
ਰੇਲ ਪਟੜੀਆਂ 'ਤੇ ਕਿਸਾਨਾਂ ਦਾ ਧਰਨੇ ਜਾਰੀ
ਅੱਜ ਤੋਂ ਪੂਰੇ ਪੰਜਾਬ 'ਚ ਰੇਲ ਰੋਕੋ ਅੰਦੋਲਨ, ਟਰੇਨਾਂ ਰਹਿਣਗੀਆਂ ਬੰਦ
ਚੰਡੀਗੜ੍ਹ, 30 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ 'ਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਪੂਰੇ ਪੰਜਾਬ 'ਚ ਅੱਜ ਵੀ ਕਿਸਾਨ ਰੇਲਵੇ ਪਟੜੀਆਂ 'ਤੇ ਡਟੇ ਹਨ। ਕਿਸਾਨਾਂ ਇਥੇ ਰੇਲਵੇ ਟਰੈਕ 'ਤੇ ਧਰਨੇ ਦਾ ਅੱਜ ਸੱਤਵਾਂ ਦਿਨ ਹੈ। ਵੀਰਵਾਰ 1 ਅਕਤੂਬਰ ਤੋਂ ਕਿਸਾਨ ਪੂਰੇ ਪੰਜਾਬ 'ਚ ਰੇਲ ਰੋਕ ਅੰਦੋਲਨ ਸ਼ੁਰੂ ਕਰਨਗੇ। ਕਿਸਾਨ ਇਸ ਦੌਰਾਨ ਰੇਲਵੇ ਟਰੈਕ 'ਤੇ ਧਰਨਾ ਦੇ ਕੇ ਟਰੇਨਾਂ ਦੀ ਆਵਾਜਾਈ ਰੋਕਣਗੇ। ਇਸ ਨਾਲ ਰੇਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਹੋਵੇਗੀ ਤੇ ਰੇਲਵੇ ਨੂੰ ਕਾਫ਼ੀ ਨੁਕਸਾਨ ਹੋਵੇਗਾ। ਦੂਜੇ ਪਾਸੇ ਰੇਲਵੇ ਨੇ ਪੰਜਾਬ 'ਚ ਟਰੇਨਾਂ ਦਾ ਸੰਚਾਲਨ ਅੱਜ ਤੋਂ ਬੰਦ ਕਰਨ ਦਾ ਐਲਾਨ ਕੀਤਾ ਹੈ। ਅੰਮ੍ਰਿਤਸਰ ਦੇ ਪਿੰਡ ਦੇਵੀਦਾਸਪੁਰਾ, ਫ਼ਿਰੋਜ਼ਪੁਰ ਨੇੜੇ ਅਤੇ ਪੰਜਾਬ ਦੇ ਹੋਰ ਹਿਸਿਆਂ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰੇਲਵੇ ਪਟੜੀਆਂ 'ਤੇ ਧਰਨੇ ਜਾਰੀ ਰੱਖੇ। ਕਿਸਾਨਾਂ ਨੇ ਅੱਜ ਨਿਜੀ ਕੰਪਨੀਆਂ ਦੇ ਪੋਸਟਰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਵਿਰੁਧ ਦੱਬ ਕੇ ਨਾਹਰੇਬਾਜ਼ੀ ਕੀਤੀ। ਵੀਰਵਾਰ ਤੋਂ ਕਿਸਾਨ ਪੂਰੇ ਪੰਜਾਬ 'ਚ ਰੇਲ ਰੋਕੋ ਅੰਦੋਲਨ ਸ਼ੁਰੂ ਕਰਨਗੇ। ਇਸ ਲਈ ਕਿਸਾਨਾਂ ਸੰਗਠਨਾਂ ਨੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਕਿਸਾਨ ਸੰਗਠਨਾਂ ਨੇ ਕਿਹਾ ਕਿ ਰੇਲ ਟਰੈਕਾਂ 'ਤੇ ਧਿਆਨ ਦਿਤਾ ਜਾਵੇਗਾ ਤੇ ਪੂਰੇ ਪੰਜਾਬ 'ਚ ਟਰੇਨਾਂ ਨੂੰ ਰੋਕਿਆ ਜਾਵੇਗਾ। ਇਹ ਰੇਲ ਰੋਕੋ ਅੰਦੋਲਨ 5 ਅਕਤੂਬਰ ਨੂੰ ਜਾਰੀ ਰਹੇਗਾ। ਇਸ ਤੋਂ ਪਹਿਲਾਂ ਕਿਸਾਨਾਂ ਨੇ 24 ਤੋਂ 26 ਸਤੰਬਰ ਤਕ ਰੇਲ ਰੋਕੋ ਅੰਦੋਲਨ ਚਲਾimageਇਆ ਗਿਆ ਸੀ।