ਰਾਤ ਦਾ ਕਰਫ਼ਿਊ ਰਹੇਗਾ ਬਰਕਰਾਰ ਪਰ ਸਮਾਂ ਇਕ ਘੰਟਾ ਘੱਟ ਕੀਤਾ
Published : Aug 1, 2020, 10:12 am IST
Updated : Aug 1, 2020, 10:12 am IST
SHARE ARTICLE
File Photo
File Photo

ਪੰਜਾਬ ਵਿਚ ਅਣਲਾਕ-3 ਦੀਆਂ ਹਦਾਇਤਾਂ

ਚੰਡੀਗੜ੍ਹ, 31 ਜੁਲਾਈ (ਗੁਰਉਪਦੇਸ਼ ਭੁੱਲਰ) : ਭਾਰਤ ਸਰਕਾਰ ਵਲੋਂ ਬੀਤੇ ਦਿਨੀਂ ਅਣਲਾਕ ਤਿੰਨ ਦੀਆਂ ਜਾਰੀ ਹਿਦਾਇਤਾਂ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਵੀ ਸੂਬੇ ਲਈ ਹਿਦਾਇਤਾਂ ਜਾਰੀ ਕਰ ਦਿਤੀਆਂ ਹਨ। ਜਾਰੀ ਹਿਦਾਇਤਾਂ ਅਨੁਸਰਾ ਪੰਜਾਬ ਵਿਚ ਰਾਤ ਦਾ ਕਰਫ਼ਿਊ ਬਰਕਰਾਰ ਰਹੇਗਾ। ਪਰ ਇਸ ਦਾ ਇਕ ਘੰਟੇ ਦਾ ਸਮਾਂ ਘੱਟ ਕੀਤਾ ਗਿਆ ਹੈ। ਹੁਣ 10 ਦੀ ਥਾਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫ਼ਿਊ ਅਗੱਸਤ ਮਹੀਨੇ ਵਿਚ ਜਾਰੀ ਰਹੇਗਾ। ਹਫ਼ਤੇ ਦੇ ਆਖ਼ਰੀ ਦਿਨ ਦੀ ਤਾਲਾਬੰਦੀ ਜਾਰੀ ਰਹੇਗੀ ਪਰ ਰਖੜੀ ਦੇ ਤਿਉਹਾਰ ਦੇ ਮਦੇਨਜ਼ਰ ਇਸ ਵਾਰ ਦੋ ਅਗੱਸਤ ਐਤਵਾਰ ਸਾਰੀਆਂ ਦੁਕਾਨਾਂ ਤੇ ਸਾਪਿੰਗ ਮਾਲ ਸਵੇਰੇ 7 ਤੋਂ ਰਾਤ ਅੱਠ ਵਜੇ ਤਕ ਖੋਲ੍ਹਣ ਦੀ ਆਗਿਆ ਹੈ।

File PhotoFile Photo

ਹਦਾਇਤਾਂ ਮੁਤਬਾਕ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕਿਆਂ ਤੇ ਰੈਸਟੋਰੈਟਾਂ ਨੂੰ ਐਤਵਾਰ ਸਮੇਤਾ ਪੂਰਾ ਹਫ਼ਤਾ ਖੁਲ੍ਹਣ ਦੀ ਛੋਟ ਦਿਤੀ ਗਈ ਹੈ। ਇਹ ਦੁਕਾਨਾਂ ਰਾਤ ਅੱਠ ਵਜੇ ਤਕ ਖੁਲ੍ਹ ਸਕਣਗੇ। ਰੈਮਟੋਰੈਂਟ ਰਾਤ 10 ਵਜੇ ਤਕ ਖੁਲ੍ਹ ਸਕਣਗੇ ਜਿਸ ਉਤੇ ਯੋਗਾਂ ਕੇਂਦਰ ਸਾਵਧਾਨੀ ਦੀਆਂ ਸ਼ਰਤਾਂ ਨਾਲ ਪੰਜ ਅਗੱਸਤ ਤੋਂ ਖੋਲ੍ਹਣ ਦੀ ਆਗਿਆ ਦਿਤੀ ਜਾਵੇਗੀ। ਤਾਲਾਬੰਦੀ ਹੁਣ ਕਨਟੋਨਮੈਂਟ ਜ਼ੋਨਾਂ ਵਿਚ ਹੀ ਲਾਗੂ ਰਹੇਗੀ। ਸਿਨੇਮਾ, ਅਸੈਂਬਲੀ ਤੇ ਸਵਿਸਿੰਗ ਪੂਲ ਸਮੇਤ ਸਕੂਲ, ਕਾਲਜ ਤੇ ਕੋਚਿੰਗ ਸੰਸਥਾਵਾਂ 31 ਅਗੱਸਤ ਤਕ ਬੰਦ, ਅੰਤਰ ਰਾਜੀ ਤੇ ਅੰਤਰ ਜ਼ਿਲ੍ਹਾ ਬਸ ਤੇ ਹੋਰ ਆਵਾਜਾਈ ਵਿਚ ਕੋਈ ਤਬਦੀਲੀ ਨਹੀਂ ਤੇ ਪਹਿਲਾਂ ਵਾਂਗ ਜਾਰੀ ਰਹੇਗੀ। ਵਿਆਹਾਂ ਲਈ 30 ਅਤੇ ਭੋਗ ਉਤੇ ਅੰਤਮ ਸਸਕਾਰਾਂ ਸਮੇਂ 20 ਵਿਅਕਤੀਆਂ ਦੀ ਗਿਣਤੀ ਹੀ ਰੱਖੀ ਗਈ ਹੈ। ਧਾਰਮਕ ਤੇ ਪੂਜਾ ਦੇ ਸਥਾਨ ਸਵੇਰੇ 5 ਤੋਂ ਸ਼ਾਮ ਅੱਠ ਵਜੇ ਤਕ ਖੁਲ੍ਹਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement