ਮੁੱਖ ਮੰਤਰੀ ਵਲੋਂ ਵਧੀ ਹੋਈ ਸਮਾਜਕ ਸੁਰੱਖਿਆ ਪੈਨਸ਼ਨ ਵੰਡਣ ਦੀ ਸ਼ੁਰੂਆਤ
Published : Sep 1, 2021, 6:45 am IST
Updated : Sep 1, 2021, 6:45 am IST
SHARE ARTICLE
image
image

ਮੁੱਖ ਮੰਤਰੀ ਵਲੋਂ ਵਧੀ ਹੋਈ ਸਮਾਜਕ ਸੁਰੱਖਿਆ ਪੈਨਸ਼ਨ ਵੰਡਣ ਦੀ ਸ਼ੁਰੂਆਤ

ਕਿਹਾ, 90 ਫ਼ੀ ਸਦੀ ਚੋਣ ਵਾਅਦੇ ਪੂਰੇ ਕੀਤੇ

ਚੰਡੀਗੜ੍ਹ, 31 ਅਗੱਸਤ(ਸਪੋਕਸਮੈਨ ਸਮਾਚਾਰ ਸੇਵਾ) : ਇੱਕ ਵੱਡਾ ਚੋਣ ਵਾਅਦਾ ਪੂਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ  ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਜੋ ਕਿ 1500 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ, ਦੀ ਵੰਡ ਦੀ ਸ਼ੁਰੂਆਤ ਕੀਤੀ | ਇਹ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਪਹਿਲਾਂ ਦਿਤੀ ਜਾਂਦੀ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਮੁਕਾਬਲੇ ਤਿੰਨ ਗੁਣਾ ਵਾਧਾ ਹੈ | 
ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂਆਤ ਦੌਰਾਨ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ  ਉਨ੍ਹਾਂ ਦੀ 26ਵੀਂ ਬਰਸੀ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿਤੀ | ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ. ਬੇਅੰਤ ਸਿੰਘ ਨੇ ਸ਼ਾਂਤੀ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਜਿਸ ਨਾਲ ਸੂਬੇ ਵਿੱਚ ਅਮਨ ਸਥਾਪਤ ਹੋਇਆ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ  ਯਕੀਨੀ ਬਣਾਉਣ ਦਾ ਰਾਹ ਪੱਧਰਾ ਹੋਇਆ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਕੀਤੇ 547 ਚੋਣ ਵਾਅਦਿਆਂ ਵਿਚੋਂ 422 ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ ਜਦੋਂ ਕਿ 52 ਅੰਸ਼ਿਕ ਰੂਪ ਵਿੱਚ ਅਤੇ 59 ਅਜੇ ਲਾਗੂ ਹੋਣੇ ਬਾਕੀ ਹਨ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, '' ਇਸ ਤਰ੍ਹਾਂ ਅਸੀਂ ਲਾਗੂ ਹੋਣ ਯੋਗ ਵਾਅਦਿਆਂ ਵਿਚੋਂ 90 ਫ਼ੀ ਸਦੀ ਪੂਰੇ ਕਰ ਦਿਤੇ ਹਨ ਜੋਕਿ ਆਂਧਰਾ ਪ੍ਰਦੇਸ਼ ਦੀ ਚੰਦਰਬਾਬੂ ਨਾਇਡੂ ਸਰਕਾਰ ਤੋਂ ਬਾਅਦ ਕਿਸੇ ਵੀ ਸੂਬੇ ਵਿੱਚ ਸਭ ਤੋਂ ਵੱਡੀ ਗਿਣਤੀ ਹੈ |'' ਉਨ੍ਹਾਂ ਦੱਸਿਆ ਕਿ 14 ਵਾਅਦੇ ਲਾਗੂ ਕੀਤੇ ਜਾਣੇ ਮੁਸ਼ਕਲ ਹਨ ਕਿਉਂਕਿ ਇਨ੍ਹਾਂ ਦਾ ਸਬੰਧ ਵੈਟ ਨਾਲ ਹੈ ਜਿਸ ਦੀ ਥਾਂ ਹੁਣ ਜੀ.ਐਸ.ਟੀ. ਪ੍ਰਣਾਲੀ ਨੇ ਲੈ ਲਈ ਹੈ | 
ਲੋਕਾਂ ਨਾਲ ਅਪਣੀ ਸਰਕਾਰ ਵਲੋਂ ਕੀਤੇ ਵਾਅਦਿਆਂ ਅਨੁਸਾਰ ਚੁੱਕੇ ਗਏ ਲੋਕ ਭਲਾਈ ਦੇ ਕਦਮਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਗਨ ਸਕੀਮ (ਆਸ਼ੀਰਵਾਦ) ਤਹਿਤ ਰਕਮ ਪਹਿਲਾਂ ਹੀ ਵਧਾ ਕੇ 51000 ਕੀਤੀ ਜਾ ਚੁੱਕੀ ਹੈ | 
ਇਸੇ ਤਰ੍ਹਾਂ ਹੀ 'ਕਿਸਾਨੀ ਕਰਜ਼ਾ ਰਾਹਤ' ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ  4700 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ  520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ | ਸੂਬਾ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ  ਪਹਿਲਾਂ ਹੀ ਸਮਾਰਟ ਫੋਨਾਂ ਦੀ ਵੰਡ ਕਰ ਦਿਤੀ ਹੈ | 
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਐਸ.ਸੀ. ਸਕਾਲਰਸ਼ਿਪ ਸਕੀਮ ਪਹਿਲਾਂ ਹੀ ਮੁੜ ਚਾਲੂ ਕਰ ਦਿੱਤੀ ਹੈ ਤਾਂ ਜੋ ਗਰੀਬ ਅਤੇ ਲੋੜਵੰਦ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰ ਸਕਣ | ਇਸੇ ਤਰ੍ਹਾਂ ਹੀ ਸਮਾਜ ਦੇ ਵਾਂਝੇ ਵਰਗਾਂ ਨੂੰ  ਕਰਜ਼ਾ ਰਾਹਤ ਦੇਣ ਲਈ ਐਸ.ਸੀ/ਬੀ.ਸੀ ਕਾਰਪੋਰੇਸ਼ਨ ਦੇ 50000 ਰੁਪਏ ਤੱਕ ਦੇ ਕਰਜ਼ੇ ਵੀ ਮੁਆਫ ਕੀਤੇ ਗਏ ਹਨ | ਮਹਿਲਾ ਸਸ਼ਕਤੀਕਰਣ ਨੂੰ  ਬੜ੍ਹਾਵਾ ਦੇਣ ਲਈ ਸੂਬਾ ਸਰਕਾਰ ਨੇ ਉਨ੍ਹਾਂ ਲਈ ਪੰਚਾਇਤਾਂ/ਸ਼ਹਿਰੀ ਸਥਾਨਕ ਸਰਕਾਰਾਂ ਵਿੱਚ 50 ਫੀਸਦੀ ਅਤੇ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਲਾਗੂ ਕਰਨ ਤੋਂ ਇਲਾਵਾ ਮੁਫ਼ਤ ਬੱਸ ਸਫਰ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ | 'ਘਰ-ਘਰ ਨੌਕਰੀ' ਪਹਿਲਕਦਮੀ ਦੇ ਹਿੱਸੇ ਵਜੋਂ 17 ਲੱਖ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ 38 ਲੱਖ ਵਿਅਕਤੀਆਂ ਨੂੰ  ਮੁਫਤ ਮੈਡੀਕਲ ਬੀਮੇ ਦੀ ਸਹੂਲਤ ਦਿੱਤੀ ਗਈ ਹੈ | ਇਸੇ ਤਰ੍ਹਾਂ ਹੀ ਪੰਜਾਬ ਨੇ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਇੱਕ ਸਮਰੱਥ ਸਕੂਲ ਸਿੱਖਿਆ ਢਾਂਚਾ ਯਕੀਨੀ ਬਣਾਉਣ ਹਿੱਤ ਮਾਰੇ ਗਏ ਹੰਭਲੇ ਦੇ ਨਤੀਜੇ ਵਜੋਂ ਸਕੂਲ ਸਿੱਖਿਆ ਖੇਤਰ ਵਿੱਚ ਦੇਸ਼ ਭਰ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਹੈ | ਇਸ ਦੇ ਅਸਰ ਦਾ ਇਸੇ ਤੋਂ ਪਤਾ ਲਗਦਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਹੁਣ ਨਿੱਜੀ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਨੂੰ  ਤਰਜੀਹ ਦੇਣ ਲੱਗ ਪਏ ਹਨ | ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ' ਦਾਣਾ-ਦਾਣਾ ਚੱਕਾਂਗੇ' ਦੇ ਵਾਅਦੇ 'ਤੇ ਖਰਾ ਉਤਰਦੇ ਹੋਏ ਮੰਡੀਆਂ ਵਿੱਚੋਂ ਇੱਕ-ਇੱਕ ਦਾਣੇ ਦੀ ਚੁਕਾਈ ਕੀਤੀ ਗਈ ਹੈ ਅਤੇ ਇਸ ਤੋਂ ਛੁੱਟ ਪਾਣੀ ਵਰਗੀ ਅਨਮੋਲ ਦਾਤ ਨੂੰ  ਬਚਾਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | 
    ਇਸ ਮੌਕੇ ਮੁੱਖ ਮੰਤਰੀ ਨੇ 10 ਬਜ਼ੁਰਗ, ਵਿਧਵਾ, ਬੇਸਹਾਰਾ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ  ਵੱਧੀ ਹੋਈ ਪੈਨਸ਼ਨ ਦੇ ਚੈਕ ਵੰਡ ਕੇ ਰਸਮੀ ਤੌਰ 'ਤੇ ਸੂਬੇ ਭਰ ਵਿਚ ਇਸ ਸਕੀਮ ਦੀ ਸ਼ੁਰੂਆਤ ਕੀਤੀ | ਇਸ ਸਮੇਂ ਤਿੰਨ ਲਾਭਪਾਤਰੀਆਂ ਜਲੰਧਰ ਤੋਂ ਇਕ ਬਜ਼ੁਰਗ ਮਹਿਲਾ ਪਰਮਜੀਤ ਕੌਰ, ਪਟਿਆਲਾ ਤੋਂ ਵਿਧਵਾ ਮਹਿਲਾ ਮਮਤਾ ਰਾਣੀ ਅਤੇ ਗੁਰਦਾਸਪੁਰ ਤੋਂ ਦਿਵਿਆਂਗ ਵਿਅਕਤੀ ਇੰਦਰਜੀਤ ਸਿੰਘ ਨੇ ਮਹੀਨਾਵਾਰੀ ਪੈਨਸ਼ਨ ਦੁੱਗਣੀ ਵਧਾ ਕੇ 750 ਰੁਪਏ ਤੋਂ 1500 ਰੁਪਏ ਕਰਨ ਲਈ ਮੁੱਖ ਮੰਤਰੀ ਦਾ ਧਨਵਾਦ ਕੀਤਾ | ਇਸ ਮੌਕੇ ਹਾਜ਼ਰ ਹੋਰਨਾਂ ਪਤਵੰਤਿਆਂ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਸਮਾਜਿਕ ਨਿਆਂ, ਸਸ਼ਕਤੀਕਰਣ, ਘੱਟ ਗਿਣਤੀ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ, ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਪਿ੍ੰਸੀਪਲ ਸਕੱਤਰ ਰਾਜੀ.ਪੀ. ਸ੍ਰੀਵਾਸਤਵਾ ਵੀ ਸ਼ਾਮਲ ਸਨ | 

SHARE ARTICLE

ਏਜੰਸੀ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement