CM ਨੂੰ ਤਲਬ ਕਰਨ ’ਤੇ ਬੋਲੇ ਰਵਨੀਤ ਬਿੱਟੂ- 'ਜਣਾ-ਖਣਾ ਬਣਿਆ ਫਿਰਦੈ ਅਕਾਲ ਤਖ਼ਤ ਦਾ ‘ਜਥੇਦਾਰ’'
Published : Sep 1, 2021, 8:41 am IST
Updated : Sep 1, 2021, 8:41 am IST
SHARE ARTICLE
Ravneet Bittu
Ravneet Bittu

ਰਵਨੀਤ ਬਿੱਟੂ ਨੇ ਕਿਹਾ ਕਿ ਕੁੱਝ ਅਤਿਵਾਦੀ ਚਾਰ ਲੋਕਾਂ ਨੂੰ ਅਪਣੇ ਨਾਲ ਲਾ ਕੇ ‘ਜਥੇਦਾਰ’ ਬਣੇ ਹੋਏ ਹਨ।

 

ਚੰਡੀਗੜ੍ਹ (ਭੁੱਲਰ): ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਬਰਗਾੜੀ ਮੋਰਚਾ ਖ਼ਤਮ ਕਰਵਾਏ ਜਾਣ ਦੇ ਮਾਮਲੇ ਵਿਚ ਕੁੱਝ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਤੋਂ ਬਾਅਦ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਹੁਣ ਮੁੱਖ ਮੰਤਰੀ ਕੇਪਟਨ ਅਮਰਿੰਦਰ ਸਿੰਘ (CM Captain Amarinder Singh) ਨੂੰ ਅਕਾਲ ਤਖ਼ਤ ਸਾਹਿਬ ਉਪਰ ਸਪੱਸ਼ਟੀਕਰਨ ਲਈ ਤਲਬ ਕੀਤੇ ਜਾਣ ਬਾਰੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ (Ravneet Bittu) ਨੇ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ।

Captain Amarinder Singh Captain Amarinder Singh

ਸਵਰਗੀ ਬੇਅੰਤ ਸਿੰਘ ਦੀ ਬਰਸੀ ਮੌਕੇ ਪਹੁੰਚੇ ਬਿੱਟੂ ਨੇ ਇਸ ਸਬੰਧ ਵਿਚ ਪੱਤਰਕਾਰਾਂ ਵਲੋਂ ਪੁਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਨੂੰ ਤਾਂ ਇਹ ਸਮਝ ਹੀ ਨਹੀਂ ਆਉਂਦੀ ਕਿ ਅਕਾਲ ਤਖ਼ਤ ਸਾਹਿਬ ਦਾ ‘ਜਥੇਦਾਰ’ ਕੌਣ ਹਨ? ਉਨ੍ਹਾਂ ਕਿਹਾ ਕਿ ਇਹਨੀਂ ਦਿਨੀਂ ਤਾਂ ਜਣਾ-ਖਣਾ ਜਥੇਦਾਰ ਬਣਿਆ ਫਿਰਦਾ ਹੈ। ਮੰਡ ਅਪਣੇ ਆਪ ਨੂੰ ‘ਜਥੇਦਾਰ’ ਦਸ ਰਹੇ ਹਨ, ਜਗਤਾਰ ਸਿੰਘ ਹਵਾਰਾ ਵੀ ਅਪਣੇ ਆਪ ਨੂੰ ‘ਜਥੇਦਾਰ’ ਕਹਿੰਦਾ ਹੈ ਤੇ ਰਾਜੋਆਣਾ ਨੂੰ ਵੀ ‘ਜਥੇਦਾਰ’ ਕਿਹਾ ਜਾ ਰਿਹਾ ਹੈ। ਕੁੱਝ ਅਤਿਵਾਦੀ ਚਾਰ ਲੋਕਾਂ ਨੂੰ ਅਪਣੇ ਨਾਲ ਲਾ ਕੇ ‘ਜਥੇਦਾਰ’ ਬਣੇ ਹੋਏ ਹਨ।

Ravneet bittuRavneet bittu

ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਤੇ ਅਕਾਲ ਤਖ਼ਤ ਸਾਹਿਬ ਦੇ ਅਸਲੀ ਜਥੇਦਾਰ ਉਥੇ ਬੈਠੇ ਕੀ ਕਰ ਰਹੇ ਹਨ? ਅਜਿਹੇ ਅਖੌਤੀ ਜਥੇਦਾਰਾਂ ਨੂੰ ਤਖ਼ਤ ’ਤੇ ਤਲਬ ਕਿਉਂ ਨਹੀਂ ਕਰਦੇ? ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਿੱਖਾਂ ਦੇ ਪੰਥਕ ਵਿਸ਼ਵਾਸ ਨੂੰ ਵੀ ਸੱਟ ਵਜਦੀ ਹੈ। ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਕਾਇਮ ਮੁਕਾਮ ਜਥੇਦਾਰ ਨੂੰ ਇਸ ਬਾਰੇ ਜ਼ਰੂਰ ਸਪੱਸ਼ਟ ਕਰਨਾ ਚਾਹੀਦਾ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement