ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜ. ਪਰਮਜੀਤ ਸਿੰਘ ਵਲੋਂ ਐਨ.ਏ.ਬੀ.ਐਲ. ਮੀਟਰਿੰਗ ਲੈਬ ਜਲੰਧਰਦਾਦੌਰਾ
Published : Aug 1, 2021, 12:30 am IST
Updated : Aug 1, 2021, 12:30 am IST
SHARE ARTICLE
image
image

ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜ. ਪਰਮਜੀਤ ਸਿੰਘ ਵਲੋਂ ਐਨ.ਏ.ਬੀ.ਐਲ. ਮੀਟਰਿੰਗ ਲੈਬ ਜਲੰਧਰ ਦਾ ਦੌਰਾ

ਜਲੰਧਰ 31 ਜੁਲਾਈ (ਪ.ਪ.)  : ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੇ ਡਾਇਰੈਕਟਰ ਜਨਰੇਸਨ ਇੰਜ. ਪਰਮਜੀਤ ਸਿੰਘ ਨੇ ਅੱਜ ਜਲੰਧਰ ਵਿੱਚ  ਪਾਵਰਕੌਮ ਦੇ ਅਫਸਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮਾਨਤਾ ਪ੍ਰਾਪਤ ਮੀਟਰਿੰਗ  ਐਨ.ਏ.ਬੀ.ਐਲ. ਲੈਬ ਦੇ ਕੰਮਾਂ ਦਾ ਨਿਰੀਖਣ ਕੀਤਾ |
ਇਸ ਦੌਰਾਨ ਉਨ੍ਹਾਂ ਨੂੰ  ਦਸਿਆ ਗਿਆ ਕਿ ਪਿਛਲੇ ਵਿੱਤੀ ਸਾਲ ਦੌਰਾਨ ਮੀਟਰਿੰਗ ਸੰਸਥਾ ਵੱਲੋਂ ਸੜੇ ਤੇ ਖਰਾਬ ਮੀਟਰਾਂ ਦੀ Z97 ਰਾਹੀਂ ਰੀਡਿੰਗ ਕੱਢ ਕੇ 60 ਲੱਖ ਯੂਨਿਟਾਂ ਦੇ ਫਰਕ ਦੀ ਰਕਮ ਖਪਤਕਾਰਾਂ ਤੋਂ ਵਸੂਲ ਕੀਤੀ ਗਈ ਤੇ ਚਾਲੂ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਲਗਭਗ 13 ਲੱਖ ਯੂਨਿਟਾਂ ਦੇ ਫਰਕ ਦੀ ਰਕਮ ਚਾਰਜ ਕੀਤੀ ਗਈ | ਉਨ੍ਹਾਂ ਨੂੰ  ਇਹ ਵੀ ਦੱਸਿਆ ਗਿਆ ਕਿ ਇਸ ਸਮੇਂ ਮੀਟਰਿੰਗ ਲੈਬਾਂ ਕੋਲ ਸਿੰਗਲ ਫੇਜ, ਥ੍ਰੀ ਫੇਜ ਤੇ ਦੂਜੇ ਮੀਟਰਾਂ ਦੀ ਕੋਈ ਕਮੀ ਨਹੀਂ ਹੈ | ਜਲੰਧਰ ਇਨਫੋਰਸਮੈਂਟ ਸੰਸਥਾ ਵੱਲੋਂ ਜਿਹੜੇ ਖਪਤਕਾਰ ਚੋਰੀ ਕਰਦੇ ਫੜੇ ਜਾਂਦੇ ਹਨ, ਉਨ੍ਹਾਂ ਦੇ ਅਹਾਤਿਆਂ 'ਚ ਸਮਾਰਟ ਮੀਟਰ ਲਵਾਏ ਜਾ ਰਹੇ ਹਨ | ਐੱਮ ਈ ਲੈਬ ਜਲੰਧਰ 'ਚ 10 ਹਜਾਰ ਸਮਾਰਟ ਮੀਟਰ ਆ ਚੁੱਕੇ ਹਨ |
ਇਸ ਤੋਂ ਪਹਿਲਾਂ ਉਪ ਮੁੱਖ ਇੰਜ. ਰਾਜੀਵ ਪ੍ਰਾਸਰ ਅਤੇ ਐਕਸੀਅਨ ਗੁਰਪ੍ਰੀਤ ਸਿੰਘ ਵੱਲੋਂ ਇੰਜਨੀਅਰ ਪਰਮਜੀਤ ਸਿੰਘ ਡਾਇਰੈਕਟਰ ਉਤਪਾਦਨ ਦਾ ਸਵਾਗਤ ਕੀਤਾ ਗਿਆ | ਉਪ ਮੰਡਲ ਅਫਸਰ ਰਣਜੀਤ ਸਿੰਘ, ਜੇ ਈ-1 ਪ੍ਰਦੀਪ ਕੁਮਾਰ, ਜੇ ਈ ਕੁਲਵਿੰਦਰ ਕੁਮਾਰ, ਤਰੁਨ ਇਕਬਾਲ, ਬਲਵਿੰਦਰ ਸਿੰਘ ਤੇ ਸਟਾਫ ਦੀ ਹੌਸਲਾ-ਅਫਜਾਈ ਕੀਤੀ |
 

SHARE ARTICLE

ਏਜੰਸੀ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement