
ਮੁਖ਼ਤਾਰ ਅੰਸਾਰੀ ਐਂਬੂਲੈਂਸ ਮਾਮਲੇ 'ਚ ਐਸਆਈਟੀ ਦੇ ਹੱਥ ਲੱਗੀ ਵੱਡੀ ਸਫ਼ਲਤਾ, ਡਰਾਈਵਰ ਸਲੀਮ ਗਿ੍ਫ਼ਤਾਰ
ਲਖਨਊ, 30 ਜੂਨ : ਮੁਖਤਾਰ ਅੰਸਾਰੀ ਐਂਬੂਲੈਂਸ ਮਾਮਲੇ ਵਿਚ ਐੱਸ.ਟੀ.ਐੱਫ. ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ | ਐੱਸ.ਟੀ.ਐਫ਼. ਨੇ ਐਂਬੂਲੈਂਸ ਦੇ ਡਰਾਈਵਰ ਸਲੀਮ ਨੂੰ ਮੰਗਲਵਾਰ ਸ਼ਾਮ ਇਕ ਮੁਕਾਬਲੇ ਦੌਰਾਨ ਲਖਨਊ ਤੋਂ ਗਿ੍ਫ਼ਤਾਰ ਕਰ ਲਿਆ ਹੈ | ਐੱਸ.ਟੀ.ਐੱਫ. ਦੀ ਟੀਮ ਦੀ ਪੁੱਛਗਿਛ ਵਿਚ ਸਲੀਮ ਨੇ ਮੁਖਤਾਰ ਨਾਲ ਕਰੀਬੀ ਹੋਣ ਦਾ ਪ੍ਰਗਟਾਵਾ ਕੀਤਾ ਹੈ ਅਤੇ ਨਾਲ ਹੀ ਲੰਮੇ ਸਮੇਂ ਤੋਂ ਉਸ ਦੇ ਗਿਰੋਹ ਦਾ ਹਿੱਸਾ ਹੋਣ ਦੀ ਗੱਲ ਵੀ ਸਵੀਕਾਰ ਕੀਤੀ ਹੈ | ਪੁਲਿਸ ਵਲੋਂ ਬਾਰਾਬੰਕੀ ਵਿਚ ਦਰਜ ਕੇਸ ਵਿਚ ਮੁਖਤਾਰ ਦੇ ਡਰਾਈਵਰ ਸਲੀਮ, ਸੁਰੇਂਦਰ ਦੇ ਨਾਲ ਉਸ ਦੇ ਖਾਸ ਗੁਰਗੇ ਅਫ਼ਰੋਜ਼ ਸਮੇਤ 10 ਲੋਕ ਨਾਮਜ਼ਦ ਹਨ | ਇਸ ਦੌਰਾਨ ਸਲੀਮ ਅਤੇ ਸੁਰੇਂਦਰ ਹੀ ਮੁਖਤਾਰ ਦੀ ਗੱਡੀ ਚਲਾਉਂਦੇ ਸਨ |
ਗਾਜ਼ੀਪੁਰ ਦੇ ਮੁਹੰਮਦਾਬਾਦ ਥਾਣਾ ਖੇਤਰ ਦੇ ਮੰਗਲ ਬਾਜ਼ਾਰ ਵਾਰਡ ਨੰ 12, ਯੁਸੂਫਪੁਰ ਨਿਵਾਸੀ ਸਲੀਮ ਪੁੱਤਰ ਸਵ. ਬਦਰੂੱਦੀਨ ਮਊ ਵਿਧਾਇਕ ਮੁਖਤਾਰ ਅੰਸਾਰੀ ਦਾ ਬੇਹੱਦ ਕਰੀਬੀ ਹੈ | ਮੁਖਤਾਰ ਅੰਸਾਰੀ ਗੈਂਗ ਦਾ ਸਰਗਰਮ ਮੈਂਬਰ ਅਤੇ ਉਸ ਦੀ ਐਂਬੂਲੈਂਸ ਦੇ ਡਰਾਈਵਰ ਸਲੀਮ ਨੂੰ ਮੰਗਲਵਾਰ ਸ਼ਾਮ ਵਾਰਾਣਸੀ ਦੀ ਐੱਸ.ਟੀ.ਐੱਫ. ਟੀਮ ਨੇ ਲਖਨਊ ਵਿੱਚ ਪਾਈਨੀਅਰ ਸਕੂਲ ਦੇ ਕੋਲ ਥਾਣਾ ਖੇਤਰ ਜਾਨਕੀਪੁਰਮ ਤੋਂ ਕਾਰਵਾਈ ਦੌਰਾਨ ਗਿ੍ਫਤਾਰ ਕੀਤਾ |
ਐੱਸ.ਟੀ.ਐੱਫ. ਦੀ ਪੁੱਛਗਿੱਛ 'ਤੇ ਸਲੀਮ ਨੇ ਦੱਸਿਆ ਕਿ ਉਹ ਲੱਗਭਗ 20 ਸਾਲਾਂ ਤੋਂ ਮੁਖਤਾਰ ਅੰਸਾਰੀ ਦੇ ਨਾਲ ਜੁੜਿਆ ਹਾਂ | ਇਸ ਤੋਂ ਪਹਿਲਾਂ ਮੁਖਤਾਰ ਅੰਸਾਰੀ ਦੇ ਚਚੇਰੇ ਸਹੁਰੇ ਅਤੇ ਨੰਦ ਕਿਸ਼ੋਰ ਰੂੰਗਟਾ ਅਗਵਾ ਵਿਚ ਲੋੜੀਂਦੇ ਅਤਾਉੱਰਹਮਾਨ ਉਰਫ ਬਾਬੂ ਦੀ ਕਾਰ ਚਲਾਉਂਦਾ ਸੀ | ਮੇਰੇ ਇਲਾਵਾ ਫਿਰੋਜ, ਸੁਰੇਂਦਰ ਸ਼ਰਮਾ ਅਤੇ ਰਮੇਸ਼ ਵੀ ਮੁਖਤਾਰ ਦੇ ਚਾਲਕ ਹਨ | ਮੁਖਤਾਰ ਅੰਸਾਰੀ ਗਿਰੋਹ ਦੇ ਡਰਾਈਵਰ ਸਲੀਮ 'ਤੇ ਪੁਲਸ ਨੇ 25 ਹਜਾਰ ਦਾ ਇਨਾਮ ਵੀ ਐਲਾਨਿਆ ਸੀ | (ਪੀਟੀਆਈ)