ਮੁਲਜ਼ਮ ਕੇਸਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਮੁਹਾਲੀ: ਵਾਈਪੀਐਸ ਚੌਕ ਵਿਚ ਕੌਮੀ ਇਨਸਾਫ਼ ਮੋਰਚਾ ਦੇ ਨਿਹੰਗਾਂ ਦੇ ਦੋ ਧੜਿਆਂ ਵਿੱਚ ਬਹਿਸ ਹੋ ਗਈ ਜਿਸ ਤੋਂ ਬਾਅਦ ਇਕ ਨਿਹੰਗ ਨੇ ਦੂਜੇ ’ਤੇ ਗੋਲੀਆਂ ਚਲਾ ਦਿੱਤੀਆਂ। ਰਾਹਤ ਦੀ ਗੱਲ ਹੈ ਕਿ ਦੂਜੇ ਨਿਹੰਗ ਨੇ ਝੁਕ ਕੇ ਆਪਣੀ ਜਾਨ ਬਚਾਈ। ਬਚਾਅ ਲਈ ਆਏ ਨਿਹੰਗਾਂ ਨੇ ਗੋਲੀ ਚਲਾਉਣ ਵਾਲੇ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ।
ਇਹ ਵੀ ਪੜ੍ਹੋ: ਜਲੰਧਰ ਸੜਕ ਹਾਦਸੇ 'ਚ ਪਤੀ ਦੀ ਮੌਤ, ਪਤਨੀ ਦੀ ਕੱਟੀ ਗਈ ਬਾਂਹ
ਮੁਲਜ਼ਮ ਦੀ ਪਛਾਣ ਕੇਸਰ ਸਿੰਘ ਵਾਸੀ ਸੰਗਰੂਰ ਵਜੋਂ ਹੋਈ ਹੈ। ਹਮਲਾਵਰਾਂ ਨੇ ਚਾਹ ਪਰੋਸ ਰਹੇ ਇੱਕ ਨਿਹੰਗ ਸੇਵਕ 'ਤੇ ਵੀ ਹਮਲਾ ਕਰ ਦਿੱਤਾ, ਜੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਏਐਸਆਈ ਲਖਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਕੇਸਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਉਸ ਦੇ 5 ਸਾਥੀ ਫਰਾਰ ਹਨ।
ਇਹ ਵੀ ਪੜ੍ਹੋ: ਮਹੀਨੇ ਦੇ ਪਹਿਲੇ ਦਿਨ ਲੱਗਿਆ ਮਹਿੰਗਾਈ ਦਾ ਝਟਕਾ, 209 ਰੁਪਏ ਮਹਿੰਗਾ ਹੋਇਆ ਵਪਾਰਕ ਸਿਲੰਡਰ
ਜਥੇਦਾਰ ਬਾਬਾ ਮਾਨ ਸਿੰਘ ਨੇ ਦੱਸਿਆ ਕਿ ਉਹ 9 ਮਹੀਨੇ ਪਹਿਲਾਂ ਵਾਈ.ਪੀ.ਐਸ ਚੌਂਕ ਵਿਖੇ ਲਗਾਏ ਕੌਮ ਇਨਸਾਫ਼ ਮੋਰਚੇ ਵਿੱਚ ਆਏ ਸਨ। 28 ਸਤੰਬਰ ਨੂੰ ਰਾਤ 10 ਵਜੇ ਮੁਲਜ਼ਮ ਕੇਸਰ ਸਿੰਘ ਨੇ ਆਪਣੇ 5 ਸਾਥੀਆਂ ਨਾਲ ਮਿਲ ਕੇ ਉਸ ਦੇ ਗਰੁੱਪ ਦੇ ਇੱਕ ਮੈਂਬਰ 'ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਚਾਹ ਦੇ ਲੰਗਰ ਵਿੱਚ ਸੇਵਾ ਕਰ ਰਿਹਾ ਸੀ।
ਹਮਲਾਵਰਾਂ ਨੇ ਉਸ ਦੇ ਮੂੰਹ ਅਤੇ ਹੱਥਾਂ 'ਤੇ ਬਰਛਿਆਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਉਹ ਮੌਕੇ 'ਤੇ ਪਹੁੰਚੇ ਅਤੇ ਕੇਸਰ ਸਿੰਘ ਨੂੰ ਸਮਝਾ ਕੇ ਉਥੋਂ ਭਜਾ ਦਿੱਤਾ। 29 ਸਤੰਬਰ ਦੀ ਰਾਤ ਨੂੰ ਕੇਸਰ ਸਿੰਘ ਸਾਥੀਆਂ ਸਮੇਤ ਉਨ੍ਹਾਂ ਦੇ ਡੇਰੇ ਆਇਆ। ਉਸ ਦੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਸੀ ਅਤੇ ਉਸਦੇ ਸਾਥੀਆਂ ਦੇ ਹੱਥਾਂ ਵਿੱਚ ਡੰਡੇ ਸਨ। ਜਥੇਦਾਰ ਅਮਨ ਸਿੰਘ ਨਾਲ ਫ਼ੋਨ 'ਤੇ ਗੱਲ ਕਰਨ ਤੋਂ ਬਾਅਦ ਕੇਸਰ ਸਿੰਘ ਗੁੱਸੇ 'ਚ ਆ ਗਿਆ ਅਤੇ ਗਾਲ੍ਹਾਂ ਕੱਢਣ ਲੱਗ ਪਿਆ | ਜਦੋਂ ਉਨ੍ਹਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਪਿਸਤੌਲ ਨਾਲ ਫਾਇਰ ਕਰ ਦਿਤੇ।