
ਕਿਹਾ- ਰੰਗਲਾ ਪੰਜਾਬ ਟੀਮ 'ਚ ਤੁਹਾਡਾ ਸਵਾਗਤ ਹੈ
ਮੁਹਾਲੀ : ਪੰਜਾਬ ਸਰਕਾਰ ਨੇ 5 ਸੁਧਾਰ ਟਰੱਸਟਾਂ ਅਤੇ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਨਿਯੁਕਤੀਆਂ ਦੀ ਸੂਚੀ ਜਾਰੀ ਕਰ ਦਿਤੀ ਹੈ। ਜਿਸ ਵਿਚ ਕੇਵਲ ਜਾਗੋਵਾਲ ਨੂੰ ਮਲੇਰਕੋਟਲਾ, ਬਲਜਿੰਦਰ ਮਾਛੀਵਾੜਾ, ਸੁਭਾਸ਼ ਸ਼ਰਮਾ ਕਰਤਾਰਪੁਰ, ਰਾਮ ਕੁਮਾਰ ਮੁਕਰੀ ਨੰਗਲ ਅਤੇ ਪ੍ਰਦੀਪ ਥਿੰਦ ਸੁਲਤਾਨਪੁਰ ਲੋਧੀ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਹੈ।
ਸੀਐਮ ਨੇ ਟਵੀਟ ਕਰਕੇ ਲਿਖਿਆ- 'ਸਾਥੀਆਂ ਨੂੰ ਉਨ੍ਹਾਂ ਦੀਆਂ ਨਵੀਂਆਂ ਜ਼ਿੰਮੇਵਾਰੀਆਂ ਲਈ ਬਹੁਤ-ਬਹੁਤ ਵਧਾਈਆਂ। 'ਰੰਗਲਾ ਪੰਜਾਬ' ਟੀਮ ਦੇ ਸਾਰਿਆਂ ਨੂੰ 'ਜੀ ਆਇਆ ਨੂੰ'।