
ਕੁੱਝ ਦਿਨ ਪਹਿਲਾਂ ਕੇਂਦਰੀ ਸਰਕਾਰ ਨੇ ਜੰਮੂ ਕਸ਼ਮੀਰ ਤੋਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਦਿੱਲੀ ਵਿਖੇ ਗੱਲਬਾਤ ਲਈ ਸੱਦਿਆ ਸੀ।
ਜੰਮੂ (ਸਰਬਜੀਤ ਸਿੰਘ) : ਜੰਮੂ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਾਬਕਾ ਐਮਐਲਸੀ ਅਤੇ ਜੰਮੂ-ਕਸ਼ਮੀਰ ਗੁਰਦੁਆਰਾ ਬੋਰਡ ਦੇ ਪ੍ਰਧਾਨ ਤਰਲੋਚਨ ਸਿੰਘ ਵਜ਼ੀਰ ਦੀ ਦੇਖ-ਰੇਖ ਹੇਠ ਇਕ ਬੈਠਕ ਕੀਤੀ ਜਿਸ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਸਰਕਾਰ ਹੱਦਬੰਦੀ ਕਮਿਸ਼ਨ ਵਿਚ ਸਿੱਖਾਂ ਦੇ ਨੁਮਾਇੰਦੇ ਨੂੰ ਵੀ ਸ਼ਾਮਲ ਕਰੇ। ਅੱਜ ਜੰਮੂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਰਲੋਚਨ ਸਿੰਘ ਵਜ਼ੀਰ ਨੇ ਕਿਹਾ ਕੁੱਝ ਦਿਨ ਪਹਿਲਾਂ ਕੇਂਦਰੀ ਸਰਕਾਰ ਨੇ ਜੰਮੂ ਕਸ਼ਮੀਰ ਤੋਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਦਿੱਲੀ ਵਿਖੇ ਗੱਲਬਾਤ ਲਈ ਸੱਦਿਆ ਸੀ।
Prime Minister Narendra Modi
ਉਸ ਸਮੇਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੰਮੂ ਕਸ਼ਮੀਰ ਦੇ ਕਿਸੇ ਵੀ ਸਿੱਖ ਨੁਮਾਇੰਦੇ ਨੂੰ ਨਹੀਂ ਸੱਦਿਆ ਗਿਆ। ਉਨ੍ਹਾਂ ਕਿਹਾ ਜ਼ਿਲ੍ਹਾ ਕਠੂਆ ਤੋਂ ਲੈ ਕੇ ਉਰੀ ਤਕ ਸਿੱਖ ਵੱਖ ਵੱਖ ਜ਼ਿਲ੍ਹਿਆਂ ਵਿਚ ਰਹਿ ਰਹੇ ਹਨ। ਜਿਥੇ ਉਨ੍ਹਾਂ ਦੀ 5 ਹਜ਼ਾਰ ਤੋਂ ਲੈ ਕੇ 30-40 ਹਜ਼ਾਰ ਤਕ ਵਸੋਂ ਹੈ। ਪ੍ਰੰਤੂ ਫਿਰ ਵੀ ਸਿੱਖ ਅਪਣੀ ਗੱਲ ਸਿਆਸੀ ਗਲਿਆਰਿਆਂ ਤਕ ਨਹੀਂ ਪਹੁੰਚਾ ਸਕਦਾ।
Sikh
ਉਨ੍ਹਾਂ ਮੰਗ ਕੀਤੀ ਸਿੱਖਾਂ ਲਈ ਦੋ ਸੀਟਾਂ ਜੰਮੂ ਤੋਂ ਅਤੇ ਦੋ ਸੀਟਾਂ ਕਸ਼ਮੀਰ ਤੋਂ ਰਾਖਵੀਆਂ ਰੱਖੀਆਂ ਜਾਣ। ਇਸ ਤੋਂ ਇਲਾਵਾ ਇਕ ਸੀਟ ਕਮਬੂਜ਼ਾ ਕਸ਼ਮੀਰਲ ਤੋਂ ਸੰਤਾਲੀ ਤੋਂ ਬਾਅਦ ਆਏ ਰਿਫ਼ਿਊਜੀਆਂ ਲਈ ਰਾਖਵੀਂ ਰੱਖੀ ਜਾਵੇ। ਇਸ ਨਾਲ ਹੀ ਹੱਦਬੰਦੀ ਕਮਿਸ਼ਨ ਵਿਚ ਕਿਸੇ ਸਿੱਖ ਮੈਂਬਰ ਨੂੰ ਵੀ ਲਿਆ ਜਾਵੇ।