
Lakhuwal Closed Polling Booth : ਬੀਤੇ ਦਿਨੀਂ ਹੋਏ ਆਪ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ ਦੇ ਰੋਸ ਵਜੋਂ ਲੋਕਾਂ ਨੇ ਨਹੀਂ ਪੈਣ ਦਿੱਤੀ ਵੋਟ
Lakhuwal Closed Polling Booth : ਰਮਦਾਸ- ਅੰਮ੍ਰਿਤਸਰ ਦੇ ਪਿੰਡ ਲੱਖੂਵਾਲ ’ਚ ਬੀਤੀ ਰਾਤ ਸਰਹੱਦੀ ਕੁਝ ਅਣਪਛਾਤਿਆਂ ਵੱਲੋਂ ਗੋਲ਼ੀਆਂ ਮਾਰਕੇ ਨੌਜਵਾਨ ਦਾ ਕਤਲ ਕਰਨ ਅਤੇ 4 ਨੂੰ ਜ਼ਖ਼ਮੀ ਕਰਨ ਦੇ ਰੋਸ ਵਜੋਂ ਅੱਜ ਲੋਕਾਂ ਨੇ ਪਿੰਡ ਦੇ ਸਾਰੇ ਪੋਲਿੰਗ ਬੂਥਾਂ ਨੂੰ ਬੰਦ ਕਰ ਦਿੱਤਾ ਅਤੇ ਕੋਈ ਵੋਟ ਨਹੀਂ ਪੈਣ ਦਿੱਤੀ। ਅੱਜ ਸਵੇਰੇ ਕੁਝ ਲੋਕਾਂ ਵਲੋਂ ਵੋਟਾਂ ਨਾ ਪਾਉਣ ਦਾ ਸੱਦਾ ਦਿੱਤਾ ਸੀ ਅਤੇ ਜਿਉਂ ਹੀ ਸਟਾਫ਼ ਨੇ ਬੂਥਾਂ ਉਪਰ ਕੰਮ ਸ਼ੁਰੂ ਕੀਤਾ ਤਾਂ ਲੋਕਾਂ ਨੇ ਆ ਕੇ ਰੋਕ ਦਿੱਤਾ। ਕਤਲ ਕਾਰਨ ਲੋਕਾਂ ’ਚ ਭਾਰੀ ਰੋਸ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਜਾਰੀ ਕਰ ਦਿੱਤੀ ਹੈ।
(For more news apart from People boycotted voting in Lakhuwal village of Amritsar News in Punjabi, stay tuned to Rozana Spokesman)