ਫ਼ਰਾਂਸ ਦੇ ਏਅਰਪੋਰਟ ਕਾਮਿਆਂ ਨੇ ਕੀਤੀ ਹੜਤਾਲ, ਕਈ ਉਡਾਣਾਂ ਰੱਦ
Published : Jul 1, 2022, 11:12 pm IST
Updated : Jul 1, 2022, 11:12 pm IST
SHARE ARTICLE
image
image

ਫ਼ਰਾਂਸ ਦੇ ਏਅਰਪੋਰਟ ਕਾਮਿਆਂ ਨੇ ਕੀਤੀ ਹੜਤਾਲ, ਕਈ ਉਡਾਣਾਂ ਰੱਦ

ਪੈਰਿਸ, 1 ਜੁਲਾਈ : ਪੈਰਿਸ ਦੇ ਚਾਰਲਸ ਡੀ ਗੌਲ ਹਵਾਈ ਅੱਡੇ ਅਤੇ ਫ਼ਰਾਂਸ ਦੇ ਹੋਰ ਹਵਾਈ ਅੱਡਿਆਂ ’ਤੇ ਮੁਲਾਜ਼ਮਾਂ ਨੇ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਤਨਖ਼ਾਹਾਂ ਵਿਚ ਵਾਧੇ ਦੀ ਮੰਗ ਨੂੰ ਲੈ ਕੇ ਸ਼ੁਕਰਵਾਰ ਨੂੰ ਹੜਤਾਲ ਕੀਤੀ, ਜਿਸ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਗਭਗ ਦੋ ਸਾਲਾਂ ਤੋਂ ਲਾਈਆਂ ਪਾਬੰਦੀਆਂ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਹਵਾਈ ਅੱਡਿਆਂ ’ਤੇ ਉਡਾਣਾਂ ਦੇ ਸੰਚਾਲਨ ’ਚ ਇਹ ਤਾਜ਼ਾ ਵਿਘਨ ਹੈ। 
ਦੇਸ਼ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਨੇ ਕਿਹਾ ਕਿ ਪੈਰਿਸ ਦੇ ਚਾਰਲਸ ਡੀ ਗੌਲ ਅਤੇ ਓਰਲੀ ਹਵਾਈ ਅੱਡਿਆਂ ’ਤੇ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਵਿਚਕਾਰ 17 ਫ਼ੀ ਸਦੀ ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਇਹ ਮੁੱਖ ਤੌਰ ’ਤੇ ਛੋਟੀ ਦੂਰੀ ਦੀਆਂ ਉਡਾਣਾਂ ਸਨ। ਦੋਵਾਂ ਹਵਾਈ ਅੱਡਿਆਂ ’ਤੇ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਸੀ ਅਤੇ ਪੈਰਿਸ ਏਅਰਪੋਰਟ ਅਥਾਰਟੀ ਨੇ ਟਰਮੀਨਲ ਪਹੁੰਚ, ਚੈੱਕ-ਇਨ ਅਤੇ ਸੁਰੱਖਿਆ ਕੇਂਦਰਾਂ ਵਿਚ ਸੰਭਾਵਤ ਦੇਰੀ ਦੀ ਚੇਤਾਵਨੀ ਦਿਤੀ ਸੀ।  (ਏਜੰਸੀ)

ਟਰੇਡ ਯੂਨੀਅਨਾਂ ਨੇ ਕਿਹਾ ਕਿ ਹੜਤਾਲ ਐਤਵਾਰ ਤਕ ਜਾਰੀ ਰਹਿ ਸਕਦੀ ਹੈ। ਫ਼ਰਾਂਸੀਸੀ ਮੀਡੀਆ ਰਿਪੋਰਟਾਂ ਮੁਤਾਬਕ ਪੈਰਿਸ ਹਵਾਈ ਅੱਡੇ ਦੇ ਕਰਮਚਾਰੀ ਤਨਖ਼ਾਹ ਵਿਚ ਛੇ ਫ਼ੀ ਸਦੀ ਵਾਧੇ ਦੀ ਮੰਗ ਕਰ ਰਹੇ ਹਨ ਜਦਕਿ ਪ੍ਰਬੰਧਨ ਨੇ ਤਿੰਨ ਫ਼ੀ ਸਦੀ ਵਾਧੇ ਦੀ ਤਜਵੀਜ਼ ਰੱਖੀ ਹੈ। ਚਾਰਲਸ ਡੀ ਗੌਲ ਵਿਖੇ ਹਵਾਈ ਅੱਡੇ ਦੇ ਫ਼ਾਇਰ ਫ਼ਾਈਟਰਜ਼ ਵੀ ਤਨਖ਼ਾਹ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਹਨ, ਜਿਸ ਨਾਲ ਹਵਾਈ ਅੱਡੇ ਨੂੰ ਕੱੁਝ ਰਨਵੇ ਬੰਦ ਕਰਨ ਲਈ ਮਜਬੂਰ ਕੀਤਾ ਗਿਆ ਹੈ। (ਏਜੰਸੀ)
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement