
ਇਸ ਤੋਂ ਪਹਿਲਾਂ ਪੰਜਾਬ ਵਿਚ ਬਿਜਲੀ ਸੰਕਟ ਦੇ ਚੱਲਦਿਆਂ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ ਕੀਤੇ ਗਏ ਹਨ।
ਚੰਡੀਗੜ੍ਹ : ਪੰਜਾਬ 'ਚ ਬਿਜਲੀ ਸੰਕਟ ਇਸ ਹੱਦ ਤੱਕ ਵੱਧ ਗਿਆ ਹੈ ਕਿ ਹਰ ਪਾਸੇ ਤ੍ਰਾਹ-ਤ੍ਰਾਹ ਹੋ ਰਹੀ ਹੈ। ਬਿਜਲੀ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ ਪਰ ਪਾਵਰਕਾਮ ਇਸ ਮੰਗ ਨੂੰ ਪੂਰਾ ਕਰਨ ਤੋਂ ਅਸਮਰੱਥ ਹੋ ਗਿਆ ਹੈ। ਇਸ ਲਈ ਪਾਵਰਕਾਮ ਨੇ ਸਰਕਾਰੀ ਅਤੇ ਜਨਤਕ ਅਦਾਰਿਆਂ ਨੂੰ ਵੱਡੀ ਅਪੀਲ ਕਰਦੇ ਹੋਏ 3 ਦਿਨਾਂ ਤੱਕ ਏਅਰ ਕੰਡੀਸ਼ਨਰ ਬੰਦ ਰੱਖਣ ਦੀ ਅਪੀਲ ਕੀਤੀ ਹੈ।
PSPCL
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਡਾਇਰੈਕਟਰ ਡੀ. ਪੀ. ਐਸ. ਗਰੇਵਾਲ ਨੇ ਅਪੀਲ ਕੀਤੀ ਹੈ ਕਿ ਵੱਖ-ਵੱਖ ਸਰਕਾਰੀ ਮਹਿਕਮਿਆਂ 'ਚ ਕੰਮ ਕਰਦੇ ਅਧਿਕਾਰੀ ਅਤੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਲਾਈਟਾਂ, ਡਿਵਾਈਸਾਂ ਤੇ ਹੋਰ ਬਿਜਲੀ ਉਪਕਰਨਾਂ ਦੀ ਲੋੜ ਮੁਤਾਬਕ ਵਰਤੋਂ ਕਰਨ। ਇਸ ਦੇ ਨਾਲ ਹੀ ਦਫ਼ਤਰਾਂ 'ਚ 3 ਦਿਨਾਂ ਤੱਕ ਨਾ ਏ. ਸੀ. ਚਲਾਉਣ ਅਤੇ ਵਾਧੂ ਲਾਈਟ ਨਾ ਵਰਤਣ ਦੀ ਵੀ ਅਪੀਲ ਕੀਤੀ ਗਈ ਹੈ।
AC
ਇਸ ਤੋਂ ਪਹਿਲਾਂ ਪੰਜਾਬ ਵਿਚ ਬਿਜਲੀ ਸੰਕਟ ਦੇ ਚੱਲਦਿਆਂ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਮੀਂਹ ਨਾ ਪੈਣ ਕਾਰਨ ਇੰਡਸਟਰੀ ਖ਼ਪਤਕਾਰਾਂ ਲਈ ਬੰਦਿਸ਼ਾਂ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਕੀਤੇ ਗਏ ਫ਼ੈਸਲੇ ਮੁਤਾਬਕ ਜਨਰਲ ਇੰਡਸਟਰੀ ਐਲ. ਐਸ. ਅਤੇ ਰੋਲਿੰਗ ਮਿੱਲ ਖ਼ਪਤਕਾਰ ਕੈਟ-2 ਫੀਡਰ ਤੋਂ ਬਿਜਲੀ ਪ੍ਰਾਪਤ ਕਰ ਰਹੇ ਹਨ, ਹਫ਼ਤੇ ਵਿਚ ਇਕ ਦਿਨ ਬੰਦ ਰਹਿਣਗੇ।
Electricity
ਇਸੇ ਤਰੀਕੇ ਕੈਟ-2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਕਰਨ ਵਾਲੇ ਆਰਕ ਤੇ ਇੰਡਕਸ਼ਨ ਫਰੇਸ ਵੀ ਹਫ਼ਤੇ ਵਿਚ ਇਕ ਦਿਨ ਬੰਦ ਰਹਿਣਗੇ। ਜਨਰਲ ਤੇ ਰੋਲਿੰਗ ਮਿੱਲਾਂ ਸਿਰਫ਼ 10 ਫ਼ੀਸਦੀ ਐਸ. ਸੀ. ਡੀ. ਜਾਂ 50 ਕਿੱਲੋਵਾਟ ਜੋ ਵੀ ਘੱਟ ਹੋਵੇ, ਵਰਤ ਸਕਣਗੇ। ਇੰਡਕਸ਼ਨ ਫਰਨੇਸ ਵੀ ਢਾਈ ਫ਼ੀਸਦੀ ਐਸ. ਸੀ. ਡੀ. ਜਾਂ 50 ਕਿੱਲੋਵਾਟ ਜੋ ਘੱਟ ਹੋਵੇ, ਵਰਤ ਸਕਣਗੇ।