
ਕਿਸਾਨ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਹੋਈ ਮੌਤ
ਦੇਵੀਗੜ੍ਹ, ਸਨੌਰ, 31 ਜੁਲਾਈ (ਇਕਬਾਲ ਸਿੰਘ): ਹਲਕਾ ਸਨੌਰ ਤੋਂ ਭਾਰਤੀ ਕਿਸਾਨ ਯੂਨਿਅਨ ਡਕੋਂਦਾ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਟਹਿਲ ਸਿੰਘ ਕਕੇਪੁਰ ਨੇ ਦਸਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਕਿਸਾਨਾਂ ਵਲੋਂ ਕਾਲੇ ਖੇਤੀ ਕਾਨੂੰਨਾਂ ਦੇ ਵਿਰੁਧ ਵਿਚ ਸੰਘਰਸ਼ ਦੌਰਾਨ ਸੈਂਕੜੇ ਕਿਸਾਨ ਅਪਣੀ ਜਾਨ ਗੁਆ ਬੈਠੇ ਹਨ | ਪ੍ਰੰਤੂ ਜ਼ਾਲਮ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਦਿੱਲੀ ਮੋਰਚੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਦੀ ਮੌਤ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਇਸ ਸੰਘਰਸ਼ ਵਿਚ ਭਾਰਤੀ ਕਿਸਾਨ ਯੂਨਿਅਨ ਦੇ ਮੈਂਬਰ ਦਲਜੀਤ ਸਿੰਘ ਪੁੱਤਰ ਸ਼ੇਰ ਸਿੰਘ ਪਿੰਡ ਪੇਦਨੀ ਖੁਰਦ ਬਲਾਕ ਭਾਦਸੋਂ ਲੰਮੇ ਸਮੇਂ ਤੋਂ ਦਿੱਲੀ ਧਰਨੇ ਵਿਚ ਬੈਠੇ ਸਨ | ਉਹ 22 ਜੁਲਾਈ ਨੂੰ ਦਿੱਲੀ ਧਰਨੇ ਤੋਂ ਵਾਪਸ ਆ ਕੇ ਕੁੱਝ ਦਿਨਾਂ ਤੋਂ ਬਿਮਾਰ ਚਲ ਰਹੇ ਸਨ | ਘਰ ਆਉਣ ਤੇ ਉਨ੍ਹਾਂ ਦੀ ਸਿਹਤ ਵਿਗੜਨ ਤੇ ਉਨ੍ਹਾਂ ਨੂੰ ਪਟਿਆਲਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਹਾਲਤ ਜ਼ਿਆਦਾ ਵਿਗੜਨ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਗਿਆ ਅਤੇ 29 ਜੁਲਾਈ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਅਤੇ ਇਸ ਦਾ 30 ਜੁਲਾਈ ਨੂੰ ਪਿੰਡ ਪੇਦਨੀ ਵਿਖੇ ਕਿਸਾਨ ਜਥੇਬੰਦੀ ਡਕੋਂਦਾ ਵਲੋਂ ਅੰਤਿਮ ਸੰਸਕਾਰ ਕਰ ਦਿਤਾ ਗਿਆ | ਇਸ ਮੌਕੇ ਮਨਿੰਦਰ ਸਿੰਘ, ਬਲਜੀਤ ਸਿੰਘ ਬਲਾਕ ਪ੍ਰਧਾਨ ਭਾਦਸੋਂ, ਸੁਰਜੀਤ ਸਿੰਘ ਲਚਕਾਣੀ ਬਲਾਕ ਪ੍ਰਧਾਨ ਪਟਿਆਲਾ ਸਤਵੰਤ ਸਿੰਘ ਧਬਲਾਣ ਬਲਾਕ ਪ੍ਰਧਾਨ ਪਟਿਆਲਾ-2, ਸਤਵੰਤ ਸਿੰਘ ਬਲਾਕ ਪਟਿਆਲਾ, ਟਹਿਲ ਸਿੰਘ ਕਕੇਪੁਰ, ਜਗਤਾਰ ਸਿੰਘ ਹਕੀਮਪੁਰ ਆਦਿ ਹਾਜ਼ਰ ਸਨ |