Punjab News : ਬਾਬਾ ਹਰਨਾਮ ਸਿੰਘ ਖਾਲਸਾ ਦੀ ਚੇਤਾਵਨੀ ਮਗਰੋਂ SGPC ਮੈਂਬਰ ਭਗਵੰਤ ਸਿੰਘ ਸਿਆਲਕਾ ਦਾ ਬਿਆਨ 

By : BALJINDERK

Published : Jun 1, 2025, 2:23 pm IST
Updated : Jun 1, 2025, 2:23 pm IST
SHARE ARTICLE
ਬਾਬਾ ਹਰਨਾਮ ਸਿੰਘ ਖਾਲਸਾ ਦੀ ਚੇਤਾਵਨੀ ਮਗਰੋਂ SGPC ਮੈਂਬਰ ਭਗਵੰਤ ਸਿੰਘ ਸਿਆਲਕਾ ਦਾ ਬਿਆਨ 
ਬਾਬਾ ਹਰਨਾਮ ਸਿੰਘ ਖਾਲਸਾ ਦੀ ਚੇਤਾਵਨੀ ਮਗਰੋਂ SGPC ਮੈਂਬਰ ਭਗਵੰਤ ਸਿੰਘ ਸਿਆਲਕਾ ਦਾ ਬਿਆਨ 

Punjab News : ‘ਗੜਗੱਜ 6 ਜੂਨ ਨੂੰ ਨਾ ਆਉਣ ਤਾਂ ਚੰਗਾ ਹੋਵੇਗਾ’, 'ਇਹ ਸਮਾਗਮ ਟਕਸਾਲ ਨੂੰ ਹੀ ਮਨਾਉਣ ਦੇਣਾ ਚਾਹੀਦਾ'

Punjab News in Punjabi : ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਦੋਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣੇ ਹਨ ਉਦੋਂ ਤੋਂ ਲਗਾਤਾਰ ਹੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵਿਵਾਦ ਜੁੜਦਾ ਜਾ ਰਿਹਾ ਹੈ। ਪਿਛਲੇ ਦਿਨ ਹੀ ਬਾਬਾ ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਹੁਦਾ ਸੰਭਾਲ ਰਾਤ ਢਾਈ ਵਜੇ ਹੋਈ ਸੀ ਅਤੇ ਉਸ ਦੌਰਾਨ ਉਹਨਾਂ ਨੇ ਮਰਿਆਦਾ ਦੀ ਉਲੰਘਣਾ ਕੀਤੀ ਸੀ। ਇਸ ਦੇ ਲਈ ਦਮਦਮੀ ਟਕਸਾਲ 6 ਜੂਨ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੰਗਤ ਦੇ ਨਾਮ ਸੰਦੇਸ਼ ਨਹੀਂ ਦੇਣ ਦੇਵੇਗੀ।

ਇਸ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਆਪਣੇ ਪ੍ਰਤਿਕਿਰਿਆ ਦਿੰਦੇ ਹੋਏ ਕਿਹਾ ਕਿ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ ਸ਼੍ਰੀ ਦਰਬਾਰ ਸਾਹਿਬ ਵਿੱਚ ਕਈ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਸਨ। ਇਸ ਦੇ ਵਿੱਚ ਅਹਿਮ ਰੋਲ ਟਕਸਾਲ ਦਾ ਰਿਹਾ ਹੈ ਅਤੇ ਇਹ ਪ੍ਰੋਗਰਾਮ ਟਕਸਾਲ ਦਾ ਹੈ ਅਤੇ ਟਕਸਾਲ ਨੂੰ ਹੀ ਮਨਾਉਣ ਦੇਣਾ ਚਾਹੀਦਾ ਹੈ ਤੇ ਅਸੀਂ ਐਸਜੀਪੀਸੀ ਪ੍ਰਧਾਨ ਨੂੰ ਵੀ ਬੇਨਤੀ ਕਰਾਂਗੇ ਕਿ ਉਸ ਮੁੱਦੇ ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਨ ਅਤੇ ਅਗਰ ਹੋ ਸਕਦਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਇਸ ਪ੍ਰੋਗਰਾਮ ਤੇ ਨਾ ਆਉਣ ਤਾਂ ਹੀ ਚੰਗਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਵੱਲੋਂ ਪੂਰੇ ਤੌਰ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਨਹੀਂ ਪ੍ਰਵਾਨ ਕੀਤਾ ਗਿਆ ਸੀ ਅਗਰ 6 ਜੂਨ ਵਾਲੇ ਦਿਨ ਕੋਈ ਵਿਵਾਦ ਹੋ ਸਕਦਾ ਹੈ ਤਾਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਸ ਪ੍ਰੋਗਰਾਮ ਤੇ ਨਹੀਂ ਆਉਣਾ ਚਾਹੀਦਾ। 

(For more news apart from  Statement of SGPC member Bhagwant Singh Sialka after Baba Harnam Singh Khalsa's warning News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement