
ਜਲਿਆਂਵਾਲਾ ਬਾਗ਼ ਦੇ ਨਵੀਨੀਕਰਨ ਬਾਰੇ ਕੈਪਟਨ ਦੇ ਰਾਹੁਲ ਗਾਂਧੀ ਤੋਂ ਵਿਚਾਰ ਵਖਰੇ
ਚੰਡੀਗੜ੍ਹ, 31 ਅਗੱਸਤ (ਗੁਰਉਪਦੇਸ਼ ਭੁੱਲਰ) : ਜਲਿ੍ਹਆਂਵਾਲਾ ਬਾਗ਼ ਦੇ ਨਵੀਨੀਕਰਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਟਵੀਟ ਕਰ ਕੇ ਦਿਤੇ ਗਏ ਵਿਚਾਰਾਂ ਨਾਲ ਕੈਪਟਨ ਅਮਰਿੰਦਰ ਸਿੰਘ ਸਹਿਮਤ ਨਹੀਂ | ਉਨ੍ਹਾਂ ਨੇ ਇਸ ਤੋਂ ਵਖਰੇ ਵਿਚਾਰ ਦਿਤੇ ਹਨ |
ਰਾਹੁਲ ਗਾਂਧੀ ਨੇ ਜਲਿ੍ਹਆਂਵਾਲਾ ਬਾਗ਼ ਦੇ ਨਵੀਨੀਕਰਨ ਬਾਰੇ ਟਵੀਟ ਕਰ ਕੇ ਇਸ ਨੂੰ ਸ਼ਹੀਦਾਂ ਦਾ ਅਪਮਾਨ ਕਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪੁਰਾਣੀਆਂ ਨਿਸ਼ਾਨੀਆਂ ਮਿਟਾਈਆਂ ਜਾ ਰਹੀਆਂ ਹਨ | ਇਸ ਸਬੰਧ ਵਿਚ ਅੱਜ ਜਦੋਂ ਪੱਤਰਕਾਰਾਂ ਨੇ ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਕੈਪਟਨ ਨੂੰ ਰਾਹੁਲ ਦੇ ਟਵੀਟ ਬਾਰੇ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ,''ਮੈਂ ਰਾਤ ਨੂੰ ਦੇਖਿਆ ਹੈ ਤੇ ਇਸ ਵੇਲੇ ਜਲਿ੍ਹਆਂਵਾਲਾ ਬਾਗ਼ ਵਧੀਆ ਲੱਗ ਰਿਹਾ ਹੈ | ਸੈਂਕੜੇ ਸਾਲਾਂ ਬਾਅਦ ਕੁੱਝ ਤਰੇੜਾਂ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਠੀਕ ਕਰਨ ਲਈ ਸਾਂਭ ਸੰਭਾਲ ਤੇ ਮੁਰੰਮਤ ਹੋ ਸਕਦੀ ਹੈ | ਜ਼ਿਕਰਯੋਗ ਹੈ ਕਿ ਜਲਿ੍ਹਆਂਵਾਲਾਬਾਗ਼ ਦੇ ਨਵੀਨੀਕਰਨ ਦੇ ਕੰਮ ਬਾਰੇ ਪ੍ਰਾਜੈਕਟ ਦਾ ਉਦਘਾਟਨ ਪਿਛਲੇ ਦਿਨੀਂ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲ ਤੌਰ 'ਤੇ ਕੀਤਾ ਸੀ, ਜਿਸ ਤੋਂ ਬਾਅਦ ਰਾਹੁਲ ਦੀ ਟਿਪਣੀ ਆਈ ਹੈ |