ਸਿੱਧੂ ਨੇ ਪੰਜਾਬ ਦੀ ਭਿਆਨਕ ਬੀਮਾਰੀ ਦੀ ਪਹਿਚਾਣ ਖੁੱਲ ਕੇ ਕੀਤੀ : ਖਹਿਰਾ
Published : Jul 1, 2020, 8:28 am IST
Updated : Jul 1, 2020, 8:28 am IST
SHARE ARTICLE
Sukhpal Singh Khaira
Sukhpal Singh Khaira

ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਪੰਜਾਬ ਦੇ ਤਰਸਯੋਗ ਹਲਾਤਾਂ ਉੱਪਰ ਦਲੇਰਾਨਾ ਬਿਆਨ ਦੇਣ ਲਈ ਸਿੱਧੂ ਨੂੰ ਵਧਾਈ ਦਿਤੀ।

ਚੰਡੀਗੜ੍ਹ, 30 ਜੂਨ (ਨੀਲ ਭਾਲਿੰਦਰ ਸਿੰਘ) : ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਪੰਜਾਬ ਦੇ ਤਰਸਯੋਗ ਹਲਾਤਾਂ ਉੱਪਰ ਦਲੇਰਾਨਾ ਬਿਆਨ ਦੇਣ ਲਈ ਸਿੱਧੂ ਨੂੰ ਵਧਾਈ ਦਿਤੀ। ਅੱਜ ਇਥੇ ਇਕ ਬਿਆਨ ਜਾਰੀ ਕਰਦਿਆਂ ਖਹਿਰਾ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਦੇ ਵਿਚਾਰਾਂ ਤੋਂ 100 ਫ਼ੀ ਸਦੀ ਸਹਿਮਤ ਹਨ ਕਿ ਇਕ ਪ੍ਰਤੀਸ਼ਤ ਸਿਆਸੀ ਲੋਕਾਂ ਨੇ ਪੰਜਾਬ ਦੇ ਸਰਮਾਏ, ਸਰੋਤਾਂ ਅਤੇ ਸਰਕਾਰੀ ਖ਼ਜ਼ਾਨੇ ਨੂੰ ਰੱਜ ਕੇ ਲੁੱਟਿਆ ਹੈ ਜਿਸ ਕਾਰਨ ਆਮ ਆਦਮੀ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਖਹਿਰਾ ਨੇ ਕਿਹਾ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਪੰਜਾਬ ਸੰਨ 1985 ਤਕ ਇਕ ਸਰਪਲੱਸ ਸੂਬਾ ਸੀ ਅਤੇ ਖ਼ਜ਼ਾਨੇ ਉਪਰ ਕੋਈ ਕਰਜ਼ੇ ਦਾ ਬੋਝ ਨਹੀਂ ਸੀ। ਇਸ ਤੋਂ ਬਾਅਦ ਸੂਬੇ ਉਪਰ ਵਾਰੀ ਸਿਰ ਰਾਜ ਕਰਨ ਵਾਲੀਆਂ ਭ੍ਰਿਸ਼ਟ ਰਵਾਇਤੀ ਪਾਰਟੀਆਂ ਸੂਬੇ ਨੂੰ 2.5 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਲੈ ਆਈਆਂ। ਖਹਿਰਾ ਨੇ ਕਿਹਾ ਕਿ ਇਸ ਵੱਡੇ ਕਰਜ਼ੇ ਕਾਰਨ ਸੂਬੇ ਦਾ ਸਮੁੱਚਾ ਸਿਸਟਮ ਲਗਭਗ ਤਬਾਹ ਹੋ ਚੁੱਕਾ ਹੈ।

ਖਹਿਰਾ ਨੇ ਕਿਹਾ ਕਿ ਉਕਤ ਰਵਾਇਤੀ ਪਾਰਟੀਆਂ ਦੇ ਕੁਸ਼ਾਸਨ ਅਤੇ ਭ੍ਰਿਸ਼ਟ ਕੰਮਾਂ ਦਾ ਅਸਲ ਸ਼ਿਕਾਰ ਸੂਬੇ ਦੀ 99 ਫ਼ੀ ਸਦੀ ਜਨਤਾ ਹੋ ਚੁੱਕੀ ਹੈ। ਖਹਿਰਾ ਨੇ ਕਿਹਾ ਕਿ ਸਾਡੀ ਸਿਹਤ ਅਤੇ ਸਿਖਿਆ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਚੁੱਕੀ ਹੈ ਅਤੇ ਲੱਖਾਂ ਦੀ ਤਾਦਾਦ ਵਿਚ ਨੌਜਵਾਨ ਬੇਰੁਜ਼ਗਾਰ ਹਨ ਜਿਸ ਕਾਰਨ ਉਹ ਬੇਹਤਰ ਜ਼ਿੰਦਗੀ ਦੀ ਭਾਲ ਵਿਚ ਸੂਬੇ ਨੂੰ ਛੱਡ ਕੇ ਜਾ ਰਹੇ ਹਨ, ਖੇਤੀਬਾੜੀ ਅਰਥਵਿਵਸਥਾ 1 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਹੈ ਅਤੇ ਕਿਸਾਨ ਅਤੇ ਖੇਤ ਮਜ਼ਦੂਰ ਵੱਡੀ ਗਿਣਤੀ ਵਿਚ ਖੁਦਕੁਸ਼ੀਆਂ ਕਰ ਰਹੇ ਹਨ, ਸੂਬੇ ਦੀ ਇੰਡਸਟਰੀ ਖ਼ਤਮ ਹੋਣ ਦੀ ਕਾਗਾਰ ਉਪਰ ਹੈ, ਸੂਬੇ ਵਿਚ ਬੁਰੀ ਤਰਾਂ ਨਾਲ ਨਸ਼ਿਆਂ ਦਾ ਬੋਲ ਬਾਲਾ ਹੈ ਅਤੇ ਭ੍ਰਿਸ਼ਟਾਚਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਰਾਜਨੇਤਾਵਾਂ ਵਲੋਂ ਹਰ ਪ੍ਰਕਾਰ ਦੇ ਮਾਫ਼ੀਆ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।

Sukhpal Singh KhairaSukhpal Singh Khaira

ਖਹਿਰਾ ਨੇ ਕਿਹਾ ਕਿ ਪੰਜਾਬ ਦੀ ਬੀਮਾਰੀ ਅਤੇ ਕੈਂਸਰ ਦਾ ਹੁਣ ਪੂਰੀ ਤਰ੍ਹਾਂ ਨਾਲ ਪਤਾ ਚੱਲ ਗਿਆ ਹੈ ਅਤੇ ਹੁਣ ਇਸ ਬੀਮਾਰੀ ਦਾ ਸਫਾਇਆ ਕਰ ਕੇ ਪੰਜਾਬ ਨੂੰ ਮੁਕਤ ਕਰਨ ਲਈ ਸਰਜੀਕਲ ਸਟਰਾਈਕ ਦਾ ਸਮਾਂ ਆ ਗਿਆ ਹੈ। ਖਹਿਰਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਵਜੋਤ ਸਿੱਧੂ ਅੱਗੇ ਹੋ ਕੇ ਅਗਵਾਈ ਕਰਨ ਕਿਉਂਕਿ ਕਰਤਾਰਪੁਰ ਸਾਹਬ ਦਾ ਲਾਂਘਾ ਖੁਲ੍ਹਣ ਦੀ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਉਹ ਲੋਕਪ੍ਰਿਅ ਨੇਤਾ ਵਾਂਗ ਉਭਰੇ ਹਨ। ਖਹਿਰਾ ਨੇ ਨਵਜੋਤ ਸਿੱਧੂ ਨੂੰ ਭਰੋਸਾ ਦਿਵਾਇਆ ਕਿ ਲੰਮੇ ਸਮੇਂ ਤੋਂ ਭ੍ਰਿਸ਼ਟ ਰਵਾਇਤੀ ਪਾਰਟੀਆਂ ਦਾ ਜਬਰਦਸਤ ਵਿਰੋਧ ਕਰਨ ਵਾਲੇ ਲੋਕ ਅਤੇ ਉਹ ਪੰਜਾਬ ਦੇ ਸ਼ਾਨਾਮੱਤੇ ਰਾਜ ਨੂੰ ਬਚਾਉਣ ਲਈ ਇਸ ਉਦੱਮ ਵਿਚ ਬਿਨਾਂ ਸ਼ਰਤ ਉਨ੍ਹਾਂ ਦਾ ਸਮਰਥਨ ਕਰਨਗੇ।

ਖਹਿਰਾ ਨੇ ਕਿਹਾ ਕਿ ਭਾਂਵੇ ਅੰਤਮ ਫ਼ੈਸਲਾ ਨਵਜੋਤ ਸਿੰਘ ਸਿੱਧੂ ਨੇ ਖੁਦ ਕਰਨਾ ਹੈ ਕਿ ਉਹ ਕਾਂਗਰਸ ਵਿਚ ਬਣੇ ਰਹਿੰਦੇ ਹਨ ਜਾਂ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੁੰਦੇ ਹਨ ਜਾਂ ਫਿਰ ਖੇਤਰੀ ਪਾਰਟੀ ਬਣਾਉਣਗੇ ਪ੍ਰੰਤੂ ਉਨ੍ਹਾਂ ਦੀ ਪੁਖਤਾ ਸੋਚ ਹੈ ਕਿ ਕਿਸੇ ਕੇਂਦਰੀ ਪਾਰਟੀ ਵਿਚ ਰਹਿ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਾ ਬਹੁਤ ਮੁਸ਼ਕਿਲ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਇਕ ਖੇਤਰੀ ਪਾਰਟੀ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਸੂਬੇ ਦੇ ਪਾਣੀਆਂ, ਭਾਸ਼ਾ, ਅਰਥਵਿਵਸਥਾ ਅਤੇ ਹੋਰ ਅਹਿਮ ਮੁੱਦੇ ਬਿਨਾਂ ਕਿਸੇ ਡਰ ਦੇ ਹੱਲ ਕੀਤੇ ਜਾ ਸਕਣ।

ਖਹਿਰਾ ਨੇ ਕਿਹਾ ਕਿ ਇਕ ਖੇਤਰੀ ਪਾਰਟੀ ਲਈ ਖਲਾਅ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਹੈ ਜੋ ਕਿ ਹੁਣ ਪੰਜਾਬ ਜਾਂ ਘੱਟ ਗਿਣਤੀਆਂ ਦੇ ਹਿਤਾਂ ਦੀ ਰਾਖੀ ਕਰਨ ਯੋਗ ਨਹੀਂ ਰਿਹਾ। ਖਹਿਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਪਣਾ ਪੰਜਾਬ ਪੱਖੀ ਏਜੰਡਾ ਅਤੇ ਫੈਡਰਲ ਢਾਂਚੇ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰੀ ਤਰ੍ਹਾਂ ਨਾਲ ਤਿਆਗ ਦਿਤਾ ਹੈ ਇਸ ਲਈ ਪੰਜਾਬ ਦੀ ਭਲਾਈ ਲਈ ਇਕ ਮਜਬੂਤ ਖੇਤਰੀ ਪਾਰਟੀ ਦੀ ਸਖ਼ਤ ਜ਼ਰੂਰਤ ਹੈ। ਖਹਿਰਾ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਕੰਮ ਕਰਨ ਵਾਸਤੇ ਨਿਰਣਾਇਕ ਕੋਸ਼ਿਸ਼ਾਂ ਕਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement