
ਸੋਸ਼ਲ ਮੀਡੀਆ ’ਤੇ ਖ਼ੂਬ ਵੀਡੀਓ ਕੀਤਾ ਜਾ ਰਿਹਾ ਵਾਇਰਲ
ਸ੍ਰੀ ਅੰਮ੍ਰਿਤਸਰ ਸਾਹਿਬ: ਇੰਟਰਨੈੱਟ ’ਤੇ ਵਾਇਰਲ ਪਿਓ-ਪੁੱਤ ਦੀ ਵੀਡੀਓ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ। ਕੋਵਿਡ ਨਾਲ ਸਬੰਧਿਤ ਜ਼ਿਆਦਾਤਰ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਬਹੁਤ ਸਾਰੇ ਵਿਦੇਸ਼ੀ ਭਾਰਤ ਦਾ ਦੌਰਾ ਕਰਦੇ ਦੇਖੇ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਅਫ਼ਰੀਕੀ ਪਿਓ-ਪੁੱਤਰ ਦਾ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਜੋ ਕਾਫ਼ੀ ਵਾਇਰਲ ਹੋ ਰਿਹਾ ਹੈ, ਵੀਡੀਓ ’ਚ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਤੋਂ ਪਹਿਲਾਂ ਦੋਵੇਂ ਪਿਓ-ਪੁੱਤ ਪੱਗ ਬੰਨ੍ਹਵਾਉਂਦੇ ਨਜ਼ਰ ਆ ਰਹੇ ਹਨ।
ਵੀਡੀਓ 'ਚ ਦਿਖਾਈ ਦੇ ਰਹੇ ਅਫ਼ਰੀਕੀ ਜੋੜੇ ਦਾ ਨਾਂ ਐਲਿਸ ਅਤੇ ਲਾਰੈਂਸ ਦੱਸਿਆ ਜਾ ਰਿਹਾ ਹੈ, ਜੋ ਆਪਣੇ ਪਿਆਰੇ ਬੱਚੇ ਨਾਲ ਹਰਿਮੰਦਰ ਸਾਹਿਬ ਪਹੁੰਚੇ ਹਨ। ਇਸ ਵੀਡੀਓ ਨੂੰ ਇਸ ਅਫ਼ਰੀਕੀ ਵਿਅਕਤੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੱਗ ਬੰਨ੍ਹੀ!'
ਇਸ ਵੀਡੀਓ ਨੂੰ ਹੁਣ ਤੱਕ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਇਸ ਵੀਡੀਓ ਨੂੰ ਹੁਣ ਤੱਕ ਤਿੰਨ ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਇੱਕ ਤੋਂ ਵਧ ਕੇ ਇੱਕ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਇਸ ਅਫ਼ਰੀਕੀ ਪਰਿਵਾਰ ਦੀ ਲੋਕਲ ਕਲਚਰ ਨੂੰ ਅਪਣਾਉਣ ਲਈ ਤਾਰੀਫ਼ ਕਰ ਰਹੇ ਹਨ।