ਮਾਲ ਮੰਤਰੀ ਨੇ ਸ਼ਹੀਦਾਂ ਦੇ ਪਰਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ
Published : Jul 1, 2020, 8:25 am IST
Updated : Jul 1, 2020, 8:25 am IST
SHARE ARTICLE
Gurpreet Singh Kangar and others
Gurpreet Singh Kangar and others

ਅਪਣੀਆਂ ਜਾਨਾਂ ਵਾਰ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸ਼ਹੀਦਾਂ ਦੇ ਅਸੀਂ ਹਮੇਸ਼ਾ ਕਰਜ਼ਦਾਰ ਰਹਾਂਗੇ।

ਚੰਡੀਗੜ੍ਹ, 30 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਅਪਣੀਆਂ ਜਾਨਾਂ ਵਾਰ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸ਼ਹੀਦਾਂ ਦੇ ਅਸੀਂ ਹਮੇਸ਼ਾ ਕਰਜ਼ਦਾਰ ਰਹਾਂਗੇ। ਇਹ ਗੱਲ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਸੈਕਟਰ-39, ਚੰਡੀਗੜ੍ਹ ਵਿਖੇ ਸਥਿਤ ਅਪਣੀ ਰਿਹਾਇਸ਼ ਵਿਖੇ ਤਿੰਨ ਸ਼ਹੀਦਾਂ ਦੇ ਪਰਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਕਹੀ।

ਮਾਲ ਮੰਤਰੀ ਨੇ ਮੇਜਰ ਰਵੀ ਇੰਦਰ ਸਿੰਘ ਸੰਧੂ, ਜੋ ਯੂ.ਐਨ. ਸ਼ਾਂਤੀ ਮਿਸ਼ਨ, ਦੱਖਣੀ ਸੂਡਾਨ ਵਿੱਚ ਮਿਤੀ 6 ਨਵੰਬਰ, 2019 ਨੂੰ ਡਿਊਟੀ ਨਿਭਾਉਂਦਿਆਂ ਸ਼ਹੀਦ ਹੋ ਗਏ ਸਨ, ਦੀ ਪਤਨੀ ਸ੍ਰੀਮਤੀ ਤਨਵੀਰ ਕੌਰ ਵਾਸੀ ਬਠਿੰਡਾ ਅਤੇ ਸ਼ਹੀਦ ਇੰਸਪੈਕਟਰ-ਕਮ ਕੰਪਨੀ ਕਮਾਂਡਰ, ਰਘਵੀਰ ਸਿੰਘ, ਸੀ.ਆਰ.ਪੀ.ਐਫ਼-74 ਬਟਾਲੀਅਨ, ਜੋ ਜ਼ਿਲ੍ਹਾ ਸੁਕਮਾ (ਛੱਤੀਸਗੜ੍ਹ) ਵਿਖੇ 24 ਅਪਰੈਲ 2017 ਨੂੰ ਨਕਸਲਵਾਦੀਆਂ ਨਾਲ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ ਸਨ, ਦੇ ਪੁੱਤਰ ਸ੍ਰੀ ਅੰਮ੍ਰਿਤਬੀਰ ਸਿੰਘ ਵਾਸੀ ਅੰਮ੍ਰਿਤਸਰ, ਇਨ੍ਹਾਂ ਦੋਵਾਂ ਨੂੰ ਮਾਲ ਵਿਭਾਗ ਵਿਚ ਤਹਿਸੀਲਦਾਰ ਵਜੋਂ ਭਰਤੀ ਸਬੰਧੀ ਨਿਯੁਕਤੀ ਪੱਤਰ ਸੌਂਪੇ ਜਦਕਿ ਸ਼ਹੀਦ ਨਾਇਕ ਮਨਿੰਦਰ ਸਿੰਘ, 3-ਪੰਜਾਬ ਰੈਜਮੈਂਟ, ਜੋ ਮਿਤੀ 19 ਨਵੰਬਰ 2019 ਨੂੰ ਲੇਹ ਲਦਾਖ ਵਿਖੇ ਬਰਫ਼ ਦੇ ਤੌਦੇ ਹੇਠਾਂ ਦਬਣ ਕਾਰਨ ਸ਼ਹੀਦ ਹੋ ਗਏ ਸਨ, ਦੀ ਪਤਨੀ ਸ੍ਰੀਮਤੀ ਅਕਵਿੰਦਰ ਕੌਰ ਵਾਸੀ ਅੰਮ੍ਰਿਤਸਰ ਨੂੰ ਨਾਇਬ ਤਹਿਸੀਲਦਾਰ ਵਜੋਂ ਭਰਤੀ ਸਬੰਧੀ ਨਿਯੁਕਤੀ ਪੱਤਰ ਦਿਤਾ।

PhotoGurpreet Singh Kangar

ਸ. ਕਾਂਗੜ ਨੇ ਇਸ ਮੌਕੇ ਪੰਜਾਬ ਸਰਕਾਰ ਦੀ ਸ਼ਹੀਦਾਂ ਦੇ ਪਰਵਾਰਾਂ ਦੀ ਭਲਾਈ ਲਈ ਵਚਨਬੱਧਤਾ ਨੂੰ ਦਹੁਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ ਦੇ ਪਰਵਾਰਾਂ ਦੀ ਹਰ ਸੰਭਵ ਮਦਦ ਅਤੇ ਸਹਿਯੋਗ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਪਣੇ ਮਹਾਨ ਸਪੂਤਾਂ ਉਤੇ ਮਾਣ ਹੈ, ਜਿਨ੍ਹਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਅਪਣਾ ਬਲੀਦਾਨ ਦਿਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਣ ਵਾਲੇ ਜਵਾਨਾਂ ਲਈ ਐਕਸਗ੍ਰੇਸ਼ੀਆ ਰਾਸ਼ੀ ਹਾਲ ਹੀ ਵਿਚ ਵਧਾ ਕੇ 10 ਲੱਖ ਰੁਪਏ ਤੋਂ 50 ਲੱਖ ਰੁਪਏ ਕਰ ਦਿਤੀ ਹੈ।
ਇਸ ਮੌਕੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਸ਼ਵਾਜੀਤ ਖੰਨਾ ਅਤੇ ਸਕੱਤਰ ਸ੍ਰੀ ਮਨਵੇਸ਼ ਸਿੰਘ ਸਿੱਧੂ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement