
ਵਿੰਨੀ ਮਹਾਜਨ ਦੀ ਨਿਯੁਕਤੀ ਬਾਅਦ ਨਾਰਾਜ਼ ਹੋ ਕੇ 2 ਮਹੀਨੇ ਦੀ ਛੁੱਟੀ 'ਤੇ ਗਏ ਸਾਬਕਾ ਮੁੱਖ.....
ਚੰਡੀਗੜ੍ਹ: ਵਿੰਨੀ ਮਹਾਜਨ ਦੀ ਨਿਯੁਕਤੀ ਬਾਅਦ ਨਾਰਾਜ਼ ਹੋ ਕੇ 2 ਮਹੀਨੇ ਦੀ ਛੁੱਟੀ 'ਤੇ ਗਏ ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਮੁੱਖ ਮੰਤਰੀ ਵਲੋਂ ਨਵੀਂ ਬਣਨ ਜਾ ਰਹੀ ਪੰਜਾਬ ਵਾਟਰ ਅਥਾਰਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
Vini Mahajan
ਇਸ ਸਬੰਧੀ ਅੱਜ ਹੁਕਮ ਜਾਰੀ ਹੋਏ ਹਨ। ਕਰਨ ਅਵਤਾਰ ਦੀ ਰਿਟਾਇਰਮੈਂਟ ਵਿਚ ਹਾਲੇ 2 ਮਹੀਨੇ ਰਹਿੰਦੇ ਸਨ ਤੇ ਉਨ੍ਹਾਂ ਨੂੰ ਵਿੰਨੀ ਮਹਾਜਨ ਦੇ ਮੁੱਖ ਸਕੱਤਰ ਬਣਨ ਬਾਅਦ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਦਾ ਅਹੁਦਾ ਦਿਤਾ ਗਿਆ ਸੀ
VINI MAHAJAN
ਪਰ ਉਹ ਨਵਾਂ ਚਾਰਜ ਸੰਭਾਲਣ ਦੀ ਥਾਂ ਛੁੱਟੀ 'ਤੇ ਚਲੇ ਗਏ।। ਮੁੱਖ ਮੰਤਰੀ ਵਲੋਂ ਕਰਨ ਅਵਤਾਰ ਨੂੰ ਮਨਾਏ ਜਾਣ ਬਾਅਦ ਅਗਲੇ ਦਿਨ ਵਿਚ ਉਹ ਅਪਣੇ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਬਾਅਦ ਚੇਅਰਮੈਨ ਦਾ ਅਹੁਦਾ ਸੰਭਾਲ ਸੰਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