
ਡਿਪਲੋਮਾ ਡਿਗਰੀਆਂ ਨੇ ਕੁੱਝ ਨਾ ਦਿਤਾ ਤਾਂ ਗੁਰਸਿੱਖ ਮੁੰਡੇ ਨੇ ਲਾ ਲਈ ਕੁਲਚੇ ਦੀ ਰੇਹੜੀ
ਬਠਿੰਡਾ, 31 ਮਈ (ਸ਼ਿਵਰਾਜ ਸਿੰਘ ਰਾਜੂ): ਬਠਿੰਡਾ ਦੇ ਸੁਖਜੋਤ ਸਿੰਘ ਨੇ ਆਈ ਟੀ ਆਈ ਇਲੈਕਟ੍ਰੀਕਲ ਤੇ ਬੀ ਏ ਦੀ ਪੜ੍ਹਾਈ ਪੂਰੀ ਕਰ ਕੇ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਪਰ ਤਿੰਨ-ਚਾਰ ਸਾਲ ਸਰਕਾਰੀ ਨੌਕਰੀ ਦੀ ਭਾਲ ਕੀਤੀ ਪਰ ਕੁੱਝ ਪੱਲੇ ਨਹੀਂ ਪਿਆ ਤਾਂ ਉਸ ਨੇ ਹਿੰਮਤ ਨਹੀਂ ਹਾਰੀ ਤੇ ਬੇਰੁਜ਼ਗਾਰੀ ਅੱਗੇ ਗੋਡੇ ਨਹੀਂ ਟੇਕੇ ਸਗੋਂ ਅਪਣੇ ਪਿਤਾ ਦੇ ਸਾਊਾਡ ਦੇ ਕੰਮ ਵਿਚ ਪੈ ਗਿਆ ਪਰ ਗੁਰਸਿੱਖ ਹੋਣ ਕਾਰਨ ਉਹ ਕੰਮ ਉਸ ਨੂੰ ਪਸੰਦ ਨਾ ਆਇਆ ਤਾਂ ਪਿਛਲੇ ਦੋ ਸਾਲ ਤੋਂ ਸੁਖਜੋਤ ਸਿੰਘ ਰੇਹੜੀ ਲਾ ਕੁਲਚੇ ਬਣਾਉਣ ਦਾ ਕੰਮ ਕਰਨ ਲੱਗ ਪਿਆ | ਭਾਵੇਂ ਯਾਰਾਂ-ਦੋਸਤਾਂ ਤੇ ਹੋਰਾਂ ਨੇ ਉਸ ਦਾ ਮਜ਼ਾਕ ਵੀ ਉਡਾਇਆ ਤੇ ਇਹ ਕੰਮ ਕਰਨ ਦੀ ਬਜਾਏ ਵਿਦੇਸ਼ ਜਾਣ ਤਕ ਦੀਆਂ ਸਲਾਹਾਂ ਦਿਤੀਆਂ ਪਰ ਉਸ ਨੇ ਕੁਲਚੇ ਬਣਾਉਣ ਦੇ ਕੰਮ ਵਿਚ ਅਜਿਹਾ ਸੁਆਦ ਬਣਾਇਆ ਕਿ ਅੱਜ ਉਸ ਦੇ ਕੁਲਚੇ ਬਠਿੰਡਾ ਤੋਂ ਇਲਾਵਾ
ਪੰਜਾਬ ਭਰ ਤੇ ਦਿੱਲੀ ਤਕ ਦੇ ਲੋਕਾਂ ਦੀ ਪਸੰਦ ਬਣ ਗਏ ਹਨ ਤੇ ਦੂਰੋਂ ਦੂਰੋਂ ਲੋਕ ਉਸ ਕੋਲ ਕੁਲਚੇ ਖਾਣ ਲਈ ਆਉਂਦੇ ਹਨ | ਇਥੋਂ ਤਕ ਕਿ ਉਸ ਦੇ ਕੁਲਚੇ ਲੋਕ ਵਿਦੇਸ਼ਾ ਤਕ ਲੈ ਕੇ ਜਾਂਦੇ ਹਨ |
ਸੁਖਜੋਤ ਸਿੰਘ ਨੇ ਦਸਿਆ ਕਿ ਉਸ ਨੇ ਆਈ ਟੀ ਆਈ ਇਲੈਕਟ੍ਰੀਕਲ ਤੇ ਬੀ ਏ ਦੀ ਪੜ੍ਹਾਈ ਕੀਤੀ ਹੈ ਤੇ ਉਸ ਤੋਂ ਬਾਅਦ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਪਰ ਤਿੰਨ-ਚਾਰ ਸਾਲ ਨੌਕਰੀ ਦੀ ਭਾਲ ਕੀਤੀ ਪਰ ਪੱਲੇ ਨਿਰਾਸ਼ਾ ਹੀ ਪਈ ਤੇ ਉਸ ਤੋਂ ਬਾਅਦ ਮੈਂ ਅਪਣੇ ਪਿਤਾ ਜੀ ਦੇ ਕਿੱਤੇ ਸਾਊਾਡ ਦੇ ਕੰਮ ਹੱਥ ਵਟਾਉਣ ਲੱਗਾ ਪਰ ਅੱਜ ਬੇਰੁਜ਼ਗਾਰੀ ਕਾਰਨ ਹਰ ਪਿੰਡ ਵਿਚ ਸਾਊਾਡ ਦੀਆਂ ਦੁਕਾਨਾਂ ਹੋਣ ਕਾਰਨ ਕੰਮ ਮੰਦਾ ਚਲਦਾ ਰਿਹਾ ਪਰ ਮੈਂ ਕੁਲਚੇ ਬਣਾਉਣ ਦਾ ਕੰਮ ਕਰਨ ਦਾ ਫ਼ੈਸਲਾ ਲਿਆ ਤਾਂ ਮੇਰੇ ਯਾਰ ਦੋਸਤਾਂ ਨੇ ਕਿਹਾ ਕਿ ਐਨਾ ਪੜ੍ਹ ਲਿਖ ਕੇ ਅਜਿਹਾ ਕੰਮ ਕਰਨਾ ਚੰਗਾ ਨਹੀਂ ਲੱਗਦਾ ਪਰ ਮੈਂ ਵਾਹਿਗੁਰੂ ਨੂੰ ਯਾਦ ਕਰ ਇਹ ਕੰਮ ਸ਼ੁਰੂ ਕੀਤਾ ਤੇ ਅੱਜ ਪੰਜਾਬ ਸਮੇਤ ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਜ਼ੀਰਕਪੁਰ, ਰਾਮਾ, ਬਰਨਾਲਾ, ਤਪਾ, ਰਾਮਾ, ਅਬੋਹਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ ਆਦਿ ਤੇ ਦਿੱਲੀ ਤਕ ਦੇ ਲੋਕ ਮੇਰੇ ਕੋਲ ਕੁਲਚੇ ਖਾਣ ਲਈ ਆਉਂਦੇ ਹਨ | ਸੁਖਜੋਤ ਸਿੰਘ ਨੇ ਦਸਿਆ ਕਿ ਵਾਹਿਗੁਰੂ ਨੂੰ ਯਾਦ ਕਰ ਜੋ ਉਹ ਕੁਲਚੇ ਤਿਆਰ ਕਰਦਾ ਹੈ ਉਸ ਵਿਚ ਚੰਗੀ ਕੁਆਲਟੀ ਦਾ ਮੱਖਣ ਤੇ ਸਬਜ਼ੀਆਂ ਨਾਲ ਸਾਧਾਰਨ ਮਿਰਚ-ਮਸਾਲੇ ਵਰਤਦੇ ਜਾਂਦੇ ਹਨ ਜੋ ਉਹ ਘਰ ਵਰਗੇ ਤਿਆਰ ਹੁੰਦੇ ਹਨ ਤੇ ਲੋਕਾਂ ਨੂੰ ਬਹੁਤ ਪਸੰਦ ਆ ਰਹੇ ਹਨ |
2T4_S89VR1•_31_1
2T4_S89VR1•_31_01