
ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਅਨੁਸਾਰ 14 ਅਹਿਮ ਬੋਰਡ ਤੇ ਨਿਗਮਾਂ ਦੇ ਚੇਅਰਮੈਨ ਨਿਯੁਕਤ ਕਰ ਦਿਤੇ ਹਨ।
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਬੋਰਡਾਂ ਤੇ ਨਿਗਮਾਂ ਦੇ ਚੇਅਰਮੈਨ ਲਾਉਣ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ। ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਅਨੁਸਾਰ 14 ਅਹਿਮ ਬੋਰਡ ਤੇ ਨਿਗਮਾਂ ਦੇ ਚੇਅਰਮੈਨ ਨਿਯੁਕਤ ਕਰ ਦਿਤੇ ਹਨ।
ਜਾਰੀ ਹੋਈ ਸੂਚੀ ਮੁਤਾਬਕ ਖਰੜ ਮੋਹਾਲੀ ਇਲਾਕੇ ਨਾਲ ਸਬੰਧਤ ਨੌਜਵਾਨ ਆਗੂ ਨਰਿੰਦਰ ਸ਼ੇਰਗਿੱਲ ਨੂੰ ਮਿਲਕਫ਼ੈੱਡ ਪੰਜਾਬ, ਪਾਰਟੀ ਦੇ ਬੁਲਾਰੇ ਡਾ. ਸੰਨੀ ਆਹਲੂਵਾਲੀਆ ਨੂੰ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ, ਇੰਦਰਜੀਤ ਸਿੰਘ ਮਾਨ ਨੂੰ ਪੰਜਾਬ ਖਾਦੀ ਬੋਰਡ, ਮਾਝੇ ਨਾਲ ਸਬੰਧਤ ਆਗੂ ਰਮਨ ਬਹਿਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਗਿਆ ਹੈ।
ਰਣਜੀਤ ਚੀਮਾ ਨੂੰ ਪੰਜਾਬ ਜਲ ਸਰੋਤ ਨਿਗਮ, ਅਸ਼ੋਕ ਸਿੰਗਲਾ ਨੂੰ ਪੰਜਾਬ ਗਊ ਸੇਵਾ ਕਮਿਸ਼ਨ, ਵਿਭੂਤੀ ਸ਼ਰਮਾ ਨੂੰ ਪੰਜਾਬ ਸੈਰ ਸਪਾਟਾ ਵਿਭਾਗ, ਅਨਿਲ ਠਾਕੁਰ ਨੂੰ ਪੰਜਾਬ ਟਰੇਡਰਜ਼ ਬੋਰਡ, ਗੁਰਦੇਵ ਸਿੰਘ ਨੂੰ ਪੰਜਾਬ ਸਟੇਟ ਵੇਅਰ ਹਾਊਸ, ਮਹਿੰਦਰ ਸਿੰਘ ਸਿੱਧੂ ਨੂੰ ਪੰਜਾਬ ਬੀਜ ਨਿਗਮ, ਸੁਰੇਸ਼ ਗੋਇਲ ਨੂੰ ਸਹਿਕਾਰੀ ਖੇਤੀ ਵਿਕਾਸ ਬੈਂਕ, ਨਵਦੀਪ ਜੀਦਾ ਨੂੰ ਸ਼ੂਗਰਫ਼ੈੱਡ ਪੰਜਾਬ, ਬਲਵੀਰ ਸਿੰਘ ਪੰਨੂੰ ਨੂੰ ਪਨਸਪ ਅਤੇ ਰਾਕੇਸ਼ ਪੁਰੀ ਨੂੰ ਵਣ ਵਿਕਾਸ ਨਿਗਮ ਦਾ ਚੇਅਰਮੈਨ ਲਾਇਆ ਗਿਆ ਹੈ।