ਹਰਿਆਣਾ ਵਿਚ ਇਨੈਲੋ ਸਿਰਜੇਗੀ ਨਵਾਂ ਇਤਿਹਾਸ: ਅਭੈ ਚੌਟਾਲਾ
Published : Jul 1, 2021, 12:11 am IST
Updated : Jul 1, 2021, 12:11 am IST
SHARE ARTICLE
image
image

ਹਰਿਆਣਾ ਵਿਚ ਇਨੈਲੋ ਸਿਰਜੇਗੀ ਨਵਾਂ ਇਤਿਹਾਸ: ਅਭੈ ਚੌਟਾਲਾ

ਸਿਰਸਾ ’ਚ ਪਾਰਟੀ ਵਰਕਰਾਂ ਦਾ ਵਿਸ਼ਾਲ ਇਕੱਠ ਦੇਖ ਗਦਗਦ ਹੋਏ 

ਕਾਲਾਂਵਾਲੀ, 30 ਜੂਨ (ਸੁਰਿੰਦਰ ਪਾਲ ਸਿੰਘ): ਇੰਡੀਅਨ ਨੈਸ਼ਲਲ ਲੋਕ ਦਲ ਦੇ ਸਾਬਕਾ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਸਿਰਸਾ ਦੇ ਮਹਾਰਾਜਾ ਪੈਲੇਸ ਵਿਖੇ ਪਾਰਟੀ ਵਰਕਰਾਂ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਹਰਿਆਣਾ ਵਿਚੋ ਭਾਜਪਾ ਜਜਪਾ ਸਰਕਾਰ ਨੂੰ ਚਲਦਾ ਕਰਨ ਦਾ ਵਕਤ ਆਗਿਆ ਹੈ। ਉਨ੍ਹਾਂ ਪਾਰਟੀ ਵਰਕਰਾਂ ਦੇ ਭਾਰੀ ਇਕਠ ਤੇ ਗੱਦ ਗੱਦ ਹੁੰਦੇ ਹੋਏ ਕਿਹਾ ਕਿ ਜੇਕਰ ਕੋਈ ਕਾਨੂੰਨੀ ਅੜਚਨ ਨਹੀਂ ਆਉਦੀ ਤਾਂ ਨਿਸ਼ਚਿਤ ਤੋਰ ਤੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਐਲਨਾਬਾਦ ਦੀ ਉਪ ਚੋਣ ਲੜਾਂਗੇ। ਕਿਉਂਕਿ ਇਹ ਸੀਟ ਉਨ੍ਹਾਂ ਨੇ ਹਾਲ ਹੀ ਵਿਚ ਅਸਤੀਫਾ ਦੇ ਕੇ ਖਾਲੀ ਕੀਤੀ ਹੈ। ਉਨ੍ਹਾ ਕਿਹਾ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਬਾਹਰ ਆਉਣ ਕਰਕੇ ਹੁਣ ਉਹ ਤੀਸਰੇ ਮੋਰਚੇ ਦੀ ਵਕਾਲਤ ਕਰਨਗੇ। 
ਸਿਰਸਾ ਦੇ ਆਪਣੇ ਪਾਰਟੀ ਦਫਤਰ ਵਿਚ ਮੀਡੀਆ ਦੇ ਰੂੂ ਬ ਰੂ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਇਨੈਲੋ ਵੱਲੋਂ 17 ਜੂਨ ਤੋਂ ਲੈ ਕੇ 29 ਜੂਨ ਤੱਕ ਵਰਕਰ ਮੀਟਿੰਗਾਂ ਦਾ ਪ੍ਰੋਗਰਾਮ ਸੀ। ਜਿਸਦਾ ਸਮਾਪਨ ਅੱਜ ਸਿਰਸਾ ਵਿਖੇ ਹੋਇਆ ਹੈ। ਪੱਤਰਕਾਰਾ ਵਲੋ ਚੌਧਰੀ ਸੰਪਤ ਸਿੰਘ ਪ੍ਰਤੀ ਪੁਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਸੰਪਤ ਸਿੰਘ ਨੇ ਚੌਧਰੀ  ਦੇਵੀਲਾਲ ਅਤੇ ਚੌਧਰੀ ਓਮਪ੍ਰਕਾਸ਼ ਚੌਟਾਲਾ ਨਾਲ ਕੰਮ ਕੀਤਾ ਹੈ ਅਤੇ ਜੇ ਉਹ ਕਿਸਾਨਾਂ ਦੇ ਸੱਚੇ ਹਿਤੇਸ਼ੀ ਹਨ ਤਾਂ ਉਨ੍ਹਾਂ ਨੂੰ ਭਾਜਪਾ ਤੋ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਦੂਜੀਆਂ ਪਾਰਟੀਆਂ ਨੂੰ ਛੱਡਕੇ ਇਨੈਲੋ ਵਿੱਚ ਧੜਾ ਧੜ ਸ਼ਾਮਿਲ ਹੋ ਰਹੇ ਹਨ ਜੋ ਪਾਰਟੀ ਲਈ ਸੁਭ ਸੰਕੇਤ ਹੈ।
