‘ਉੱਚਾ ਦਰ’ ਦਾ ਸਾਰਾ ਹਿਸਾਬ-ਕਿਤਾਬ ਸ਼ੀਸ਼ੇ ਵਾਂਗ ਸਾਫ਼ ਹੈ, ਕਿਸੇ ਤੋਂ ਕੋਈ ਓਹਲਾ ਨਹੀਂ : ਰੁਪਿੰਦਰ ਸਿੰਘ ਗਰੇਵਾਲ
Published : Jul 1, 2023, 11:17 am IST
Updated : Jul 1, 2023, 1:20 pm IST
SHARE ARTICLE
photo
photo

ਟਰੱਸਟ ਵਲੋਂ ਬਿਲਕੁਲ ਸਾਫ਼-ਸੁਥਰਾ ਸਿਸਟਮ ਚਲਾਇਆ ਜਾ ਰਿਹੈ, ਸਾਰਾ ਹਿਸਾਬ-ਕਿਤਾਬ ਸ਼ੀਸ਼ੇ ਵਾਂਗ ਸਾਫ਼ ਹੈ, ਕਿਸੇ ਤੋਂ ਕੋਈ ਓਹਲਾ ਨਹੀਂ।’’

 


ਲੁਧਿਆਣਾ  (ਸਨਮ ਭੱਲਾ, ਆਰ ਪੀ ਸਿੰਘ): ਰੋਜ਼ਾਨਾ ਸਪੋਕਸਮੈਨ ਅਖ਼ਬਾਰ ਵਲੋਂ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਦੁਨੀਆਂ ਭਰ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਲਈ ਸ਼ੁਰੂ ਕੀਤੇ ਗਏ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਕੰਮਕਾਜ ਨੂੰ ਬੇਦਾਗ਼ ਦਸਦਿਆਂ ਲੁਧਿਆਣਾ ਵਾਸੀ ਅਤੇ ‘ਉੱਚਾ ਦਰ...’ ਦੇ ਮੈਂਬਰ ਰੁਪਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ‘ਉੱਚਾ ਦਰ ਬਾਬੇ ਨਾਨਕ ਦਾ’ ਵਲੋਂ ਲੋਕਾਂ ਵਿਚ ਸਿੱਖੀ ਪ੍ਰਤੀ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਇਹ ਗੱਲ ਪੀ.ਟੀ.ਸੀ. ਚੈਨਲ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ।

2007 ਤੋਂ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਮੈਂਬਰ ਜ਼ਿਲ੍ਹੇ ਦੇ ਪਿੰਡ ਬਾਰਨਹਾਲਾ ਦੇ ਵਸਨੀਕ ਰੁਪਿੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਸਿੱਖੀ ਦੇ ਪ੍ਰਚਾਰ ਅਤੇ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਦੁਨੀਆਂ ਭਰ ਤਕ ਪਹੁੰਚਾਉਣ ਵਿਚ ਸ਼੍ਰੋਮਣੀ ਕਮੇਟੀ ਨਾਕਾਮ ਰਹੀ ਹੈ ਅਤੇ ਜਦੋਂ ਰੋਜ਼ਾਨਾ ਸਪੋਕਸਮੈਨ ਨੇ ਬਾਬੇ ਨਾਨਕ ਦਾ ਫ਼ਲਸਫ਼ਾ ਦੁਨੀਆਂ ਭਰ ਵਿਚ ਪਹੁੰਚਾਉਣ ਲਈ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਸ਼ਲਾਘਾਯੋਗ ਉਪਰਾਲਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਮਨ ਬਹੁਤ ਖ਼ੁਸ਼ ਹੋਇਆ।

ਉਨ੍ਹਾਂ ਕਿਹਾ, ‘‘ਹੁਣ ਉਥੇ ਜਾ ਕੇ ਵੇਖੀਏ ਤਾਂ ਬਹੁਤ ਵਧੀਆ ਕੰਮ ਹੋ ਰਿਹਾ ਹੈ ਅਤੇ ਬਾਬੇ ਨਾਨਕ ਦੀਆਂ ਸਿਖਿਆਵਾਂ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਤਕ ਪਹੁੰਚ ਰਹੀਆਂ ਹਨ। ਇਸ ਉਪਰਾਲੇ ਸਦਕਾ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਬਾਬੇ ਨਾਨਕ ਵਲੋਂ ਦਰਸਾਏ ਮਾਰਗ ’ਤੇ ਚਲਦੀਆਂ ਰਹਿਣਗੀਆਂ। ਉਥੇ ਕੋਈ ਵੱਡਾ ਜਾਂ ਛੋਟਾ ਨਹੀਂ, ਨਾ ਹੀ ਕਿਸੇ ਨੂੰ ਕੋਈ ਅਹੁਦਾ ਦਿਤਾ ਗਿਆ, ਟਰੱਸਟ ਦੇ ਸਾਰੇ ਮੈਂਬਰਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ। ਟਰੱਸਟ ਵਲੋਂ ਬਿਲਕੁਲ ਸਾਫ਼-ਸੁਥਰਾ ਸਿਸਟਮ ਚਲਾਇਆ ਜਾ ਰਿਹੈ, ਸਾਰਾ ਹਿਸਾਬ-ਕਿਤਾਬ ਸ਼ੀਸ਼ੇ ਵਾਂਗ ਸਾਫ਼ ਹੈ, ਕਿਸੇ ਤੋਂ ਕੋਈ ਓਹਲਾ ਨਹੀਂ।’’

ਰੁਪਿੰਦਰ ਸਿੰਘ ਨੇ ਦਸਿਆ ਕਿ ਉਹ ਪਹਿਲਾਂ ਹੀ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਪਾਠਕ ਸਨ, ਬਾਅਦ ਵਿਚ ਉਨ੍ਹਾਂ ਨੇ ਟਰੱਸਟ ਦਾ ਮੈਂਬਰ ਬਣਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ (ਸ਼੍ਰੋਮਣੀ ਕਮੇਟੀ) ਨੂੰ ਇਸੇ ਗੱਲ ਦੀ ਤਕਲੀਫ਼ ਹੈ ਕਿ ਜੋ ਕੰਮ ਅਸੀ ਨਹੀਂ ਕਰ ਸਕੇ, ਉਸ ਨੂੰ ਇਕ ਵਿਅਕਤੀ ਕਿਵੇਂ ਕਰ ਗਿਆ ਹੈ?
ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਅਜਿਹਾ ਕਦੇ ਨਹੀਂ ਹੋਇਆ ਕਿ ਟਰੱਸਟ ਨੇ ਕਦੇ ਉਨ੍ਹਾਂ ਕੋਲੋਂ ਧੱਕੇ ਨਾਲ ਪੈਸੇ ਮੰਗੇ ਹੋਣ। ਇਥੋਂ ਤਕ ਕਿ ਐਨੇ ਸਾਲਾਂ ਦੌਰਾਨ ਉਨ੍ਹਾਂ ਕੋਲੋਂ ਅਖ਼ਬਾਰ ਲਈ ਕਦੀ ਇਸ਼ਤਿਹਾਰ ਵੀ ਨਹੀਂ ਮੰਗਿਆ ਗਿਆ।

ਪੀ.ਟੀ.ਸੀ. ਚੈਨਲ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਬਾਰੇ ਰੁਪਿੰਦਰ ਸਿੰਘ ਨੇ ਸਵਾਲ ਕੀਤਾ ਕਿ ਪੀ.ਟੀ.ਸੀ. ਨੂੰ ਇੰਨੀ ਤਕਲੀਫ਼ ਕਿਉਂ ਹੈ? ਉਨ੍ਹਾਂ ਕਿਹਾ, ‘‘‘ਉੱਚਾ ਦਰ ਬਾਬੇ ਨਾਨਕ ਦਾ’ ਅਤੇ ‘ਰੋਜ਼ਾਨਾ ਸਪੋਕਸਮੈਨ’ ਵਲੋਂ ਲੋਕਾਂ ਵਿਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਇਹ ਗੱਲ ਪੀ.ਟੀ.ਸੀ. ਚੈਨਲ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ।’’

ਗੁਰਬਾਣੀ ਪ੍ਰਸਾਰਣ ਬਾਰੇ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਤਾਂ ਬਹੁਤ ਘੱਟ ਉਮਰ ਦੇ ਬੱਚੇ ਅਪਣੇ ਯੂ-ਟਿਊਬ ਚੈਨਲ ਬਣਾ ਰਹੇ ਹਨ, ਫਿਰ ਸ਼੍ਰੋਮਣੀ ਕਮੇਟੀ ਅਪਣਾ ਚੈਨਲ ਕਿਉਂ ਨਹੀਂ ਬਣਾਉਂਦੀ? ਉਨ੍ਹਾਂ ਕਿਹਾ, ‘‘ਕਮੇਟੀ ਦਾ ਕਰੀਬ 1138 ਕਰੋੜ ਰੁਪਏ ਦਾ ਬਜਟ ਕਿਥੇ ਜਾਂਦਾ ਹੈ ਤੇ ਕਿਹੜਾ ਧਰਮ ਪ੍ਰਚਾਰ ਹੁੰਦੈ? ਅਕਾਲੀ ਦਲ ਬਾਦਲ ਕਹਿੰਦਾ ਹੈ ਕਿ “ਅਕਾਲ ਤਖ਼ਤ ਦਾ ਜਥੇਦਾਰ ਮਹਾਨ ਹੈ”। ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ ਪਰ ਜਥੇਦਾਰ ਤਾਂ ਬਾਦਲਾਂ ਜਾਂ ਸ਼੍ਰੋਮਣੀ ਕਮੇਟੀ ਦਾ ਬਿਠਾਇਆ ਹੋਇਆ ਇਕ ‘ਕਾਰਿੰਦਾ’ ਹੈ।

ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਮਹਾਨ ਨਹੀਂ ਹੋ ਸਕਦਾ। ਜੇਕਰ ਇਨ੍ਹਾਂ ਅਨੁਸਾਰ ਜਥੇਦਾਰ ਮਹਾਨ ਹੈ ਤਾਂ ਇਨ੍ਹਾਂ ਨੇ ਉਸ ਦੇ ਕਹਿਣ ਅਨੁਸਾਰ ਅਪਣਾ ਚੈਨਲ ਕਿਉਂ ਨਹੀਂ ਸ਼ੁਰੂ ਕੀਤਾ? ਜੇਕਰ ਕਮੇਟੀ ਨੇ ਅਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹੁੰਦੀਆਂ ਤਾਂ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਵਿਚ ਮਤਾ ਲਿਆਉਣ ਦੀ ਕੀ ਲੋੜ ਪੈਣੀ ਸੀ? ਜਦੋਂ ਸੌਦਾ ਸਾਧ ਨੂੰ ਮੁਆਫ਼ੀ ਦਿਤੀ ਗਈ, ਉਦੋਂ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਕਿਥੇ ਸਨ? ਜੇਕਰ ਕੋਈ ਉਨ੍ਹਾਂ ਵਿਰੁਧ ਬੋਲਦਾ ਹੈ ਤਾਂ ਉਸ ਨੂੰ ‘ਪੰਥ ਦਾ ਗੱਦਾਰ’ ਕਹਿ ਦਿਤਾ ਜਾਂਦਾ ਹੈ। ਸਪੋਕਸਮੈਨ ਪੰਥ ਦੀ ਗੱਲ ਕਰਦਾ ਹੈ ਇਸ ਲਈ ਉਸ ’ਤੇ ਵੀ ‘ਪੰਥ ਦੇ ਗੱਦਾਰ’ ਦਾ ਟੈਗ ਲਗਾ ਦਿਤਾ।’’ 

ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਪੀ.ਟੀ.ਸੀ. ਦੇ ਮਾਲਕ ਦਾ ਕਹਿਣਾ ਹੈ ਕਿ ਉਸ ਨੂੰ ਗੁਰਬਾਣੀ ਪ੍ਰਸਾਰਣ ਕਾਰਨ ਕੋਈ ਲਾਭ ਨਹੀਂ ਹੋ ਰਿਹਾ, ਜੇਕਰ ਉਹ ਸੱਚਾ ਹੈ ਤਾਂ ਉਹ ਏਕਾਅਧਿਕਾਰ ਛੱਡ ਕਿਉਂ ਨਹੀਂ ਦਿੰਦਾ?

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement