
20 ਜੁਲਾਈ ਤੋਂ ਕਰ ਸਕਣਗੇ ਅਪਲਾਈ, ਲਿਖਤੀ ਪ੍ਰੀਖਿਆ ਵੀ ਹੋਵੇਗੀ
ਚੰਡੀਗੜ੍ਹ : ਚੰਡੀਗੜ੍ਹ ਸਿੱਖਿਆ ਵਿਭਾਗ ਨੇ ਜੇਬੀਟੀ ਪ੍ਰਾਇਮਰੀ ਟੀਚਰ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਕੀਤੀ ਹੈ। ਨੋਟੀਫਿਕੇਸ਼ਨ ਜਾਰੀ ਹੈ, ਜਿਸ ਅਨੁਸਾਰ ਕੁੱਲ 293 ਜੇਬੀਟੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਢੰਗ ਨਾਲ ਹੀ ਕੀਤੀ ਜਾਵੇਗੀ।
ਭਰਤੀ ਲਈ ਆਨਲਾਈਨ ਅਪਲਾਈ ਕਰ ਸਕਣਗੇ। ਵਿੰਡੋ 20 ਜੁਲਾਈ ਨੂੰ ਸਵੇਰੇ 11 ਵਜੇ ਤੋਂ ਖੁੱਲ੍ਹੇਗੀ। ਆਖਰੀ ਮਿਤੀ 14 ਅਗਸਤ ਹੈ ਅਤੇ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਣਗੇ। ਫ਼ੀਸ 17 ਅਗਸਤ ਦੁਪਹਿਰ 2 ਵਜੇ ਤੱਕ ਜਮ੍ਹਾਂ ਕਰਵਾਈ ਜਾ ਸਕਦੀ ਹੈ।
ਭਰਤੀ ਲਈ ਯੋਗਤਾ ਗ੍ਰੈਜੂਏਸ਼ਨ ਅਤੇ ਐਲੀਮੈਂਟਰੀ ਸਿੱਖਿਆ ਵਿਚ ਡਿਪਲੋਮਾ ਹੋਵੇਗੀ। 50% ਅੰਕਾਂ ਨਾਲ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ ਬੈਚਲਰ ਆਫ਼ ਐਜੂਕੇਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੈ।
ਤੁਹਾਨੂੰ ਭਰਤੀ ਲਈ ਲਿਖਤੀ ਪ੍ਰੀਖਿਆ ਵੀ ਪਾਸ ਕਰਨੀ ਪਵੇਗੀ। ਪੇਪਰ 150 ਅੰਕਾਂ ਦਾ ਹੋਵੇਗਾ। ਪੇਪਰ ਕਿਸ ਤਰੀਕ ਨੂੰ ਹੋਵੇਗਾ, ਇਸ ਸਬੰਧੀ ਜਾਣਕਾਰੀ ਈਮੇਲ ਰਾਹੀਂ ਦਿਤੀ ਜਾਵੇਗੀ। ਪੇਪਰ ਵਿਚ 40 ਫੀਸਦੀ ਅੰਕ ਲੈਣੇ ਲਾਜ਼ਮੀ ਹੋਣਗੇ। ਭਰਤੀ ਯੋਗਤਾ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੋਈ ਇੰਟਰਵਿਊ ਨਹੀਂ ਹੋਵੇਗੀ।
ਭਰਤੀ ਲਈ ਉਮਰ ਸੀਮਾ 21 ਤੋਂ 37 ਸਾਲ ਰੱਖੀ ਗਈ ਹੈ। ਉਮਰ ਸੀਮਾ 1 ਜਨਵਰੀ 2023 ਨੂੰ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਦਿਲਚਸਪੀ ਰੱਖਣ ਵਾਲੇ ਬਿਨੈਕਾਰ https://www.chdeducation.gov.in/ 'ਤੇ ਲੌਗਇਨ ਕਰਕੇ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਜਨਰਲ ਵਰਗ ਲਈ ਫੀਸ 1000 ਰੁਪਏ ਅਤੇ ਐਸਸੀ, ਓਬੀਸੀ ਲਈ 500 ਰੁਪਏ ਰੱਖੀ ਗਈ ਹੈ।