ਅਭੈ ਸਿੰਘ ਚੋਟਾਲਾ ਨੇ ਕਿਹਾ ਕਿ ਉਹ ਆਪਣੇ ਲਾਮ ਲਸ਼ਕਰ ਸਮੇਤ 15 ਜੁਲਾਈ ਦੇ ਬਾਅਦ ਸਿਰਸਾ ਜਿਲ੍ਹੇ ਦੇ ਪੰਜਾਂ ਹਲਕਿਆਂ ਦੇ ਪਿੰਡ ਪਿੰਡ ਜਾਣਗੇ। ਉਨ੍ਹਾਂ ਜਜਪਾ ਭਾਜਪਾ ਆਗੂਆਂ ਤੇ ਤੰਜ਼ ਕਸਦੇ ਕਿਹਾ ਕਿ ਸੱਤਾ ਵਿੱਚ ਜੋ ਲੋਕ ਬੈਠ ਲੋਕਾਂ ਨੇ 9 ਵੱਡੇ ਘੋਟਾਲੇ ਕੀਤੇ ਅਤੇ ਜਦੋਂ ਕੋਰੋਨਾ ਕਾਲ ਵਿੱਚ ਦੇਸ਼ ਵਿੱਚ ਸਭ ਕੁੱਝ ਬੰਦ ਸੀ ਉਸ ਦੌਰਾਨ ਸ਼ਰਾਬ ਮਾਫੀਆ ਨੇ 1 ਕਰੋਡ 20 ਲੱਖ ਦੀ ਸ਼ਰਾਬ ਵੇਚੀ। 
ਉਨ੍ਹਾਂ ਕਿਹਾ ਕਿ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦੇਵੀ ਲਾਲ ਦੀਆਂ ਨੀਤੀਆਂ ਨੂੰ ਗਿਰਵੀ ਰੱਖਣ ਦਾ ਕੰਮ ਕੀਤਾ ਲੋਕ ਹੁਣ ਉਨ੍ਹਾਂ ਤੋ ਦੂਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਮੈਨੂੰ ਇਕੱਲਾ ਕਹਿੰਦੇ ਸਨ ਉਹ ਹੁਣ ਇਕੱਲੇ ਘਰਾਂ ਵਿਚ ਪਏ ਹਨ ਅਤੇ ਅਜਿਹੇ ਲੋਕ ਹੁਣ ਕਿਸੇ ਦੇ ਸੁਖ ਦੁੱਖ ਵਿੱਚ ਸ਼ਾਮਿਲ ਵੀ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਅੱਜ ਜੇਕਰ ਕੋਈ ਪਾਰਟੀ ਲੋਕਾਂ ਵਿੱਚ ਜਾ ਸਕਦੀ ਹੈ ਉਹ ਕੇਵਲ ਇਨੈਲੋ ਹੈ। ਉਨ੍ਹਾਂ ਕਿਹਾ ਕਿ ਇਸ ਸਮੇ ਪਾਰਟੀ ਦੇ 16 ਸੈਲ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਰਸਾ ਤਾਂ ਸਾਡਾ ਘਰ ਹੈ ਤੇ ਆਉਣ ਵਾਲੇ ਸਮਾਂ ਵਿੱਚ ਇਨੈਲੋ ਸਿਰਸਾ ਦੀਆਂ ਪੰਜੇ ਵਿਧਾਨਸਭਾ ਸੀਟਾਂ ਤੇ ਫਤਿਹ ਹਾਸਲ ਕਰੇਗੀ। ਮੰਚ ਸਚਾਲਨ ਪ੍ਰਦੇਸ਼ ਕਾਰਜ ਕਾਰਣੀ ਮੈਬਰ ਜਸਬੀਰ ਜੱਸਾ ਨੇ ਕੀਤਾ। 
ਇਸ ਪਾਰਟੀ ਮੀਟਿੰਗ ਨੂੰ ਇਨੈਲੋ ਦੇ ਪ੍ਰਮੁਖ ਨੇਤਾ ਨਫੇ ਸਿੰਘ ਰਾਠੀ, ਪ੍ਰਕਾਸ਼ ਭਾਰਤੀ, ਸ਼ਿਆਮ ਸਿੰਘ ਰਾਣਾ, ਬੇਦ ਮੁੰਡੇ, ਸੁਨੈਨਾ ਚੌਟਾਲਾ, ਡਾ: ਸੀਤਾਰਾਮ, ਜਿਲ੍ਹਾ ਪ੍ਰਘਾਨ ਕਸ਼ਮੀਰ ਸਿੰਘ ਕਰੀਵਾਲਾ, ਜਿਲ੍ਹਾ ਮਹਿਲਾਂ ਪ੍ਰਧਾਨ ਕ੍ਰਿਸ਼ਨਾ ਫੌਗਾਟ,ਪ੍ਰਦੇਸ਼ ਕਾਰਜ ਕਾਰਣੀ ਮੈਬਰ ਜਸਬੀਰ ਜੱਸਾ ਹਲਕਾ ਪ੍ਰਧਾਨ ਜਸਵਿੰਦਰ ਬਿੰਦੂ, ਅਕਾਲੀ ਆਗੂ ਰਜਿੰਦਰ ਸਿੰਘ ਦੇਸੂਜੋਧਾ ਅਤੇ ਪ੍ਰਦੀਪ ਮਹਿਤਾ ਅਤੇ ਸ਼ੇਰ ਸਿੰਘ ਰੋੜੀ ਸਮੇਤ ਪਾਰਟੀ ਦੇ ਸਰਗਰਮ ਕਾਰਜਕਰਤਾ ਵੱਡੀ ਸਖਿਆ ਵਿਚ ਮੌਜੂਦ ਸਨ। 
 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement