Mohali News: ''ਪਿੰਡ 'ਚ ਨਹੀਂ ਰਹਿਣ ਦੇਵਾਂਗੇ ਕੋਈ ਪਰਵਾਸੀ'', ਜ਼ਿਲਾ ਮੋਹਾਲੀ ਦੇ ਪਿੰਡ ਮੁੰਧੋ ਸੰਗਤੀਆਂ ਦੇ ਵਾਸੀਆਂ ਨੇ ਲਿਆ ਫ਼ੈਸਲਾ
Published : Aug 1, 2024, 11:13 am IST
Updated : Aug 1, 2024, 11:21 am IST
SHARE ARTICLE
Mundho Sangatiya migrant Mohali News in punjabi
Mundho Sangatiya migrant Mohali News in punjabi

Mohali News: ਪਿੰਡ ਵਿਚ ਕਿਸੇ ਵੀ ਬਾਹਰੀ ਵਿਅਕਤੀ ਦਾ ਵੋਟਰ ਕਾਰਡ ਤੇ ਆਧਾਰ ਕਾਰਡ ਨਹੀਂ ਬਣੇਗਾ

Mundho Sangatiya migrant Mohali News in punjabi : ਮੁਹਾਲੀ ਦੇ ਪਿੰਡ ਮੁੰਧੋ ਸੰਗਤੀਆਂ ਦੇ ਪਿੰਡ ਵਾਸੀਆਂ ਨੇ ਪਿੰਡ 'ਚ ਪਰਵਾਸੀ ਮਜ਼ਦੂਰਾਂ ਨੂੰ ਰਹਿਣ ਨਾ ਦੇਣ ਦਾ ਮਤਾ ਪਾਸ ਕੀਤਾ ਹੈ। ਇਸ ਸਬੰਧੀ ਪਿੰਡ ਦੇ ਪਤਵੰਤਿਆਂ ਨੇ ਪਿੰਡ ਦੇ ਨੌਜਵਾਨਾਂ ਦੀ ਅਗਵਾਈ ਹੇਠ ਇਕੱਠ ਕੀਤਾ ਅਤੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਕਿਸੇ ਵੀ ਪਰਵਾਸੀ ਨੂੰ ਪਿੰਡ 'ਚ ਰਹਿਣ ਲਈ ਜਗ੍ਹਾ ਨਹੀਂ ਦਿੱਤੀ ਜਾਵੇਗੀ ਤੇ ਨਾ ਹੀ ਕਿਸੇ ਪਰਵਾਸੀ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਪਿੰਡ ਦਾ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ: Parliament Rainwater Leakage: ਕਰੋੜਾਂ ਰੁਪਏ ਦੀ ਬਣੀ ਨਵੀਂ ਸੰਸਦ ਦਾ ਮੀਂਹ ਨੇ ਕੀਤਾ ਬੁਰਾ ਹਾਲ, ਚੋਣ ਲੱਗੀ ਛੱਤ, ਵੇਖੋ ਵੀਡੀਓ  

ਪਿੰਡ `ਚ ਰਹਿ ਰਹੇ ਪਰਵਾਸੀਆਂ ਨੂੰ ਪਿੰਡ ਛੱਡਣ ਲਈ ਕੁਝ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ 'ਚ ਲਗਾਤਾਰ ਚੋਰੀਆਂ ਤੇ ਲੁੱਟ ਖੋਹ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜੋ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕ ਕਰਦੇ ਹਨ, ਇਸ ਲਈ ਅਸੀਂ ਆਪਣੇ ਪਿੰਡ ਦੀ ਸੁਰੱਖਿਆ ਲਈ ਇਹ ਮਤਾ ਪਾਇਆ ਹੈ।

ਇਹ ਵੀ ਪੜ੍ਹੋ: Kullu Cloud burst: ਬੱਦਲ ਫਟਿਆ, ਮਚੀ ਤਬਾਹੀ... 7 ਸਕਿੰਟਾਂ 'ਚ ਪਾਰਵਤੀ ਨਦੀ 'ਚ ਡੁੱਬੀ ਚਾਰ ਮੰਜ਼ਿਲਾ ਇਮਾਰਤ, ਵੇਖੋ ਵੀਡੀਓ

ਲੱਖਾ ਸਿਧਾਣਾ ਨੇ ਫੈਸਲੇ ਦੀ ਕੀਤੀ ਸ਼ਲਾਘਾ
ਲੱਖਾ ਸਿਧਾਣਾ ਨੇ ਪਿੰਡ ਮੁੰਧੋ ਸੰਗਤੀਆਂ ਪਹੁੰਚ ਕੇ ਪਿੰਡ ਵਾਸੀਆਂ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਟ੍ਰੇਨ ਰਾਹੀਂ ਆ ਜਾਂਦੇ ਹਨ ਨਾ ਹੀ ਇਨ੍ਹਾਂ ਦਾ ਪਿਛੋਕੜ ਕਿਸੇ ਨੂੰ ਪਤਾ ਹੁੰਦਾ ਹੈ। ਜਦੋਂ ਕੋਈ ਗੈਰ ਕਾਨੂੰਨੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਤਾਂ ਪੁਲਿਸ ਦੇ ਹੱਥ ਵੀ ਕੁਝ ਨਹੀਂ ਲੱਗਦਾ ਕਿਉਂਕਿ ਇਹ ਲੋਕ ਗੈਰ ਕਾਨੂੰਨੀ ਘਟਨਾ ਨੂੰ ਅੰਜਾਮ ਦੇ ਕੇ ਪੰਜਾਬ ਵਿੱਚੋਂ ਫਰਾਰ ਹੋ ਜਾਂਦੇ ਹਨ।ਇਸ ਕਰਕੇ ਪਿੰਡ ਵਾਸੀਆਂ ਵੱਲੋਂ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪ੍ਰਵਾਸੀ ਫੈਸਲੇ ਤੋਂ ਹੋਏ ਦੁਖੀ
ਦੂਜੇ ਪਾਸੇ ਜਦੋਂ ਇਸ ਸਬੰਧੀ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਹੈ ਕਿ ਉਹ ਆਜ਼ਾਦ ਦੇਸ਼ ਵਿੱਚ ਰਹਿੰਦੇ ਹਨ। ਹਰ ਇੱਕ ਨਾਗਰਿਕ ਨੂੰ ਪੰਜਾਬ ਵਿੱਚ ਰਹਿਣ ਦਾ ਅਧਿਕਾਰ ਹੈ। ਜੇ ਉਨ੍ਹਾਂ ਵਿੱਚੋਂ ਕੋਈ ਵਿਅਕਤੀ ਕਿਸੇ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਲਈ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਰ ਸਾਰੇ ਲੋਕਾਂ ਖਿਲਾਫ ਅਜਿਹਾ ਮਤਾ ਪਾਉਣਾ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰੋਜ਼ੀ ਰੋਟੀ ਦੀ ਖਾਤਰ ਪੰਜਾਬ ਵਿੱਚ ਆਉਂਦੇ ਹਨ ਤੇ ਪੰਜਾਬ ਨੇ ਉਨ੍ਹਾਂ ਨੂੰ ਰੋਜ਼ੀ ਰੋਟੀ ਅਤੇ ਇੱਜ਼ਤ ਵੀ ਦਿੱਤੀ ਹੈ ਪਰ ਹੁਣ ਪਿੰਡ ਦੇ ਵਿੱਚ ਅਜਿਹਾ ਮਤਾ ਪਾਉਣ ਦੇ ਨਾਲ ਉਹ ਕਾਫੀ ਨਿਰਾਸ਼ ਹਨ ਤੇ ਉਹ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਅਜਿਹਾ ਕਦਮ ਨਾ ਚੁੱਕਣ।

​(For more Punjabi news apart from Mundho Sangatiya migrant Mohali News in punjabi  , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement