ਸੈਮੀਨਾਰਾਂ ਅਤੇ ਮੋਮਬੱਤੀ ਮਾਰਚਾਂ ਨਾਲ ਨਹੀਂ ਖ਼ਤਮ ਹੋ ਸਕਦਾ ਨਸ਼ਾ
Published : Jul 1, 2018, 10:59 am IST
Updated : Jul 1, 2018, 10:59 am IST
SHARE ARTICLE
Drugs
Drugs

ਪੰਜਾਂ ਦਰ੍ਹਿਆਵਾਂ ਦੀ ਧਰਤੀ ਨੂੰ ਨਸ਼ਾ ਖਾ ਗਿਆ, ਅੱਜ ਸੂਬੇ ਦਾ ਕੋਈ ਖਿੱਤਾ ਅਜਿਹਾ ਨਹੀ ਹੈ ਜਿਥੇ ਨਸ਼ਾ ਨਾ ਵਿਕਦਾ ਹੋਵੇ ਅਤੇ ਨਸ਼ੇ ਨਾਲ ਕਿਸੇ ਨਾ ਕਿਸੇ ਮਾਂ ਦੇ ਪੁੱਤ....

ਨੰਗਲ, : ਪੰਜਾਂ ਦਰ੍ਹਿਆਵਾਂ ਦੀ ਧਰਤੀ ਨੂੰ ਨਸ਼ਾ ਖਾ ਗਿਆ, ਅੱਜ ਸੂਬੇ ਦਾ ਕੋਈ ਖਿੱਤਾ ਅਜਿਹਾ ਨਹੀ ਹੈ ਜਿਥੇ ਨਸ਼ਾ ਨਾ ਵਿਕਦਾ ਹੋਵੇ ਅਤੇ ਨਸ਼ੇ ਨਾਲ ਕਿਸੇ ਨਾ ਕਿਸੇ ਮਾਂ ਦੇ ਪੁੱਤ ਦੀ ਮੌਤ ਹੋਈ ਹੋਵੇ, ਪਰ ਨਸ਼ੇ ਦਾ ਇਹ ਕਹਿਰ ਨਾਲ ਲੱਗਦੇ ਸੂਬਿਆਂ ਵਿਚ ਕਿਉਂ ਨਜ਼ਰੀ ਨਹੀਂ ਪੈਦਾ। ਜੇਕਰ ਗੱਲ ਕਰੀਏ ਨਸ਼ਿਆਂ ਨਾਲ ਮੌਤਾਂ ਦੀ ਤਾਂ ਪਿਛਲੇ 60 ਦਿਨਾਂ ਵਿਚ 24 ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਗਏ। 

ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਨੂੰ ਮੁੱਦਾ ਬਣਾ ਕੇ ਤੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਚੋਣਾਂ ਜਿੱਤ ਗਏ, ਪਰ ਨਸ਼ਾ ਉਨ੍ਹਾਂ ਦੇ ਰਾਜ ਵਿਚ ਅਕਾਲੀਆਂ ਨਾਲੋ ਵੀ ਵੱਧ ਵੱਡਾ ਦੈਂਤ ਬਣ ਕੇ ਨਿਕਲ ਆਇਆ। ਇਸ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਕਸੂਰ ਘੱਟ ਮੰਨਿਆ ਜਾ ਸਕਦਾ ਹੈ ਕਿਉਂਕਿ ਨਸ਼ੇ ਨੂੰ ਰੋਕਣ ਦੀਆਂ ਸਕੀਮਾਂ ਬਣਾਉਣ  ਵਾਲੇ ਵੱਡੇ ਵੱਡੇ ਅਫ਼ਸਰ ਹਨ ਜੋ ਕਿ ਜ਼ਮੀਨੀ ਹਕੀਕਤ ਤੋਂ ਵਾਕਫ਼ ਨਹੀ ਹਨ ਅਤੇ ਜੇਕਰ ਕੋਈ ਛੋਟਾ ਪੁਲਿਸ ਮੁਲਾਜ਼ਮ ਅਪਣੀ ਸਲਾਹ ਦੇ ਦਿੰਦਾ ਹੈ ਜੋ ਕਿ ਵਾਕਿਆ ਹੀ ਜ਼ਮੀਨੀ ਹਕੀਕਤ ਤੋਂ ਵਾਕਿਫ਼ ਹਨ ਨੂੰ ਕਾਮਰੇਡ ਕਹਿ ਕੇ ਭੰਡਿਆ ਜਾਂਦਾ ਹੈ।

ਹੁਣ ਕੈਪਟਨ ਸਾਹਿਬ ਵਲੋਂ ਡੈਪੋ (ਡਰੱਗ ਅਬਿਊਜ਼ ਪਰਵੈਂਨਸ਼ਨ ਆਫਿਸਰ) ਦੀਆਂ ਪਿੰਡ ਪਿੰਡ ਟੀਮਾਂ ਬਣਾ ਕੇ ਪਿੰਡਾ ਤਕ ਪੁੱਜਣ ਦਾ ਯਤਨ ਕੀਤਾ ਹੈ, ਪਰ ਅਜੇ ਵੀ ਸਰਕਾਰ ਨੂੰ ਕੋਈ ਸਫ਼ਲਤਾ ਹਾਸਲ ਨਹੀਂ ਹੋ ਸਕਦੀ ਕਿਉਂਕਿ ਸਰਕਾਰ ਨਸ਼ਈ ਦੀ ਮਾਨਸਿਕਤਾ ਨੂੰ ਸਮਝਣ ਦੀ ਬਜਾਏ ਸਖ਼ਤੀ ਕਰ ਕੇ ਇਸਨੂੰ ਖ਼ਤਮ ਕਰਨਾ ਚਾਹੁੰਦੀ ਹੈ ਜੋ ਕਿ ਕਦੀ ਵੀ ਨਹੀ ਹੋ ਸਕਦਾ। ਨਸ਼ੇੜੀ ਨੂੰ ਤਾਂ ਸਿਰਫ਼ ਸਸਤਾ ਨਸ਼ਾ ਚਾਹੀਦਾ ਹੈ ਭਾਵੇਂ ਫਿਰ ਉਹ ਕੋਈ ਵੀ ਕਿਉਂ ਨਾ ਹੋਵੇ। 

ਜੇਕਰ ਗੱਲ ਕਰੀਏ ਨਸ਼ਿਆਂ ਦੀ ਤਾਂ ਪੰਜਾਬ ਵਿਚ ਭੁੱਕੀ ਅਤੇ ਅਫੀਮ ਰਵਾਇਤੀ ਨਸ਼ੇ ਮੰਨੇ ਜਾਂਦੇ ਸਨ ਅਤੇ ਇਸ ਦੇ ਲਈ ਅਮਲੀਆਂ ਦੇ ਬਕਾਇਦਾ ਲਾਇਸੰਸ ਬਣੇ ਹੁੰਦੇ ਸਨ ਤੇ ਭੁੱਕੀ ਅਫੀਮ ਦੇ ਡੀਪੂ ਵੀ ਸਨ। ਜਦੋਂ ਸਰਕਾਰ ਨੇ ਭੁੱਕੀ ਅਫੀਮ ਤੇ ਸਖ਼ਤੀ ਕੀਤੀ ਤਾਂ ਫੈਂਨਸੀ ਡਰਿਲ ਅਤੇ ਕੋਰੈਕਸ ਵਰਗੀਆਂ ਖੰਘ ਦੀਆਂ ਦਵਾਈਆਂ ਨਸ਼ਈਆਂ ਨੇ ਬਦਲ ਵਜੋਂ ਲੈ ਲਈਆਂ।

ਫਿਰ ਇਸ ਤੇ ਸਖ਼ਤੀ ਹੋਈ ਤਾਂ ਮੈਡੀਕਲ ਨਸ਼ਿਆਂ ਵਿਚ ਮੋਮੋਟਿਲ, ਲੋਮੋਟਿਲ, ਸਪਾਸਮੋ, ਪਰੋਕਸੀਵਨ ਅਤੇ ਹੋਰ ਕਈ ਇਸ ਤਰ੍ਹਾਂ ਦੀਆਂ ਦਵਾਈਆਂ ਨੇ ਲੈ ਲਈ। ਇਸ ਤੋਂ ਬਾਅਦ ਪੰਜਾਬ ਵਿਚ ਸਮੈਕ ਅਤੇ ਫਿਰ ਹੈਰੋਇਨ ਆਈ ਹੁਣ ਜੇਕਰ ਸਮੈਕ ਅਤੇ ਹੈਰੋਇਨ ਦੀ ਸਖ਼ਤੀ ਹੋਈ ਹੈ ਤਾਂ ਹੁਣ ਫੈਨਟਾਇਲ ਨੇ ਇਸ ਦੀ ਥਾਂ ਲਈ ਹੈ। ਹੁਣ ਇਕ ਦਮ ਇੰਨੀਆਂ ਮੌਤਾਂ ਹੋਣ ਦਾ ਮੁੱਖ ਕਾਰਨ ਦੀ ਫੈਨਟਾਇਲ ਹੀ ਮੰਨਿਆ ਜਾ ਰਿਹਾ ਹੈ। 

ਜੇਕਰ ਗੱਲ ਕਰੀਏ ਅਫ਼ੀਮ ਤੇ ਭੁੱਕੀ ਦੀ ਤਾਂ ਅੱਜ ਤਕ ਉਸ ਨਾਲ ਕੋਈ ਮੌਤ ਹੋਈ ਨਜ਼ਰੀ ਨਹੀਂ ਪਈ। ਸਰਕਾਰ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾ ਨਸ਼ਈਆਂ ਦੇ ਲਾਇਸੰਸ ਬਣਾਉਣ ਅਤੇ ਅਫ਼ੀਮ ਦੇ ਡੀਪੂ ਨੂੰ ਦੁਬਾਰਾ ਸ਼ੁਰੂ ਕਰਨ ਤਾਕਿ ਨਸ਼ੇੜੀਆਂ ਨੂੰ ਬਦਲ ਮਿਲ ਸਕੇ। ਜੇਕਰ ਗੱਲ ਕਰੀਏ ਨਸ਼ਾ ਛੁਡਾਉ ਕੇਂਦਰਾਂ ਦੀ ਤਾ ਉਹ ਵੀ ਹੈਰੋਇਨ ਅਤੇ ਹੋਰ ਨਸ਼ੇ ਛੁਡਾਉਣ ਲਈ ਘੱਟ ਡੋਜ਼ ਦੀਆਂ ਨਸ਼ੇ ਦੀਆਂ ਗੋਲੀਆਂ ਦਿੰਦੇ ਹਨ ਜਿਸ ਨੂੰ ਬਾਅਦ ਵਿਚ ਬੰਦ ਕਰ ਦਿਤਾ ਜਾਂਦਾ ਹੈ। 

ਕੁੱਝ ਸਮਾਜ ਸੇਵੀਆਂ ਨਾਲ ਸਪੋਕਸਮੈਨ ਵਲੋਂ ਕੀਤੀ ਗੱਲ ਵਿਚ ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਕਰਾਏ ਜਾ ਰਹੇ ਸੈਮੀਨਾਰ, ਮੋਮਬੱਤੀ ਮਾਰਚ ਅਤੇ ਵੱਡੇ ਵੱਡੇ ਭਾਸ਼ਣ ਜ਼ਾਂ ਨਸ਼ਾ ਛੁਡਾਊ ਕੇਂਦਰ ਕੋਈ ਭੂਮਿਕਾਂ ਨਹੀ ਨਿਭਾਅ ਰਹੇ ਅਤੇ ਇਹ ਸਭ ਤਸੱਲੀਆਂ ਦੇਣ ਵਾਲੀ ਗੱਲ ਹੈ। ਉਹ ਮੰਨਦੇ ਹਨ ਕਿ ਅਜ ਤਕ ਰਾਜਸਥਾਨ ਵਿਚ ਨਹੀਂ ਸੁਣਿਆ ਗਿਆ ਕਿ ਕੋਈ ਵਿਅਕਤੀ ਵੱਧ ਨਸ਼ੇ ਨਾਲ ਮਰ ਗਿਆ। ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾ ਵਾਗੂੰ ਹੀ ਅਫ਼ੀਮ ਅਤੇ ਭੁੱਕੀ ਦੇ ਡੀਪੂ ਖੋਲੇ ਅਤੇ ਫਿਰ ਮਿਆਰੀ ਨਸ਼ਾ ਛੁਡਾਉ ਕੇਂਦਰਾਂ ਵਲ ਧਿਆਨ ਦੇਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement