
ਪੰਜਾਬ ਪੁਲਿਸ ਦੇ ਬੰਬ ਨਿਰੋਧਕ ਦਸਤੇ ਨੇ ਮਮਦੋਟ ਸਕੂਲ 'ਚੋਂ ਮਿਲੇ ਬੰਬ ਨੂੰ ਕੀਤਾ ਨਕਾਰਾ
ਲੱਖੋ ਕੇ ਬਹਿਰਾਮ, 31 ਜੁਲਾਈ (ਕਮਲ ਗਿੱਲ ਸੋਨੂੰ): ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਮਦੋਟ ਜੋ ਕਿ ਕਸਬਾ ਮਮਦੋਟ ਤੋਂ ਸ਼ਿਫਟ ਹੋਣ ਤੋਂ ਬਾਅਦ ਫ਼ਿਰੋਜ਼ਪੁਰ ਮਮਦੋਟ ਰੋਡ ਉਤੇ ਪਿੰਡ ਜੋਧਪੁਰ ਨਜ਼ਦੀਕ ਨਵੀਂ ਬਣੀ ਬਿਲਡਿੰਗ ਵਿਚ ਚੱਲ ਰਿਹਾ ਹੈ, ਦੇ ਗਰਾਊਾਡ ਵਿਚ ਨਵੀਂ ਪਾਈ ਭਰਤ ਵਿਚੋਂ ਕਲ ਮਿਲੇ ਵੱਡੇ ਤੋਪ ਦੇ ਗੋਲੇ ਨੂੰ ਅੱਜ ਪੰਜਾਬ ਪੁਲਿਸ ਦੇ ਬੰਬ ਨਿਰੋਧਕ ਦਸਤੇ ਵਲੋਂ ਨਕਾਰਾ ਕਰ ਦਿਤਾ ਗਿਆ ਹੈ | ਜਾਣਕਾਰੀ ਮੁਤਾਬਕ ਸਕੂਲ ਦੇ ਗਰਾਊਾਡ ਵਿਚ ਪੌਦੇ ਲਗਾਏ ਜਾਣ ਲਈ ਕਲ 30 ਜੁਲਾਈ ਨੂੰ ਖੱਡੇ ਖੋਦੇ ਜਾਣ ਸਮੇਂ ਮਜ਼ਦੂਰਾਂ ਨੂੰ ਇਹ ਬੰਬ ਮਿਲਿਆ ਸੀ ਅਤੇ ਮਜਦੂਰਾਂ ਵਲੋ ਸਕੂਲ ਪ੍ਰਬੰਧਕਾਂ ਨੂੰ ਸੂਚਿਤ ਕਰਨ ਤੋਂ ਬਾਅਦ ਸਕੂਲ ਪਿ੍ੰਸੀਪਲ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਅੱਜ ਅੰਮਿ੍ਤਸਰ ਤੋਂ ਆਏ ਪੁਲਿਸ ਦੇ ਬੰਬ ਨਿਰੋਧਕ ਦਸਤੇ ਵਲੋਂ ਬੰਬ ਨੂੰ ਨਕਾਰਾ ਕਰ ਦਿਤਾ ਗਿਆ |
ਇਸ ਮੌਕੇ ਪੁਲਿਸ ਵਲੋਂ ਇਹਤਿਆਤ ਵਰਤਦੇ ਹੋਏ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਵਾਸਤੇ ਸਕੂਲ ਦੇ ਆਸ ਪਾਸ ਸੁਰਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਸਨ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੰਬ ਨੂੰ ਸਕੂਲ ਦੇ ਗਰਾਊਾਡ ਵਿਚੋਂ ਸੁਰੱਖਿਅਤ ਚੁਕਣ ਤੋਂ ਬਾਅਦ ਟੀਮ ਵਲੋਂ ਬੜੀ ਮੁਸ਼ਤੈਦੀ ਨਾਲ ਹੁਸੈਨੀਵਾਲਾ ਨਜ਼ਦੀਕ ਬੀ.ਐਸ.ਐਫ਼. ਦੀ ਬਾਰੇ ਕੇ ਸ਼ੂਟਿੰਗ ਰੇਂਜ ਉਤੇ ਲਿਜਾ ਕੇ ਨਕਾਰਾ ਕੀਤਾ ਗਿਆ ਹੈ | ਨਵੀਂ ਪਾਈ ਭਰਤ ਵਿਚ ਹੋਰ ਕੋਈ ਸ਼ੱਕੀ ਵਸਤੂ ਹੈ ਜਾਂ ਨਹੀਂ ਇਸ ਵਾਸਤੇ ਡੌਗ ਸਕੁਐਡ ਅਤੇ ਫ਼ੋਰੈਂਸਿਕ ਟੀਮ ਪੂਰੇ ਗਰਾਊਾਡ ਦੀ ਜਾਂਚ ਕੀਤੀ ਗਈ ਪਰ ਟੀਮ ਨੂੰ ਸਕੂਲ ਦੇ ਗਰਾਊਾਡ ਵਿਚੋਂ ਹੋਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ |
ਇਸ ਮੌਕੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਸਕੂਲ ਪ੍ਰਬੰਧਕਾਂ ਦਾ ਸਮੇਂ ਸਿਰ ਪੁਲਿਸ ਨੂੰ ਇਤਲਾਹ ਦੇਣ ਅਤੇ ਸਮੇਂ ਸਮੇਂ ਤੋਂ ਲੋੜੀਂਦਾ ਸਹਿਯੋਗ ਕਰਨ ਲਈ ਧਨਵਾਦ ਕੀਤਾ ਹੈ | ਸਕੂਲ ਦੀ ਪਿ੍ੰਸੀਪਲ ਮੈਡਮ ਰੁਬੀਨਾ ਚੋਪੜਾ ਵਲੋਂ ਇਸ ਔਖੇ ਸਮੇਂ ਵਿਚ ਪੁਲਿਸ ਵਲੋਂ ਮਿਲੇ ਸਹਿਯੋਗ ਅਤੇ ਸਮੂਹ ਮੁਲਾਜ਼ਮਾਂ ਅਤੇ ਅਫ਼ਸਰ ਸਾਹਿਬਾਨ ਦਾ ਧਨਵਾਦ ਕਰਦਿਆਂ ਸ਼ਲਾਘਾ ਕੀਤੀ ਹੈ |
ਫੋਟੋ ਫਾਈਲ: 31 ਐੱਫਜੈੱਡਆਰ 08