ਭਾਖੜਾ ਡੈਮ ’ਚ ਪਾਣੀ ਦਾ ਪੱਧਰ 1585.83 ਫੁੱਟ ’ਤੇ ਪੁੱਜਾ

By : BALJINDERK

Published : Jul 1, 2024, 10:07 am IST
Updated : Jul 1, 2024, 10:07 am IST
SHARE ARTICLE
The water level in Bhakra Dam reached 1585.83 feet
The water level in Bhakra Dam reached 1585.83 feet

30 ਜੂਨ ਨੂੰ ਭਾਖੜਾ ਡੈਮ ’ਚ ਪਾਣੀ ਦੀ ਆਵਕ 34162 ਕਿਊਸਿਕ ਫੁੱਟ ਕੀਤੀ ਗਈ ਦਰਜ

 

ਮੁਹਾਲੀ: ਪੰਜਾਬ ਦੇ ਕਈ ਇਲਾਕਿਆਂ ਵਿਚ ਲਗਾਤਾਰ ਭਾਰੀ ਬਰਸਾਤ ਹੋਣ ਕਾਰਨ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋ ਗਿਆ ਹੈ। ਭਾਖੜਾ ਡੈਮ ’ਚ ਪਾਣੀ ਦਾ ਪੱਧਰ 1583.83 ਫੁੱਟ ਤੱਕ ਪੁੱਜ ਗਿਆ। 1 ਨਵੰਬਰ, 1966 ਨੂੰ ਮਹਾ ਪੰਜਾਬ ਵਜੋਂ ਜਾਣੇ ਜਾਂਦੇ ਪੰਜਾਬ ਰਾਜ ਦੇ ਪੁਨਰਗਠਨ 'ਤੇ, ਭਾਖੜਾ ਨੰਗਲ ਪ੍ਰੋਜੈਕਟ टे ਪ੍ਰਸ਼ਾਸਨ, ਰੱਖ-ਰਖਾਅ ਅਤੇ ਸੰਚਾਲਨ ਲਈ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 79 ਅਧੀਨ ਭਾਖੜਾ ਪ੍ਰਬੰਧਨ ਬੋਰਡ ਦਾ ਗਠਨ ਕੀਤਾ ਗਿਆ ਸੀ ਜੋ ਕਿ 1 ਅਕਤੂਬਰ, 1967 ਤੋਂ ਲਾਗੂ ਕੀਤਾ ਗਿਆ ਸੀ। ਬਿਆਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 80 ਅਨੁਸਾਰ ਬਿਆਸ ਨਿਰਮਾਣ ਬੋਰਡ, (ਬੀਸੀਬੀ) ਦਾ ਨਾਂ ਬਦਲ ਕੇ ਭਾਖੜਾ ਮੈਨੇਜਮੈਂਟ ਬੋਰਡ ਵਿੱਚ ਤਬਦੀਲ

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1585.83 ਫੁੱਟ 'ਤੇ ਪੁੱਜ ਗਿਆ ਹੈ ਜਦੋਂ ਕਿ ਭਾਖੜਾ ਡੈਮ 'ਚ 1680 ਫੁੱਟ ਤੱਕ ਪਾਣੀ ਜਮ੍ਹਾਂ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ 30 ਜੂਨ 2024 ਨੂੰ ਭਾਖੜਾ ਡੈਮ 'ਚ ਪਾਣੀ ਦੀ ਆਵਕ 34162 ਕਿਊਸਿਕ ਫੁੱਟ ਦਰਜ ਕੀਤੀ ਗਈ ਜਦੋਂ ਕਿ 29693 ਕਿਊਸਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਿੱਚੋਂ ਸਤਲੁਜ ਦਰਿਆ ਵਿੱਚ 10350 ਕਿਊਸਿਕ ਫੁੱਟ, ਨੰਗਲ ਹਾਈਡਲ ਚੈਨਲ 'ਚ 12500 ਕਿਊਸਿਕ ਫੁੱਟ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ 'ਚ 10150 ਕਿਊਸਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਧੀਨ ਭਾਖੜਾ ਡੈਮ, ਗੰਗੂਵਾਲ ਪਾਵਰ ਹਾਊਸ, ਕੋਟਲਾ ਪਾਵਰ ਹਾਊਸ, ਪੌਂਗ ਡੈਮ, ਦੇਹਰ ਪਾਵਰ ਹਾਊਸ ਆਦਿ ਹਾਈਡਲ ਪ੍ਰਾਜੈਕਟ ਆਉਂਦੇ ਹਨ ਜਦੋਂ ਕਿ ਦੇਹਰਾ ਅਤੇ ਪੌਂਗ ਡੈਮ 'ਚੋਂ ਰਾਜਸਥਾਨ ਦਾ ਹਿੱਸਾ ਕੱਢਣ ਮਗਰੋਂ ਇਨ੍ਹਾਂ ਪ੍ਰਾਜੈਕਟਾਂ 'ਚੋਂ ਪੰਜਾਬ ਨੂੰ 51.80 ਫੀਸਦੀ, ਹਰਿਆਣਾ ਨੂੰ 37.51 ਫੀਸਦੀ, ਹਿਮਾਚਲ ਪ੍ਰਦੇਸ਼ ਨੂੰ 7.19 ਫੀਸਦੀ ਅਤੇ ਚੰਡੀਗੜ੍ਹ ਨੂੰ 3.5 ਫੀਸਦੀ ਬਿਜਲੀ ਮਿਲਦੀ ਹੈ। ਇਸੇ ਤਰ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤਹਿਤ ਪੈਦੇ ਹਾਈਡਲ ਪ੍ਰਾਜੈਕਟਾਂ ਦੀ ਬਿਜਲੀ ਪੈਦਾਵਾਰ ਵਿਚ ਪੰਜ ਸੂਬਿਆਂ ਦੀ ਭਾਈਵਾਲੀ ਹੈ, ਜਿਸ ਨੂੰ ਪੰਜਾਬ ਪੁਨਰਗਠਨ ਐਕਟ 1966 ਤਹਿਤ ਬੀਬੀਐੱਮਬੀ ਦਾ ਹਿੱਸਾ ਪੰਜਾਬ ਅਤੇ ਹਰਿਆਣਾ ਦਰਮਿਆਨ 58.42 ਦੇ ਅਨੁਪਾਤ ਨਾਲ ਵੰਡਿਆ ਗਿਆ ਸੀ।

ਭਾਰਤ ਵਿੱਚ ਤੀਜੀ ਸਭ ਤੋਂ ਵੱਡੀ ਸਥਾਪਤ ਹਾਈਡਰੋ ਪਾਵਰ ਸਮਰੱਥਾ ਹੈ ਜੋ ਕਿ 400, 220, 132 ਅਤੇ 66 ਟਰਾਂਸਮਿਸ਼ਨ ਲਾਈਨਾਂ ਦੇ 3751.96 ਸਰਕਟ ਕਿਲੋਮੀਟਰ ਨੂੰ ਕਵਰ ਕਰਦਾ ਹੈ। ਇਹ ਇੱਕ ਵਿਸਤ੍ਰਿਤ ਨੈੱਟਵਰਕ ਰਾਹੀਂ ਉੱਤਰੀ ਗਰਿੱਡ ਵਿੱਚ ਬਿਜਲੀ ਦਾ ਸੰਚਾਰ ਵੀ ਕਰਦਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇਸ਼ ਵਿੱਚ ਭਾਖੜਾ ਅਤੇ ਪੌਂਗ ਡੈਮਾਂ ਵਰਗੇ ਭੰਡਾਰਾਂ ਦੀ ਵਿਸ਼ਾਲ ਦਾ ਸ਼੍ਰੇਣੀ ਰੱਖ-ਰਖਾਅ ਕਰਦਾ ਹੈ ਅਤੇ ਲੰਬੇ ਹਾਈ ਹਾਈਡਰੋ ਸੁਰੰਗਾਂ ਅਤੇ ਹਾਈਡਲ ਚੈਨਲਾਂ ਦਾ ਵੀ ਸੰਚਾਲਨ ਕਰਦਾ ਹੈ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement