਾ ਦਿਨ ਪੁਲਿਸ ਮਾਮਲੇ ਦੀਆਂ ਕੜੀਆਂ ਜੋੜਨ 'ਚ ਲੱਗੀ ਰਹੀ ਤੇ ਮਾਨਸਾ ਪੁਲਿਸ ਦਾ ਸਾਥ ਦੇਣ ਲਈ ਮੁੱਖ ਮੰਤਰੀ ਨੇ ਕਈ ਸੀਨੀਅਰ ਅਧਿਕਾਰੀ ਵੀ ਮਾਨਸਾ ਭੇਜੇ ਤਾਕਿ ਛੇਤੀ ਦੋਸ਼ੀਆਂ ਨੂੰ  ਸਲਾਖ਼ਾਂ ਪਿਛੇ ਸੁਟਿਆ ਜਾਵੇ |

 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement