Barnala News : ਬਰਨਾਲਾ ਪੁਲਿਸ ਨੇ ਡਰੱਗ ਕੰਟਰੋਲ ਟੀਮ ਨਾਲ ਨਾਈਵਾਲ ਰੋਡ ’ਤੇ ਬਣੀ ਫੈਕਟਰੀ 'ਚ ਕੀਤੀ ਰੇਡ,4 ਨੂੰ ਕੀਤਾ ਕਾਬੂ

By : BALJINDERK

Published : Jul 1, 2024, 6:17 pm IST
Updated : Jul 1, 2024, 6:19 pm IST
SHARE ARTICLE
ਪੁਲਿਸ ਵਲੋਂ ਕਾਬੂ ਕੀਤੇ ਆਰੋਪੀ
ਪੁਲਿਸ ਵਲੋਂ ਕਾਬੂ ਕੀਤੇ ਆਰੋਪੀ

Barnala News : ਅੰਦਾਜਨ 1.16 ਕਰੋੜ ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਕੀਤੀਆਂ ਬਰਾਮਦ 

Barnala News : ਬਰਨਾਲਾ-ਪੁਲਿਸ ਨੇ ਡਰੱਗ ਕੰਟਰੋਲ ਅਫ਼ਸਰ ਬਰਨਾਲਾ ਦੀ ਟੀਮ ਨੂੰ  ਨਾਲ ਲੈ ਕੇ ਨਾਈਵਾਲਾ ਰੋਡ ਬਰਨਾਲਾ ਵਿਖੇ ਬਣੀ ਫੈਕਟਰੀ 'ਚ ਰੇਡ ਕਰਕੇ ਅੰਦਾਜਨ 1.16 ਕਰੋੜ ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਬਰਾਮਦ ਕੀਤੀਆਂ ਹਨ। ਡੀਐਸਪੀ ਸਿਟੀ ਸਤਵੀਰ ਸਿੰਘ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਸਿਟੀ-1 ਬਰਨਾਲਾ ਸਮੇਤ ਟੀਮ ਅਤੇ ਸਰਬਜੀਤ ਸਿਘ ਡੀਐਸਪੀ ਐਸਟੀਐਫ ਪਟਿਆਲਾ ਦੀ ਟੀਮ ਵੱਲੋਂ ਸਾਂਝੇ ਤੌਰ 'ਤੇ ਦਵਾਈਆਂ ਬਣਾਉਣ ਵਾਲੀ ਫੈਕਟਰੀ ਅਲਜਾਨ ਫਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਨਾਈਵਾਲਾ ਰੋਡ ਬਰਨਾਲਾ ਦੇ ਰੇਡ ਕੀਤੀ ਗਈ । 
ਇਸ ਮੌਕੇ ਡਾਇਰੈਕਟਰ ਸ਼ਿਸੂ ਪਾਲ ਪੁੱਤਰ ਪਵਨ ਕੁਮਾਰ, ਨਿਸ਼ਾ ਰਾਣੀ ਪਤਨੀ ਸ਼ਿਸੂ ਪਾਲ ਵਾਸੀ ਆਰੀਆ ਸਮਾਜ ਬਲਾਕ ਧੂਰੀ ਜ਼ਿਲ੍ਹਾ ਸੰਗਰੂਰ ਹਾਲ ਰੋਇਲ ਅਸਟੇਟ ਜ਼ੀਰਕਪੁਰ ਫ਼ਰਮ ਦੇ ਮਾਲਕ ਦਿਨੇਸ਼ ਬਾਂਸਲ ਪੁੱਤਰ ਅਸ਼ੋਕ ਕੁਮਾਰ ਵਾਸੀ ਧੂਰੀ ਹਾਲ ਅਬਾਦ ਫਲੈਟ ਨੰਬਰ 904 ਚੌਥੀ ਮੰਜ਼ਿਲ ਵਿੰਡ ਕਰਾਸ ਜ਼ੀਰਕਪੁਰ ਅਤੇ ਫ਼ਰਮ ਦੇ ਹੋਰ ਮੁਲਾਜ਼ਮਾਂ ਖ਼ਿਲਾਫ਼ ਪਾਬੰਦੀਸ਼ੁਦਾ ਦਵਾਈਆਂ ਬਣਾਕੇ ਸਰਕਾਰ ਦੇ ਮਹਿਕਮੇ ਨੂੰ ਧੋਖੇ 'ਚ ਰੱਖਕੇ ਬਿਨਾ ਬਿਲ ਤੋਂ ਦਵਾਈਆਂ ਵੇਚਣ ਕਰਕੇ ਮੁਖ਼ਬਰੀ ਦੇ ਅਧਾਰ ’ਤੇ ਮੁਕੱਦਮਾ ਨੰਬਰ 325  ਅ/ਧ 420,188,120ਬੀ ਆਈਪੀਸੀ ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ ਸੀ। ਜਿਥੇ ਕਿ ਕਾਨੂੰਨੀ ਪ੍ਰਕਿਰਿਆ ਅਨੁਸਾਰ ਪਰਨੀਤ ਕੌਰ ਡਰੱਗ ਕੰਟਰੋਲ ਅਫ਼ਸਰ ਬਰਨਾਲਾ ਦੀ ਟੀਮ ਨੂੰ  ਸ਼ਾਮਿਲ ਤਫ਼ਤੀਸ ਕਰਕੇ ਉਕਤ ਫੈਕਟਰੀ 'ਚ ਰੇਡ ਕੀਤੀ ਗਈ। ਜਿਥੇ ਡਰੱਗ ਕੰਟਰੋਲ ਅਫ਼ਸਰ ਕਮੇਟੀ ਵੱਲੋਂ ਉਕਤ ਫੈਕਟਰੀ 'ਚੋਂ 95060 ਕੈਪਸੂਲ Pragabalin-300 mg, 7.18 kg ਪੈਕਿੰਗ ਅਤੇ ਲੇਬਿਲੰਗ ਮਟੀਰੀਅਲ, 15.5 ਕੇਜੀ ਐਲਮੀਨੀਅਮ ਰੌਲ (ਜੋ Pragabalin ਬਣਾਉਣ ਲਈ ਵਰਤਿਆ ਜਾਣਾ ਸੀ) 71 ਕੇਜੀ Pragabalin 1P9 ਰਾਅ ਮਟੀਰੀਅਲ ਦੇ ਸੈਂਪਲ ਲਏ ਗਏ ਅਤੇ ਪਿਕਅੱਪ ਗੱਡੀ ਨੰਬਰੀ-ਪੀਬੀ-65ਏਜੈਡ-9437 ਵਿਚੋਂ 24ਕੇਜੀ Tapentadol Raw Material, 2,17,940 Tablets Zepol 100 SR 2 No. 1T43 24063 ਬਰਾਮਦ ਕਰਵਾਕੇ ਵੱਖ- ਵੱਖ ਪਾਰਸਲ ਬਣਾਕੇ ਕਬਜੇ ਵਿਚ ਲਏ ਗਏ। ਜਿਨ੍ਹਾਂ ਵੱਲੋਂ ਮੌਕੇ 'ਤੇ ਦਵਾਈਆਂ ਦੇ 7 ਸੈਂਪਲ ਹਾਸਿਲ ਕੀਤੇ ਗਏ, ਜੋ ਸਬੰਧਤ ਲੈਬੋਰੇਟਰੀ ਨੂੰ ਭੇਜੇ ਜਾਣਗੇ। ਬਰਾਮਦ ਦਵਾਈਆਂ ਦੀ ਕੀਮਤ ਅੰਦਾਜਨ 1.16 ਕਰੋੜ ਰੁਪਏ ਬਣਦੀ ਹੈ। ਮੌਕੇ ਤੋਂ ਜਾਅਲੀ ਰਬੜ ਸਟੈਂਪਸ ਜਿਨ੍ਹਾਂ ਰਾਹੀ ਦਵਾਈਆਂ ਦੇ ਜਾਅਲੀ ਬੈਚ ਲਗਾਏ ਜਾਂਦੇ ਸਨ, ਨੂੰ  ਵੀ ਕਬਜੇ 'ਚ ਲਿਆ ਗਿਆ। ਇਹ ਵੀ ਜ਼ਿਕਰਯੋਗ ਹੈ ਕਿ ਪਰੈਗਾਬਲਿਨ ਬਣਾਉਣ ਵਾਲੀ ਫ਼ਰਮ ਕੰਡਵਾਲ, ਤਹਿ: ਨੂਰਪੁਰ, ਕਾਂਗੜਾ (ਹਿ:ਪ੍ਰ) ਵਿਖੇ ਰਜਿਸਟਰ ਹੈ। ਜਦਕਿ ਇਨ੍ਹਾਂ ਵੱਲੋਂ ਚੋਰੀ ਛੁਪੇ ਇਹ ਕੈਪਸ਼ੂਲ ਨਾਈਵਾਲਾ ਰੋਡ ਬਰਨਾਲਾ ਵਿਖੇ ਬਣੀ ਫ਼ਰਮ 'ਚ ਬਣਾਏ ਜਾਂਦੇ ਸਨ। ਜਿਥੇ ਇਨ੍ਹਾਂ ਦੇ ਕਬਜੇ 'ਚੋਂ ਮਿਲੀਆਂ ਦਵਾਈਆਂ ਸਬੰਧੀ ਇਨ੍ਹਾਂ ਨੇ ਕੋਈ ਬਿੱਲ ਜਾਂ ਕਾਗਜ਼ਾਤ ਪੇਸ਼ ਨਹੀਂ ਕੀਤਾ। ਡਰੱਗ ਕੰਟਰੋਲ ਅਫ਼ਸਰ ਬਰਨਾਲਾ ਵੱਲੋਂ ਆਪਣੀ ਵੱਖਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਉਕਤ ਗੈਰ ਕਾਨੂੰਨੀ ਦਵਾਈਆਂ, ਕੈਪਸੂਲ, ਗੋਲੀਆਂ ਅਤੇ ਹੋਰ ਰਾਅ ਮਟੀਰੀਅਲ ਨੂੰ ਕਬਜੇ 'ਚ ਲੈਣ ਤੋਂ ਬਾਅਦ ਮੁਕੱਦਮਾ ਹਜਾ ’ਚ ਲੋੜੀਂਦੇ ਦੋਸ਼ੀ ਡਾਇਰੈਕਟਰ ਸਿਸੂ ਪਾਲ, ਫਰਮ ਦੇ ਮਾਲਕ ਦਿਨੇਸ਼ ਬਾਂਸਲ, ਮਹਿੰਦਰਾ ਪਿਕਅੱਪ ਗੱਡੀ ਦੇ ਡਰਾਇਵਰ ਸੁਖਰਾਜ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਨੂੜ ਅਤੇ ਫਰਮ ਪੈਕਿੰਗ ਮੈਨੇਜਰ ਲਵਕੁਸ ਯਾਦਵ ਪੁੱਤਰ ਵਿਸਨੂੰ ਨਾਥ ਯਾਦਵ (ਯੂਪੀ) ਨੂੰ  ਗਿ੍ਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਮੁਕੱਦਮੇ 'ਚ ਫ਼ਰਮ ਦੇ ਮੁਲਾਜ਼ਮਾਂ ਨਿਸ਼ਾ ਰਾਣੀ ਵਾਸੀ ਜ਼ੀਰਕਪੁਰ, ਸੰਜੀ ਸਿੰਘ ਵਾਸੀ ਯੂਪੀ, ਵਿਧੂ ਦੱਤ ਹਿਮਾਚਲ ਪ੍ਰਦੇਸ਼ ਅਤੇ ਜਤਿੰਦਰ ਕੁਮਾਰ ਵਾਸੀ ਬਰਨਾਲਾ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ, ਮੁਕੱਦਮੇ ਦੀ ਤਫ਼ਤੀਸ ਜਾਰੀ ਹੈ।

(For more news apart from Barnala Police raided the factory on Naiwala Road with the drug control team News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement