ਕਿਸਾਨ ਅੰਦੋਲਨ ਵਿਚ ਗਏ ਕਿਸਾਨ ਦੇ ਲੜਿਆ ਸੱਪ, ਹਾਲਤ ਨਾਜ਼ੁਕ  
Published : Aug 1, 2021, 3:37 pm IST
Updated : Aug 1, 2021, 3:37 pm IST
SHARE ARTICLE
Farmer
Farmer

ਪਰਿਵਾਰਕ ਮੈਬਰਾਂ ਦਾ ਦੋਸ਼ ਕਿਸੇ ਨੇ ਪੰਜ ਦਿਨ ਤੱਕ ਨਹੀ ਕਰਵਾਇਆ ਇਲਾਜ 

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ):- ਕਿਸਾਨੀ ਅੰਦੋਲਨ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੰਦੋਲਨ ਦੀ ਮਜ਼ਬੂਤੀ ਲਈ ਸਮੇਂ ਸਮੇਂ ‘ਤੇ ਕਾਫਲੇ ਦਿੱਲੀ ਬਾਰਡਰ ਲਈ ਰਵਾਨਾ ਕੀਤੇ ਜਾ ਰਹੇ ਹਨ ਜਿਸ ਵਿਚ ਜ਼ਿਲ੍ਹਾ ਤਰਨ ਤਾਰਨ ਦਾ ਇਕ ਬਜ਼ੁਰਗ ਵੀ 18 ਜੁਲਾਈ ਨੂੰ ਦਿੱਲੀ ਦੇ ਕਾਫਲੇ ਵਿਚ ਗਿਆ ਸੀ ਜਿਥੇ ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ ਅਤੇ ਉਸ ਦੇ ਬੇਟੇ ਦੇ ਦੱਸਣ ਮੁਤਾਬਿਕ ਉਸ ਦੇ ਪਿਤਾ ਦੀ 5 ਦਿਨ ਕਿਸੇ ਨੇ ਸਾਰ ਨਹੀਂ ਲਈ ਅਤੇ ਉਹ ਟਰੈਕਟਰ ਹੇਠ ਲੇਟਿਆ ਰਿਹਾ

Farmer

ਜਿਸ ਦੇ ਚੱਲਦੇ ਉਸ ਦੀ ਹਾਲਾਤ ਇੰਨੀ ਕੁ ਖ਼ਰਾਬ ਹੋ ਗਈ ਕਿ ਉਸ ਦਾ ਬਚਣਾ ਮੁਸ਼ਕਿਲ ਹੈ ਫਿਲਹਾਲ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਗੱਲਬਾਤ ਕਰਦਿਆ ਪੀੜਤ ਬਜ਼ੁਰਗ ਦੇ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਖੇਮਕਰਨ ਦੇ ਨਜ਼ਦੀਕ ਉਸ ਦਾ ਪਿੰਡ ਹੈ ਤੇ ਉਸ ਦੇ ਪਿਤਾ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਦਿੱਲੀ ਕਾਫ਼ਲੇ ਨਾਲ 18 ਤਾਰੀਖ਼ ਨੂੰ ਭੇਜਿਆ ਗਿਆ ਸੀ

Dilbag Singh Dilbag Singh

ਜਿਥੇ ਉਸ ਨੂੰ ਸੱਪ ਨੇ ਡੰਗ ਮਾਰ ਦਿੱਤਾ ਅਤੇ ਉਹ ਟਰੈਕਟਰ ਹੇਠ ਪੰਜ ਦਿਨ ਪਿਆ ਰਿਹਾ ਕਿਸੇ ਕਿਸਾਨ ਆਗੂ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਗਈ। ਅਸੀਂ ਹੁਣ 28 ਜੁਲਾਈ ਨੂੰ ਉਸ ਨੂੰ ਟਰੈਕਟਰ ਤੇ ਪਾ ਕੇ ਅੰਮ੍ਰਿਤਸਰ ਲਿਆਂਦਾ ਸੀ ਅਤੇ ਹਸਪਤਾਲ ਵਿਚ ਉਹਨਾਂ  ਦਾ ਇਲਾਜ ਚਲ ਰਿਹਾ ਹੈ। ਜਿੱਥੇ ਉਸ ਦੀ ਹਾਲਾਤ ਨਾਜ਼ੁਕ ਦੱਸੀ ਗਈ ਹੈ। ਉਹਨਾਂ ਦੇ ਗੁਰਦੇ ਅਤੇ ਕਿਡਨੀ ਸੱਪ ਦੇ ਜ਼ਹਿਰ ਕਾਰਨ ਖ਼ਰਾਬ ਹੋ ਗਏ ਹਨ ਪਰ ਅਜੇ ਤੱਕ ਉਹਨਾਂ ਦਾ ਕਿਸੇ ਵੀ ਕਿਸਾਨ ਆਗੂ ਵੱਲੋਂ ਹਾਲ ਚਾਲ ਨਹੀਂ ਪੁੱਛਿਆ ਗਿਆ। ਅਸੀਂ ਗਰੀਬ ਮਜ਼ਦੂਰ ਪਰਿਵਾਰ ਤੋਂ ਹਾਂ। ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਮੇਰੇ ਪਿਤਾ ਦੇ ਇਲਾਜ ਵਿਚ ਸਾਡੀ ਮਦਦ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement