
ਮੁਲਜ਼ਮਾਂ ਨੇ ਸ਼ਰੇਆਮ ਕਿਹਾ ਸੀ ਬਾਬਰੀ ਮਸਜਿਦ ਡੇਗਣ 'ਤੇ ਮਾਣ ਹੈ, ਫਿਰ ਵੀ ਬਰੀ ਹੋ ਗਏ : ਹਾਜੀ ਮਹਿਬੂਬ
ਲਖਨਊ, 30 ਸਤੰਬਰ : ਅਯੋਧਿਆ ਦੀ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿਚ ਸਭ ਤੋਂ ਪਹਿਲੀ ਐਫ਼ਆਈਆਰ ਦਰਜ ਕਰਵਾਉਣ ਵਾਲੇ ਹਾਜੀ ਮਹਿਬੂਬ ਨੇ ਕਿਹਾ ਕਿ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ 'ਤੇ ਉਹ ਬਹੁਤ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਖ਼ੁਦ ਕਿਹਾ ਸੀ ਕਿ ਹਾਂ, ਮੈਨੂੰ ਮਾਣ ਹੈ ਕਿ ਮੈਂ ਮਸਜਿਦ ਡੇਗੀ ਹੈ। ਪਰ ਇਸ ਦੇ ਬਾਵਜੂਦ ਸਾਰੇ ਬਰੀ ਕਰ ਦਿਤੇ ਜਾਣ ਤਾਂ ਤੁਸੀਂ ਇਸ ਬਾਰੇ ਸੋਚ ਸਕਦੇ ਹੋ ਕਿ ਅਦਾਲਤ ਕੀ ਚਾਹੁੰਦੀ ਹੈ ਅਤੇ ਕੀ ਨਹੀਂ ਚਾਹੁੰਦੀ। ਜੰਗਲ ਰਾਜ ਚਲ ਰਿਹਾ ਹੈ। (ਏਜੰਸੀ)