
ਬੇਕਰੀ ਦੇ ਮਾਲਕਾਂ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਸਵੇਰੇ 3.30 ਵਜੇ ਲੱਗਿਆ
ਜਲਾਲਾਬਾਦ - ਬੀਤੀ ਰਾਤ ਕਰੀਬ ਦੋ ਵਜੇ ਰੇਲਵੇ ਰੋਡ 'ਤੇ ਸਥਿਤ ਰਹੇਜਾ ਬਿਸਕੁੱਟ ਬੇਕਰੀ 'ਚ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰਹੇਜਾ ਪਰਿਵਾਰ ਦੀ ਰਿਹਾਇਸ਼ ਦੁਕਾਨ ਦੇ ਪਿਛਲੇ ਪਾਸੇ ਹੈ। ਇਸ ਘਟਨਾ 'ਚ ਪਰਿਵਾਰ ਵਾਲ-ਵਾਲ ਬਚਿਆ।
Raheja Bakery
ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੀ ਸਭ ਤੋਂ ਪੁਰਾਣੀ ਰਹੇਜਾ ਬੇਕਰੀ 'ਚ ਅੱਗ ਲੱਗਣ ਨਾਲ ਖਾਣ-ਪੀਣ ਦਾ ਪੂਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
Raheja Bakery
ਜਦੋਂ ਰੋਜ਼ ਦੀ ਤਰ੍ਹਾਂ ਲੁਧਿਆਣਾ ਤੋਂ ਬਰੈੱਡ ਦੀ ਸਪਲਾਈ ਕਰਨ ਵਾਲੀ ਗੱਡੀ ਪਹੁੰਚੀ ਤਾਂ ਬੇਕਰੀ ਦੇ ਮਾਲਕਾਂ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਸਵੇਰੇ 3.30 ਵਜੇ ਲੱਗਿਆ। ਜ਼ਿਕਰਯੋਗ ਹੈ ਕਿ ਰਹੇਜਾ ਬੇਕਰੀ ਖਾਣ-ਪੀਣ ਦੀਆਂ ਵਸਤੂਆਂ ਤੋਂ ਇਲਾਵਾ ਹੋਲਸੇਲ ਦੀ ਅੱਗੇ ਬਾਜ਼ਾਰ 'ਚ ਸਪਲਾਈ ਕਰਦੀ ਹੈ।