ਯੂਕ੍ਰੇਨ ਦੇ ਓਡੇਸਾ ’ਚ ਰੂਸੀ ਮਿਜ਼ਾਈਲ ਹਮਲੇ ’ਚ 2 ਬੱਚਿਆਂ ਸਮੇਤ ਘਟੋ-ਘੱਟ 18 ਲੋਕਾਂ ਦੀ ਮੌਤ
Published : Jul 1, 2022, 11:06 pm IST
Updated : Jul 1, 2022, 11:06 pm IST
SHARE ARTICLE
image
image

ਯੂਕ੍ਰੇਨ ਦੇ ਓਡੇਸਾ ’ਚ ਰੂਸੀ ਮਿਜ਼ਾਈਲ ਹਮਲੇ ’ਚ 2 ਬੱਚਿਆਂ ਸਮੇਤ ਘਟੋ-ਘੱਟ 18 ਲੋਕਾਂ ਦੀ ਮੌਤ

ਕੀਵ, 1 ਜੁਲਾਈ : ਯੂਕ੍ਰੇਨ ਦੇ ਬੰਦਰਗਾਹ ਸ਼ਹਿਰ ਓਡੇਸਾ ਵਿਚ ਸ਼ੁੱਕਰਵਾਰ ਤੜਕੇ ਰਿਹਾਇਸ਼ੀ ਇਮਾਰਤਾਂ ਉਤੇ ਰੂਸੀ ਮਿਜ਼ਾਈਲ ਹਮਲਿਆਂ ਵਿਚ 2 ਬੱਚਿਆਂ ਸਮੇਤ ਘਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਰੂਸੀ ਫ਼ੌਜਾਂ ਵੀਰਵਾਰ ਨੂੰ ਕਾਲੇ ਸਾਗਰ ਦੇ ਇਕ ਪ੍ਰਮੁੱਖ ਟਾਪੂ, ਸਨੇਕ ਆਈਲੈਂਡ ਤੋਂ ਪਿਛੇ ਹਟ ਗਈਆਂ। ਹਮਲੇ ਦੇ ਵੀਡੀਉ ਵਿਚ ਓਡੇਸਾ ਵਿਚ ਇਮਾਰਤਾਂ ਦਾ ਮਲਬਾ ਦਿਖਾਇਆ ਗਿਆ ਹੈ।
ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਉਪ ਮੁਖੀ ਕਿਰਿਲ ਤਿਮੋਸ਼ੇਨਕੋ ਨੇ ਕਿਹਾ ਕਿ 2 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ। ਓਡੇਸਾ ਦੀ ਖੇਤਰੀ ਸਰਕਾਰ ਦੇ ਬੁਲਾਰੇ ਸੇਰਹੀ ਬ੍ਰਾਤਚੁਕ ਨੇ ਕਿਹਾ ਕਿ 30 ਹੋਰ ਜ਼ਖ਼ਮੀ ਹੋਏ ਹਨ। ਯੂਕ੍ਰੇਨੀ ਮੀਡੀਆ ਨੇ ਕਿਹਾ ਕਿ ਮਿਜ਼ਾਈਲ ਹਮਲੇ ਦਾ ਨਿਸ਼ਾਨਾ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਅਤੇ ਇਕ ਮਨੋਰੰਜਨ ਖੇਤਰ ਸੀ। ਹਮਲੇ ਤੋਂ ਇਕ ਦਿਨ ਪਹਿਲਾਂ ਰੂਸੀ ਫ਼ੌਜਾਂ ਸਨੇਕ ਆਈਲੈਂਡ ਤੋਂ ਪਿਛੇ ਹਟ ਗਈਆਂ, ਜਿਸ ਨਾਲ ਯੂਕ੍ਰੇਨ ਦੇ ਮਹੱਤਵਪੂਰਨ ਬੰਦਰਗਾਹ ਸ਼ਹਿਰ ਓਡੇਸਾ ਲਈ ਖ਼ਤਰਾ ਘੱਟ ਹੋ ਗਿਆ ਹੈ। ਹਾਲਾਂਕਿ ਰੂਸੀ ਫ਼ੌਜੀ ਪੂਰਬੀ ਲੁਹਾਂਸਕ ਸੂਬੇ ਨੂੰ ਘੇਰਨ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ। ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਫ਼ਤਰ) ਨੇ ਸਨੇਕ ਆਈਲੈਂਡ ਤੋਂ ਫ਼ੌਜਾਂ ਦੀ ਵਾਪਸੀ ਨੂੰ ਸਦਭਾਵਨਾ ਸੰਕੇਤ ਕਰਾਰ ਦਿਤਾ।  (ਏਜੰਸੀ)
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement