
ਕਾਲੇ ਅਫਗਾਨੇ ਪਿੰਡ ਦੀ ਰਹਿਣ ਵਾਲੀ ਸੀ।
ਅੰਮ੍ਰਿਤਸਰ: ਮਹਿਲਾ ਕਾਂਸਟੇਬਲ ਨੌਮੀ ਦੀ ਅੱਜ ਸਵੇਰੇ ਡਿਊਟੀ 'ਤੇ ਆਉਣ ਮੌਕੇ ਸੜਕ ਹਾਦਸੇ ਵਿਚ ਮੌਤ ਹੋ ਗਈ। ਦੱਸ ਦੇਈਏ ਕਿ ਨੌਮੀ ਅੰਮ੍ਰਿਤਸਰ ਪੁਲਿਸ ਵਿਚ ਬਤੌਰ ਮਹਿਲਾ ਕਾਂਸਟੇਬਲ ਡਿਊਟੀ ਨਿਭਾ ਰਹੀ ਸੀ ।
female constable
ਅੱਜ ਉਸ ਦੀ ਡਿਊਟੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਣ ਵਾਲੇ ਮਾਰਚ ਵਿਚ ਲੱਗੀ ਸੀ। ਅੱਜ ਆਪਣੀ ਐਕਟੀਵਾ 'ਤੇ ਆਉਂਦਿਆਂ ਉਸ ਨੂੰ ਤੇਜ ਰਫ਼ਤਾਰ ਸਕਾਰਪੀਓ ਨੇ ਕੁਚਲ ਦਿੱਤਾ,ਅਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਮਹਿਲਾ ਕਾਂਸਟੇਬਲ ਨੌਮੀ ਜੋ ਕਿ ਕਾਲੇ ਅਫਗਾਨੇ ਪਿੰਡ ਦੀ ਰਹਿਣ ਵਾਲੀ ਸੀ।