Fazilka News : ਫਾਜ਼ਿਲਕਾ 'ਚ ਡਿਊਟੀ ਦੌਰਾਨ ਬੀਐੱਸਐੱਫ ਜਵਾਨ ਦੀ ਹੋਈ ਮੌ+ਤ 

By : BALJINDERK

Published : Aug 1, 2024, 4:17 pm IST
Updated : Aug 1, 2024, 4:17 pm IST
SHARE ARTICLE
ਬੀਐੱਸਐੱਫ ਜਵਾਨ ਮ੍ਰਿਤਕ ਜਵਾਨ ਦੀ ਲਾਸ਼ ਨੂੰ ਲਿਜਾਂਦੇ ਹੋਏ
ਬੀਐੱਸਐੱਫ ਜਵਾਨ ਮ੍ਰਿਤਕ ਜਵਾਨ ਦੀ ਲਾਸ਼ ਨੂੰ ਲਿਜਾਂਦੇ ਹੋਏ

Fazilka News : ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਜ਼ਮੀਨ 'ਤੇ ਡਿੱਗਿਆ

Fazilka News : ਫਾਜ਼ਿਲਕਾ 'ਚ ਭਾਰਤ-ਪਾਕਿ ਸਰਹੱਦ 'ਤੇ ਡਿਊਟੀ ਦੌਰਾਨ ਬੀਐੱਸਐੱਫ ਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਦੱਸਿਆ ਜਾ ਰਿਹਾ ਹੈ ਕਿ BSF ਦਾ ਜਵਾਨ ਖਾਣਾ ਖਾਣ ਤੋਂ ਬਾਅਦ ਡਿਊਟੀ 'ਤੇ ਜਾ ਰਿਹਾ ਸੀ ਕਿ ਅਚਾਨਕ ਚੱਕਰ ਆਉਣ ਕਾਰਨ ਉਹ ਹੇਠਾਂ ਡਿੱਗ ਗਿਆ। ਉਸ ਨੂੰ ਤੁਰੰਤ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜੋ:Delhi News : ਬੈਂਕ ਧੋਖਾਧੜੀ : ਈ.ਡੀ. ਵਲੋਂ ਯੂ.ਪੀ. ਦੀ ਤੇ ਕੰਪਨੀ ਦੀ 814 ਕਰੋੜ ਦੀ 521 ਏਕੜ ਜ਼ਮੀਨ ਕੁਰਕ

ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਪਹੁੰਚੇ ਪੁਲਿਸ ਅਧਿਕਾਰੀ ਸਤਨਾਮ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਬੀ.ਓ.ਪੀ ਚੱਕ ਅਮੀਰਾ ਵਿਖੇ ਡਿਊਟੀ 'ਤੇ ਤਾਇਨਾਤ ਬੀ.ਐੱਸ.ਐੱਫ ਜਵਾਨ ਮੁਗੰਧਾ ਮਾਧਵਨ ਪੁੱਤਰ ਬਾਲਨ ਵਾਸੀ ਤਾਮਿਲਨਾਡੂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬੀਐਸਐਫ ਦਾ ਜਵਾਨ ਖਾਣਾ ਖਾਣ ਤੋਂ ਬਾਅਦ ਜ਼ਮੀਨ 'ਤੇ ਡਿੱਗ ਗਿਆ ਤਾਂ ਉਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। 

ਇਹ ਵੀ ਪੜੋ:Paris Olympics 2024 : ਪੰਜਾਬ ਦੀ ਅੰਜੁਮ ਤੇ ਸਿਫਤ ਅੱਜ ਓਲੰਪਿਕ 'ਚ ਲਗਾਉਣਗੀਆਂ  ਨਿਸ਼ਾਨ, ਮੁਕਾਬਲੇ 3:30 ਵਜੇ ਸ਼ੁਰੂ 

ਪੁਲਿਸ ਦਾ ਕਹਿਣਾ ਹੈ ਕਿ ਉਕਤ ਬੀ.ਐਸ.ਐਫ ਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਫਿਲਹਾਲ ਮ੍ਰਿਤਕ ਬੀ.ਐਸ.ਐਫ ਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਜਾਣਿਆ ਜਾਵੇ।

(For more news apart from  BSF jawan died while on duty in Fazilka News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement